ਇੰਗਲੈਂਡ 05 ਜੂਨ 2025: IND ਬਨਾਮ ENG: ਇੰਗਲੈਂਡ ਨੇ 20 ਜੂਨ ਤੋਂ ਸ਼ੁਰੂ ਹੋਣ ਵਾਲੇ ਭਾਰਤ ਖ਼ਿਲਾਫ ਪਹਿਲੇ ਟੈਸਟ ਲਈ 14 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇੰਗਲੈਂਡ ਵੱਲੋਂ ਬੇਨ ਸਟੋਕਸ ਟੀਮ ਦੀ ਅਗਵਾਈ ਕਰਨਗੇ। ਜੋਸ਼ ਟੰਗ ਅਤੇ ਸੈਮ ਕੁੱਕ ਇਸ ਟੀਮ ‘ਚ ਨਵੇਂ ਚਿਹਰੇ ਹੋਣਗੇ। ਇਸ ਦੇ ਨਾਲ ਹੀ ਕ੍ਰਿਸ ਵੋਕਸ ਦੀ ਵਾਪਸੀ ਹੋਈ ਹੈ।
ਜਿਕਰਯੋਗ ਹੈ ਕਿ 6 ਜੂਨ ਤੋਂ ਸ਼ੁਰੂ ਹੋਣ ਵਾਲੇ ਇੰਡੀਆ-ਏ ਵਿਰੁੱਧ ਅਣਅਧਿਕਾਰਤ ਮੈਚ ‘ਚ ਜੋਸ਼ ਟੰਗ ਅਤੇ ਵੋਕਸ ਵੀ ਇੰਗਲੈਂਡ ਲਾਇਨਜ਼ ਟੀਮ ਦਾ ਹਿੱਸਾ ਹਨ। ਇਸ ਦੇ ਨਾਲ ਹੀ ਜੈਮੀ ਓਵਰਟਨ ਦੀ ਵੀ ਵਾਪਸੀ ਹੋਈ ਹੈ।
ਭਾਰਤ (IND ਬਨਾਮ ENG) ਖ਼ਿਲਾਫ ਪਹਿਲੇ ਟੈਸਟ ਲਈ ਇੰਗਲੈਂਡ ਟੀਮ
ਬੇਨ ਸਟੋਕਸ (ਕਪਤਾਨ), ਸ਼ੋਏਬ ਬਸ਼ੀਰ, ਜੈਕਬ ਬੈਥਲ, ਹੈਰੀ ਬਰੂਕ, ਬ੍ਰਾਈਡਨ ਕਾਰਸੇ, ਸੈਮ ਕੁੱਕ, ਜੈਕ ਕਰੌਲੀ, ਬੇਨ ਡਕੇਟ, ਜੈਮੀ ਓਵਰਟਨ, ਓਲੀ ਪੋਪ, ਜੋ ਰੂਟ, ਜੈਮੀ ਸਮਿਥ, ਜੋਸ਼ ਟੰਗ, ਕ੍ਰਿਸ ਵੋਕਸ।
ਜੋਸ਼ ਟੰਗ ਅਤੇ ਕੁੱਕ ਹਾਲ ਹੀ ‘ਚ ਜ਼ਿੰਬਾਬਵੇ ਵਿਰੁੱਧ ਚਾਰ ਦਿਨਾਂ ਟੈਸਟ ਵਿੱਚ ਟੀਮ ਦਾ ਹਿੱਸਾ ਸਨ। ਟੰਗ ਇੱਕ ਮੱਧਮ ਗਤੀ ਦਾ ਗੇਂਦਬਾਜ਼ ਹੈ, ਜਦੋਂ ਕਿ ਕੁੱਕ ਇੱਕ ਸੱਜੇ ਹੱਥ ਦਾ ਤੇਜ਼ ਗੇਂਦਬਾਜ਼ ਹੈ। ਇਸ ਤੋਂ ਇਲਾਵਾ, ਓਵਰਟਨ ਵੀ ਖੇਡਦੇ ਨਜ਼ਰ ਆਉਣਗੇ, ਜੋ ਤੇਜ਼ ਗੇਂਦਬਾਜ਼ੀ ਦੇ ਨਾਲ-ਨਾਲ ਬੱਲੇਬਾਜ਼ੀ ਵੀ ਕਰ ਸਕਦਾ ਹੈ। ਟੀਮ ਨੂੰ ਐਟਕਿੰਸਨ ਦੀ ਘਾਟ ਮਹਿਸੂਸ ਹੋਵੇਗੀ, ਜੋ ਸੱਟ ਕਾਰਨ ਪਹਿਲੇ ਟੈਸਟ ਲਈ ਟੀਮ ਦਾ ਹਿੱਸਾ ਨਹੀਂ ਹੋਣਗੇ।
ਇਸ ਸੀਰੀਜ਼ ‘ਚ ਇੰਗਲੈਂਡ ਦੀ ਟੀਮ ਤੇਜ਼ ਗੇਂਦਬਾਜ਼ ਬ੍ਰਾਈਡਨ ਕਾਰਸ ‘ਤੇ ਬਹੁਤ ਜ਼ਿਆਦਾ ਨਿਰਭਰ ਕਰੇਗੀ। ਇਸ ਤੋਂ ਇਲਾਵਾ, ਆਲਰਾਊਂਡਰ ਜੈਕਬ ਬੈਥਲ ਵੀ ਦਸੰਬਰ ਤੋਂ ਬਾਅਦ ਵਾਪਸੀ ਕਰ ਰਿਹਾ ਹੈ।
Read More: Test Series 2025 : BCCI ਨੇ ਟੈਸਟ ਸੀਰੀਜ਼ ਲਈ ਟੀਮ ਇੰਡੀਆ ਦਾ ਕੀਤਾ ਐਲਾਨ, ਜਾਣੋ ਕਿਸ-ਕਿਸ ਨੂੰ ਮਿਲੀ ਟੀਮ ‘ਚ ਜਗ੍ਹਾ