ਸਪੋਰਟਸ, 02 ਅਗਸਤ 2025: IND ਬਨਾਮ ENG: ਨਾਈਟਵਾਚਮੈਨ ਵਜੋਂ ਬੱਲੇਬਾਜ਼ੀ ਕਰਨ ਆਏ ਆਕਾਸ਼ ਦੀਪ ਬੱਲੇਬਾਜ਼ੀ ‘ਚ ਕਮਾਲ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਟੈਸਟ ਕਰੀਅਰ ਦਾ ਪਹਿਲਾ ਅਰਧ ਸੈਂਕੜਾ 70 ਗੇਂਦਾਂ ‘ਚ ਬਣਾਇਆ। ਆਕਾਸ਼ ਦੀਪ ਨੇ ਯਸ਼ਸਵੀ ਜੈਸਵਾਲ ਨਾਲ 100 ਦੌੜਾਂ ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਕੀਤੀ ਹੈ ਅਤੇ ਭਾਰਤ ਦਾ ਸਕੋਰ 177 ਤੋਂ ਪਾਰ ਹੋ ਗਿਆ ਹੈ। ਇਸਦੇ ਨਾਲ ਹੀ ਆਕਾਸ਼ ਦੀਪ 66 ਦੌੜਾਂ ਬਣਾ ਕੇ ਆਊਟ ਹੋ ਗਏ | ਹੁਣ ਕਪਤਾਨ ਸ਼ੁਭਮਨ ਗਿੱਲ ਬੱਲੇਬਾਜ਼ੀ ਲਈ ਆਏ ਹਨ |
ਖੁਬਰ ਲਿਖਣ ਤੱਕ ਭਾਰਤ ਨੇ ਇੰਗਲੈਂਡ ਉੱਤੇ 154 ਦੌੜਾਂ ਦੀ ਲੀਡ ਹਾਸਲ ਕਰ ਲਈ ਹੈ। ਆਕਾਸ਼ ਦੀਪ 50 ਤੋਂ ਵੱਧ ਦੌੜਾਂ ਬਣਾਉਣ ਵਾਲਾ ਪਹਿਲਾ ਭਾਰਤੀ ਨਾਈਟਵਾਚਮੈਨ ਬਣ ਗਿਆ ਹੈ, ਇਸ ਤੋਂ ਪਹਿਲਾਂ ਅਮਿਤ ਮਿਸ਼ਰਾ ਨੇ 2011 ‘ਚ ਇਸੇ ਮੈਦਾਨ ‘ਤੇ ਇੰਗਲੈਂਡ ਵਿਰੁੱਧ 84 ਦੌੜਾਂ ਬਣਾਈਆਂ ਸਨ।
38ਵੇਂ ਓਵਰ ‘ਚ ਭਾਰਤੀ ਟੀਮ ਨੇ ਦੂਜੀ ਪਾਰੀ (IND ਬਨਾਮ ENG) ‘ਚ 150 ਦੌੜਾਂ ਦਾ ਅੰਕੜਾ ਪਾਰ ਕਰ ਲਿਆ ਸੀ। ਆਕਾਸ਼ ਦੀਪ ਨੇ ਗਸ ਐਟਕਿੰਸਨ ਦੇ ਓਵਰ ਦੀ ਤੀਜੀ ਗੇਂਦ ‘ਤੇ ਚੌਕਾ ਮਾਰਿਆ ਅਤੇ ਟੀਮ ਦਾ ਸਕੋਰ 150 ਤੋਂ ਪਾਰ ਲੈ ਗਿਆ ਅਤੇ ਉਨ੍ਹਾਂ ਨੇ ਆਪਣੇ ਟੈਸਟ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਪੂਰਾ ਕੀਤਾ। ਸਲਾਮੀ ਬੱਲੇਬਾਜ਼ ਯਸ਼ਸਵੀ ਜੈਸਵਾਲ 84 ਦੌੜਾਂ ‘ਤੇ ਖੇਡ ਰਹੇ ਹਨ |
ਭਾਰਤ ਨੇ ਅੱਜ 75/2 ਦੇ ਸਕੋਰ ਨਾਲ ਖੇਡਣਾ ਸ਼ੁਰੂ ਕੀਤਾ ਸੀ। ਇੱਕ ਦਿਨ ਪਹਿਲਾਂ, ਇੰਗਲੈਂਡ ਪਹਿਲੀ ਪਾਰੀ ‘ਚ 247 ਦੌੜਾਂ ‘ਤੇ ਆਲ ਆਊਟ ਹੋ ਗਿਆ ਸੀ। ਟੀਮ ਨੂੰ ਭਾਰਤ ਦੀ ਪਹਿਲੀ ਪਾਰੀ ਦੇ ਆਧਾਰ ‘ਤੇ 23 ਦੌੜਾਂ ਦੀ ਲੀਡ ਮਿਲੀ। ਭਾਰਤ ਨੇ ਪਹਿਲੀ ਪਾਰੀ ਵਿੱਚ 224 ਦੌੜਾਂ ਬਣਾਈਆਂ।
Read More: IND ਬਨਾਮ ENG: ਬੁਮਰਾਹ ਦੀ ਗੈਰਹਾਜ਼ਰੀ ‘ਚ ਘਾਤਕ ਸਾਬਤ ਹੋਏ ਮੁਹੰਮਦ ਸਿਰਾਜ, ਬੇਨ ਸਟੋਕਸ ਨੂੰ ਪਿੱਛੇ ਛੱਡਿਆ