ਸਪੋਰਟਸ, 23 ਜੁਲਾਈ 2025: IND ਬਨਾਮ ENG 4th Test Match: ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਕਿਹਾ ਕਿ ਲੀਅਮ ਡਾਸਨ ਵਾਪਸ ਆ ਗਏ ਹਨ। ਇਸ ਦੇ ਨਾਲ ਹੀ ਭਾਰਤ ਨੇ ਇਸ ਮੈਚ ‘ਚ ਤਿੰਨ ਬਦਲਾਅ ਕੀਤੇ ਹਨ। ਕਰੁਣ ਨਾਇਰ ਦੀ ਜਗ੍ਹਾ ਸਾਈ ਸੁਦਰਸ਼ਨ ਨੂੰ ਮੌਕਾ ਮਿਲਿਆ ਹੈ। ਅੰਸ਼ੁਲ ਕੰਬੋਜ਼ ਨੂੰ ਆਕਾਸ਼ ਦੀਪ ਦੀ ਜਗ੍ਹਾ ਟੈਸਟ ਕ੍ਰਿਕਟ ‘ਚ ਡੈਬਿਊ ਕਰਨ ਦਾ ਮੌਕਾ ਮਿਲਿਆ ਹੈ। ਇਸ ਤੋਂ ਇਲਾਵਾ, ਨਿਤੀਸ਼ ਰੈੱਡੀ ਦੀ ਜਗ੍ਹਾ ਸ਼ਾਰਦੁਲ ਠਾਕੁਰ ਟੀਮ ‘ਚ ਵਾਪਸ ਆਏ ਹਨ।
ਤੇਜ਼ ਗੇਂਦਬਾਜ਼ ਅੰਸ਼ੁਲ ਕੰਬੋਜ਼ ਇੰਗਲੈਂਡ ਵਿਰੁੱਧ ਚੌਥੇ ਟੈਸਟ ਮੈਚ ‘ਚ ਆਪਣਾ ਡੈਬਿਊ ਕਰ ਰਿਹਾ ਹੈ। ਦੀਪਦਾਸ ਗੁਪਤਾ ਨੇ ਉਨ੍ਹਾਂ ਨੇ ਟੈਸਟ ਕੈਪ ਸੌਂਪੀ ਹੈ। ਅੰਸ਼ੁਲ ਨੂੰ ਪ੍ਰਸਿਧ ਕ੍ਰਿਸ਼ਨਾ ਉੱਤੇ ਤਰਜੀਹ ਦਿੱਤੀ ਗਈ ਹੈ।
ਦੋਵਾਂ ਟੀਮਾਂ ਦੇ ਪਲੇਇੰਗ-11
ਭਾਰਤ ਦੀ ਟੀਮ: ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਸਾਈ ਸੁਦਰਸ਼ਨ, ਸ਼ੁਭਮਨ ਗਿੱਲ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ, ਅੰਸ਼ੁਲ ਕੰਬੋਜ।
ਇੰਗਲੈਂਡ ਦੀ ਟੀਮ: ਜ਼ੈਕ ਕਰੌਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਹੈਰੀ ਬਰੂਕ, ਬੇਨ ਸਟੋਕਸ (ਕਪਤਾਨ), ਜੈਮੀ ਸਮਿਥ (ਵਿਕਟਕੀਪਰ), ਲਿਆਮ ਡਾਸਨ, ਕ੍ਰਿਸ ਵੋਕਸ, ਬ੍ਰਾਈਡਨ ਕਾਰਸੇ, ਜੋਫਰਾ ਆਰਚਰ।
Read More: IND ਬਨਾਮ ENG: ਇੰਗਲੈਂਡ ਖ਼ਿਲਾਫ ਚੌਥੇ ਟੈਸਟ ਲਈ ਭਾਰਤੀ ਟੀਮ ‘ਚ ਹੋਵੇਗਾ ਬਦਲਾਅ ! ਅੰਸ਼ੁਲ ਕੰਬੋਜ਼ ਨੂੰ ਮਿਲ ਸਕਦੈ ਮੌਕਾ