ਸਪੋਰਟਸ, 01 ਅਗਸਤ 2025: IND ਬਨਾਮ ENG: ਭਾਰਤ ਓਵਲ ਟੈਸਟ ਦੀ ਪਹਿਲੀ ਪਾਰੀ ‘ਚ ਇੰਗਲੈਂਡ ਵਿਰੁੱਧ 224 ਦੌੜਾਂ ‘ਤੇ ਆਲ ਆਊਟ ਹੋ ਗਿਆ ਸੀ। ਲੰਚ ਬ੍ਰੇਕ ਤੱਕ ਇੰਗਲੈਂਡ ਨੇ ਇੱਕ ਵਿਕਟ ‘ਤੇ 109 ਦੌੜਾਂ ਬਣਾ ਲਈਆਂ ਹਨ। ਜੈਕ ਕਰੌਲੀ ਅਤੇ ਕਪਤਾਨ ਓਲੀ ਪੋਪ ਨਾਬਾਦ ਹਨ। ਕਰੌਲੀ ਨੇ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਹੈ। ਇੰਗਲੈਂਡ ਨੇ ਤੇਜ ਸ਼ੁਰੂਆਤ ਕੀਤੀ ਅਤੇ 7ਵੇਂ ਓਵਰ ਵਿੱਚ 50 ਦੌੜਾਂ ਦਾ ਅੰਕੜਾ ਹਾਸਲ ਕਰ ਲਿਆ |
ਇਸ ਦੌਰਾਨ ਬੇਨ ਡਕੇਟ 43 ਦੌੜਾਂ ਬਣਾ ਕੇ ਆਊਟ ਹੋ ਗਿਆ। ਡਕੇਟ ਵਿਕਟਕੀਪਰ ਧਰੁਵ ਜੁਰੇਲ ਦੇ ਹੱਥੋਂ ਆਕਾਸ਼ ਦੀਪ ਨੂੰ ਕੈਚ ਕਰਵਾ ਗਿਆ। ਡਕੇਟ ਨੇ 92 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਤੋੜੀ।ਨਜੈਕ ਕਰੌਲੀ ਅਤੇ ਬੇਨ ਡਕੇਟ ਦੀ ਜੋੜੀ ਟੀ-20 ਵਾਂਗ ਬੱਲੇਬਾਜ਼ੀ ਕੀਤੀ ਅਤੇ ਦੋਵੇਂ ਹਰ ਓਵਰ ‘ਚ 7 ਤੋਂ ਵੱਧ ਦੌੜਾਂ ਬਣਾ ਰਹੇ ਸਨ।
ਓਵਲ ਟੈਸਟ ਦੇ ਦੂਜੇ ਦਿਨ ਦਾ ਪਹਿਲਾ ਸੈਸ਼ਨ ਇੰਗਲੈਂਡ ਦੇ ਨਾਮ ਰਿਹਾ। ਇਸ ਸੈਸ਼ਨ ‘ਚ, ਭਾਰਤੀ ਟੀਮ ਨੇ ਆਖਰੀ 4 ਵਿਕਟਾਂ 20 ਦੌੜਾਂ ਬਣਾਉਣ ‘ਚ ਗੁਆ ਦਿੱਤੀਆਂ। ਇੰਨਾ ਹੀ ਨਹੀਂ, ਇੰਗਲੈਂਡ ਨੇ ਬੱਲੇਬਾਜ਼ੀ ਦੇ 16 ਓਵਰਾਂ ‘ਚ ਇੱਕ ਵਿਕਟ ‘ਤੇ 109 ਦੌੜਾਂ ਬਣਾਈਆਂ।
ਸ਼ੁੱਕਰਵਾਰ ਨੂੰ ਮੈਚ ਦੇ ਦੂਜੇ ਦਿਨ ਭਾਰਤੀ ਟੀਮ ਨੇ 204/6 ਤੋਂ ਖੇਡਣਾ ਸ਼ੁਰੂ ਕੀਤਾ ਅਤੇ 20 ਦੌੜਾਂ ਬਣਾ ਕੇ ਆਖਰੀ 4 ਵਿਕਟਾਂ ਗੁਆ ਦਿੱਤੀਆਂ। ਪਹਿਲੇ ਦਿਨ ਨਾਬਾਦ ਵਾਪਸੀ ਕਰਨ ਵਾਲੇ ਕਰੁਣ ਨਾਇਰ ਨੇ 57 ਦੌੜਾਂ ਬਣਾਈਆਂ ਅਤੇ ਵਾਸ਼ਿੰਗਟਨ ਸੁੰਦਰ 26 ਦੌੜਾਂ ਬਣਾ ਕੇ ਆਊਟ ਹੋ ਗਏ। ਪਹਿਲੀ ਪਾਰੀ ‘ਚ ਇੰਗਲੈਂਡ ਲਈ ਗੁਸ ਐਟਕਿੰਸਨ ਨੇ 5 ਵਿਕਟਾਂ ਲਈਆਂ। ਜੋਸ਼ ਟੰਗ ਨੇ 3 ਵਿਕਟਾਂ ਲਈਆਂ। ਇੱਕ ਵਿਕਟ ਕ੍ਰਿਸ ਵੋਕਸ ਦੇ ਖਾਤੇ ‘ਚ ਗਈ।
Read More: IND ਬਨਾਮ ENG: ਪੰਜਵੇਂ ਟੈਸਟ ਮੈਚ ‘ਚ ਭਾਰਤ ਦੀ ਪਹਿਲੀ ਪਾਰੀ 224 ਦੌੜਾਂ ‘ਤੇ ਸਮਾਪਤ




