July 2, 2024 10:03 pm
IND vs ENG

IND vs ENG: ਚੌਥੇ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਸਮਾਪਤ, ਭਾਰਤੀ ਟੀਮ ਅਜੇ ਵੀ 134 ਦੌੜਾਂ ਪਿੱਛੇ

ਚੰਡੀਗੜ੍ਹ, 24 ਫਰਵਰੀ 2024: (IND vs ENG 4th Test) ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਚੌਥਾ ਮੈਚ ਰਾਂਚੀ ‘ਚ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਫਿਲਹਾਲ ਸੀਰੀਜ਼ ‘ਚ 2-1 ਨਾਲ ਅੱਗੇ ਹੈ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਪਣੀ ਪਹਿਲੀ ਪਾਰੀ ਵਿੱਚ 353 ਦੌੜਾਂ ਬਣਾਈਆਂ। ਜੋ ਰੂਟ ਨੇ ਸੈਂਕੜਾ ਜੜਿਆ ਅਤੇ ਫਾਰਮ ‘ਚ ਵਾਪਸੀ ਕੀਤੀ।

ਚੌਥੇ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਸਮਾਪਤ ਹੋ ਗਈ ਹੈ। ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ ਸੱਤ ਵਿਕਟਾਂ ਗੁਆ ਕੇ 219 ਦੌੜਾਂ ਬਣਾ ਲਈਆਂ ਹਨ। ਕੁਲਦੀਪ ਯਾਦਵ 17 ਦੌੜਾਂ ਅਤੇ ਧਰੁਵ ਜੁਰੇਲ 30 ਦੌੜਾਂ ਬਣਾ ਕੇ ਨਾਬਾਦ ਹਨ। ਇਸ ਲਿਹਾਜ਼ ਨਾਲ ਭਾਰਤੀ ਟੀਮ ਅਜੇ ਵੀ 134 ਦੌੜਾਂ ਪਿੱਛੇ ਹੈ। ਭਾਰਤੀ ਬੱਲੇਬਾਜ਼ਾਂ ਨੇ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ ਹੈ। ਇੰਗਲਿਸ਼ ਸਪਿਨਰਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ । ਸ਼ੋਏਬ ਬਸ਼ੀਰ ਨੇ ਚਾਰ ਅਤੇ ਟਾਮ ਹਾਰਟਲੇ ਨੇ ਦੋ ਵਿਕਟਾਂ ਲਈਆਂ ਹਨ। ਇਸ ਤੋਂ ਇਲਾਵਾ ਜੇਮਸ ਐਂਡਰਸਨ ਨੂੰ ਇਕ ਵਿਕਟ ਮਿਲੀ ਹੈ।