ਸਪੋਰਟਸ, 10 ਜੁਲਾਈ 2025: IND ਬਨਾਮ ENG 3rd Test Match: ਭਾਰਤ ਅਤੇ ਇੰਗਲੈਂਡ ਵਿਚਕਾਰ ਐਂਡਰਸਨ-ਤੇਂਦੁਲਕਰ ਟਰਾਫੀ ਦਾ ਤੀਜਾ ਟੈਸਟ ਲੰਡਨ ਦੇ ਲਾਰਡਜ਼ ਕ੍ਰਿਕਟ ਗਰਾਊਂਡ ‘ਤੇ ਖੇਡਿਆ ਜਾ ਰਿਹਾ ਹੈ। ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤੀ ਕਪਤਾਨ ਸ਼ੁਭਮਨ ਗਿੱਲ ਨੇ ਕਿਹਾ ਕਿ ਅਸੀਂ ਟਾਸ ਜਿੱਤਣ ਤੋਂ ਬਾਅਦ ਗੇਂਦਬਾਜ਼ੀ ਕਰਨ ਦਾ ਫੈਸਲਾ ਲੈਂਦੇ।
ਬਾਹਰਤੀ ਟੀਮ ‘ਚ ਜਸਪ੍ਰੀਤ ਬੁਮਰਾਹ ਦੀ ਵਾਪਸੀ ਹੋਈ ਹੈ | ਬੁਮਰਾਹ ਨੂੰ ਪ੍ਰਸਿਧ ਕ੍ਰਿਸ਼ਨਾ ਦੀ ਥਾਂ ਲਿਆਂਦਾ ਗਿਆ ਹੈ | ਇੰਗਲੈਂਡ ਨੇ ਪਲੇਇੰਗ-11 ਦਾ ਐਲਾਨ ਕਰ ਦਿੱਤਾ ਹੈ। ਆਰਚਰ ਦੀ ਵਾਪਸੀ ਇੰਗਲੈਂਡ ਦੇ ਗੇਂਦਬਾਜ਼ੀ ਹਮਲੇ ਨੂੰ ਹੋਰ ਮਜ਼ਬੂਤ ਕਰੇਗੀ। ਆਰਚਰ ਚਾਰ ਸਾਲਾਂ ਬਾਅਦ ਟੈਸਟ ਟੀਮ ‘ਚ ਵਾਪਸ ਆਇਆ ਹੈ। ਇੰਗਲੈਂਡ ਨੇ ਲਾਰਡਜ਼ ਟੈਸਟ ਲਈ ਸਿਰਫ਼ ਇੱਕ ਬਦਲਾਅ ਕੀਤਾ ਹੈ। ਆਰਚਰ ਨੂੰ ਜੋਸ਼ ਟੰਗ ਦੀ ਜਗ੍ਹਾ ਸ਼ਾਮਲ ਕੀਤਾ ਗਿਆ ਹੈ।
ਜੇਕਰ ਦੇਖਿਆ ਜਾਵੇ ਤਾਂ ਪਿੱਚ ‘ਤੇ ਘਾਹ ਦਿਖਾਈ ਦੇ ਰਿਹਾ ਹੈ ਅਤੇ ਕੁਝ ਨਮੀ ਵੀ ਹੈ। ਇਹ ਤੇਜ਼ ਗੇਂਦਬਾਜ਼ਾਂ ਦੀ ਮੱਦਦ ਕਰ ਸਕਦਾ ਹੈ। ਭਾਵੇਂ ਇਹ ਘਾਹ ਤੋਂ ਹੋਵੇ ਜਾਂ ਪਿੱਚ ਦੀ ਢਲਾਣ ਤੋਂ, ਪਰ ਇਹ ਪਿੱਚ ਬਾਅਦ ‘ਚ ਖਾਸ ਕਰਕੇ ਪਹਿਲੇ ਸੈਸ਼ਨ ਤੋਂ ਬਾਅਦ ਬੱਲੇਬਾਜ਼ਾਂ ਲਈ ਵੀ ਚੰਗੀ ਹੋ ਸਕਦੀ ਹੈ |ਇਹ ਪਿਛਲੀਆਂ ਦੋ ਪਿੱਚਾਂ ਨਾਲੋਂ ਗੇਂਦਬਾਜ਼ੀ ਲਈ ਵਧੇਰੇ ਅਨੁਕੂਲ ਹੈ।
ਲਾਰਡਜ਼ ਸਟੇਡੀਅਮ ‘ਚ ਭਾਰਤ ਦਾ ਪ੍ਰਦਰਸ਼ਨ ਬਹੁਤ ਖਾਸ ਨਹੀਂ ਸੀ, ਪਰ ਟੀਮ ਨੇ ਇੰਗਲੈਂਡ ਦੇ ਹੋਰ ਸਥਾਨਾਂ ਦੇ ਮੁਕਾਬਲੇ ਇੱਥੇ ਸਭ ਤੋਂ ਵੱਧ ਮੈਚ ਜਿੱਤੇ ਹਨ। ਭਾਰਤ ਨੇ ਇੱਥੇ 19 ਟੈਸਟ ਖੇਡੇ, 3 ਜਿੱਤੇ ਅਤੇ 12 ਹਾਰੇ। ਇਸ ਸਮੇਂ ਦੌਰਾਨ, 4 ਮੈਚ ਡਰਾਅ ਵੀ ਹੋਏ।
Read More: IND ਬਨਾਮ ENG: ਭਾਰਤ ਤੇ ਇੰਗਲੈਂਡ ਵਿਚਾਲੇ ਤੀਜੇ ਟੈਸਟ ਮੈਚ ਦੀ ਪਿੱਚ ਰਿਪੋਰਟ