ਇੰਗਲੈਂਡ, 20 ਜੂਨ 2025: IND ਬਨਾਮ ENG 1st Test Match: ਤੇਂਦੁਲਕਰ-ਐਂਡਰਸਨ ਟਰਾਫੀ ਦਾ ਪਹਿਲਾ ਮੈਚ ਭਾਰਤ ਅਤੇ ਇੰਗਲੈਂਡ ਵਿਚਕਾਰ ਲੀਡਜ਼ ਦੇ ਹੈਡਿੰਗਲੇ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ।
ਭਾਰਤੀ ਟੀਮ ‘ਚ ਸਾਈ ਸੁਦਰਸ਼ਨ ਆਪਣਾ ਡੈਬਿਊ ਕਰ ਰਹੇ ਹਨ, ਮੈਚ (IND ਬਨਾਮ ENG) ਤੋਂ ਪਹਿਲਾਂ ਚੇਤੇਸ਼ਵਰ ਪੁਜਾਰਾ ਨੇ ਉਨ੍ਹਾਂ ਨੂੰ ਆਪਣੀ ਡੈਬਿਊ ਕੈਪ ਦਿੱਤੀ ਹੈ। ਸੁਦਰਸ਼ਨ ਭਾਰਤ ਦੇ 317ਵੇਂ ਟੈਸਟ ਖਿਡਾਰੀ ਬਣ ਗਏ ਹਨ। ਸਾਈ ਸੁਦਰਸ਼ਨ ਨੇ ਪਹਿਲੀ ਸ਼੍ਰੇਣੀ ਕ੍ਰਿਕਟ ‘ਚ 49 ਮੈਚਾਂ ‘ਚ ਲਗਭਗ 39 ਦੀ ਔਸਤ ਨਾਲ 1957 ਦੌੜਾਂ ਬਣਾਈਆਂ ਹਨ। ਸੁਦਰਸ਼ਨ ਤੀਜੇ ਨੰਬਰ ‘ਤੇ ਬੱਲੇਬਾਜ਼ੀ ਕਰ ਸਕਦਾ ਹੈ।
ਭਾਰਤ ਨੇ ਇਸ ਮੈਦਾਨ ‘ਤੇ 7 ਮੈਚ ਖੇਡੇ ਹਨ। ਭਾਰਤ ਨੇ 2 ਜਿੱਤੇ ਹਨ ਅਤੇ 4 ਮੈਚ ਹਾਰੇ ਹਨ। ਜਦੋਂ ਕਿ 1 ਮੈਚ ਡਰਾਅ ਰਿਹਾ ਸੀ। ਭਾਰਤੀ ਟੀਮ ਨੇ ਆਖਰੀ ਟੈਸਟ 2021 ‘ਚ ਖੇਡਿਆ ਸੀ, ਜਿਸ ‘ਚ ਭਾਰਤ ਨੂੰ ਇੱਕ ਪਾਰੀ ਅਤੇ 76 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਹ ਇੰਨਾ ਆਸਾਨ ਨਹੀਂ ਹੋਣ ਵਾਲਾ ਹੈ ਕਿਉਂਕਿ ਵਿਰਾਟ ਕੋਹਲੀ, ਰੋਹਿਤ ਸ਼ਰਮਾ ਅਤੇ ਰਵੀਚੰਦਰਨ ਅਸ਼ਵਿਨ ਦੇ ਸੰਨਿਆਸ ਕਾਰਨ ਭਾਰਤੀ ਟੀਮ ਬਦਲਾਅ ਦੇ ਪੜਾਅ ‘ਚੋਂ ਲੰਘ ਰਹੀ ਹੈ।
ਇਸ ਕਾਰਨ ਇਹ ਤਜਰਬੇ ਦੇ ਮਾਮਲੇ ‘ਚ ਥੋੜ੍ਹਾ ਕਮਜ਼ੋਰ ਦਿਖਾਈ ਦੇ ਰਿਹਾ ਹੈ। ਇਹ ਲੜੀ 25 ਸਾਲਾ ਗਿੱਲ ਲਈ ਇੱਕ ਲਿਟਮਸ ਟੈਸਟ ਤੋਂ ਘੱਟ ਨਹੀਂ ਹੋਵੇਗੀ, ਕਿਉਂਕਿ ਇੰਗਲੈਂਡ ਦੀ ਟੀਮ ਨੇ ਬ੍ਰੈਂਡਨ ਮੈਕੁਲਮ ਦੀ ਕੋਚਿੰਗ ਅਤੇ ਬੇਨ ਸਟੋਕਸ ਦੀ ਕਪਤਾਨੀ ਹੇਠ ਟੈਸਟ ਮੈਚ ਬੱਲੇਬਾਜ਼ੀ ਦੀਆਂ ਪਰੰਪਰਾਵਾਂ ਨੂੰ ਬਦਲ ਦਿੱਤਾ ਹੈ।
Read More: IND ਬਨਾਮ ENG: ਭਾਰਤ ਤੇ ਇੰਗਲੈਂਡ ਵਿਚਾਲੇ ਪਹਿਲਾ ਟੈਸਟ ਮੈਚ ਅੱਜ, ਜਾਣੋ ਪਿੱਚ ਰਿਪੋਰਟ