ਸਪੋਰਟਸ, 04 ਜੁਲਾਈ 2025: IND ਬਨਾਮ BAN: ਭਾਰਤ ਦਾ ਬੰਗਲਾਦੇਸ਼ ਦੌਰਾ ਹੁਣ ਨਿਰਧਾਰਤ ਸਮੇਂ ਮੁਤਾਬਕ ਨਹੀਂ ਹੋਵੇਗਾ। ਹਾਲਾਂਕਿ ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਨੇ ਅਧਿਕਾਰਤ ਐਲਾਨ ਨਹੀਂ ਕੀਤਾ ਹੈ, ਪਰ ਅਗਲੇ ਮਹੀਨੇ ਭਾਰਤ ਵਿਰੁੱਧ ਹੋਣ ਵਾਲੀ ਵਨਡੇ ਅਤੇ ਟੀ-20 ਸੀਰੀਜ਼ ਦੀਆਂ ਤਿਆਰੀਆਂ ਨੂੰ ਰੋਕ ਦਿੱਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਫੈਸਲਾ ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਹਾਲ ਹੀ ‘ਚ ਵਿਗੜਦੇ ਸਬੰਧਾਂ ਅਤੇ ਸੁਰੱਖਿਆ ਦੇ ਕਾਰਨ ਲਿਆ ਗਿਆ ਹੈ।
ਬੰਗਲਾਦੇਸ਼ ਕ੍ਰਿਕਟ ਬੋਰਡ (ਬੀ.ਸੀ.ਬੀ.) ਨੇ ਸੀਰੀਜ਼ ਲਈ ਮੀਡੀਆ ਅਧਿਕਾਰਾਂ ਦੀ ਵਿਕਰੀ ਨੂੰ ਵੀ ਮੁਲਤਵੀ ਕਰ ਦਿੱਤਾ ਹੈ। ਪਹਿਲਾਂ ਤਕਨੀਕੀ ਬੋਲੀ 7 ਜੁਲਾਈ ਨੂੰ ਅਤੇ ਵਿੱਤੀ ਬੋਲੀ 10 ਜੁਲਾਈ ਨੂੰ ਹੋਣੀ ਸੀ। ਪਰ ਹੁਣ ਬੋਰਡ ਨੇ ਫੈਸਲਾ ਕੀਤਾ ਹੈ ਕਿ ਉਹ ਪਹਿਲਾਂ ਪਾਕਿਸਤਾਨ ਲੜੀ (17-25 ਜੁਲਾਈ) ਲਈ ਮੀਡੀਆ ਅਧਿਕਾਰ ਵੇਚੇਗਾ ਅਤੇ ਫਿਰ ਬਾਕੀ ਮੈਚਾਂ ਲਈ ਫੈਸਲਾ ਲਵੇਗਾ।
ਇੱਕ ਹਫ਼ਤਾ ਪਹਿਲਾਂ, ਬੀ.ਸੀ.ਬੀ. ਦੇ ਪ੍ਰਧਾਨ ਅਮੀਨੁਲ ਇਸਲਾਮ ਨੇ ਕਿਹਾ ਸੀ ਕਿ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੌਰੇ ‘ਤੇ ਆਉਣ ਤੋਂ ਪਹਿਲਾਂ ਆਪਣੀ ਸਰਕਾਰ ਦੀ ਮਨਜ਼ੂਰੀ ਦੀ ਉਡੀਕ ਕਰ ਰਿਹਾ ਹੈ।
ਕ੍ਰਿਕਬਜ਼ ਦੀ ਇੱਕ ਰਿਪੋਰਟ ਦੇ ਮੁਤਾਬਕ ਬੀ.ਸੀ.ਬੀ. ਦੇ ਇੱਕ ਅਧਿਕਾਰੀ ਨੇ ਕਿਹਾ ਕਿ ਭਾਰਤ ਨੇ ਅਗਸਤ ‘ਚ ਦੌਰਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਬੀ.ਸੀ.ਸੀ.ਆਈ. ਨੇ ਇਸ ਸਮੇਂ ਕੋਈ ਪੱਕੀ ਤਾਰੀਖ ਨਹੀਂ ਦਿੱਤੀ ਹੈ। ਹਾਲਾਂਕਿ, ਇਸ ਬਾਰੇ ਅਧਿਕਾਰਤ ਬਿਆਨ ਅਗਲੇ ਹਫ਼ਤੇ ਤੱਕ ਆ ਸਕਦਾ ਹੈ। ਇਹ ਸੀਰੀਜ਼ (IND ਬਨਾਮ BAN) ਬਾਅਦ ‘ਚ ਹੋਣ ਦੀ ਉਮੀਦ ਹੈ। ਮੌਜੂਦਾ ਸਥਿਤੀ ਦੇ ਮੱਦੇਨਜ਼ਰ, ਭਾਰਤ ਸਰਕਾਰ ਨੇ ਬੀਸੀਸੀਆਈ ਨੂੰ ਬੰਗਲਾਦੇਸ਼ ਦਾ ਦੌਰਾ ਕਰਨ ਤੋਂ ਬਚਣ ਦੀ ਸਲਾਹ ਦਿੱਤੀ ਹੈ।
Read More: SL ਬਨਾਮ BAN: ਪਹਿਲੇ ਵਨਡੇ ‘ਚ ਮਜ਼ਬੂਤ ਸ਼ੁਰੂਆਤ ਦੇ ਬਾਵਜੂਦ ਹਾਰਿਆ ਬੰਗਲਾਦੇਸ਼, 5 ਦੌੜਾਂ ‘ਤੇ ਗੁਆਈਆਂ 7 ਵਿਕਟਾਂ