ਚੰਡੀਗ੍ਹੜ, 19 ਅਕਤੂਬਰ 2023: ਆਈਸੀਸੀ ਵਨਡੇ ਵਿਸ਼ਵ ਕੱਪ ਦੇ 17ਵੇਂ ਮੈਚ ਪੁਣੇ ਵਿੱਚ ਭਾਰਤ ਦਾ ਸਾਹਮਣਾ ਬੰਗਲਾਦੇਸ਼ ਨਾਲ ਹੋ ਰਿਹਾ ਹੈ। ਇਸ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੂੰ ਬੰਗਲਾਦੇਸ਼ ਦੀ ਪਾਰੀ ਦੇ 9ਵੇਂ ਓਵਰ ‘ਚ ਵੱਡਾ ਝਟਕਾ ਲੱਗਾ। ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਗਿੱਟੇ ‘ਚ ਦਰਦ ਕਾਰਨ ਕੁਰਲਾਉਂਦਾ ਹੋਇਆ ਜ਼ਮੀਨ ‘ਤੇ ਡਿੱਗ ਪਿਆ।ਇਸ ਦੌਰਾਨ ਉਨ੍ਹਾਂ ਨੂੰ ਫਿਜ਼ੀਓ ਟੀਮ ਪੱਟੀ ਬੰਨ੍ਹਦੀ ਨਜ਼ਰ ਆਈ। ਹਾਰਦਿਕ ਦੇ ਸੱਟ ਕਾਰਨ ਵਿਰਾਟ ਕੋਹਲੀ (Virat Kohli) ਨੂੰ ਉਸ ਦਾ ਓਵਰ ਪੂਰਾ ਕਰਨ ਦੀ ਜ਼ਿੰਮੇਵਾਰੀ ਮਿਲੀ।
ਪੁਣੇ ਦੇ ਐਮਸੀਏ ਸਟੇਡੀਅਮ ‘ਚ ਵਿਰਾਟ ਕੋਹਲੀ (Virat Kohli) ਨੂੰ ਗੇਂਦਬਾਜ਼ੀ ਕਰਦੇ ਦੇਖ ਪ੍ਰਸ਼ੰਸਕਾਂ ਦੇ ਮੂੰਹ ‘ਚੋਂ ਸਿਰਫ ‘ਕੋਹਲੀ-ਕੋਹਲੀ’ ਦੀ ਆਵਾਜ਼ ਨਿਕਲੀ, ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਵਿਰਾਟ ਕੋਹਲੀ ਨੇ ਗੇਂਦ ਨੂੰ ਆਪਣੇ ਹੱਥ ਵਿੱਚ ਫੜੀ ਹੋਵੇ, ਇਸ ਤੋਂ ਪਹਿਲਾਂ ਵੀ ਕਿੰਗ ਕੋਹਲੀ ਇਹ ਕਾਰਨਾਮਾ ਕਰ ਚੁੱਕੇ ਹਨ। ਵਨਡੇ ਵਿੱਚ ਵਿਰਾਟ ਕੋਹਲੀ ਨੇ ਅਗਸਤ 2017 ਵਿੱਚ ਕੋਲੰਬੋ ਦੇ ਪ੍ਰੇਮਦਾਸਾ ਸਟੇਡੀਅਮ ਵਿੱਚ ਸ਼੍ਰੀਲੰਕਾ ਦੇ ਖ਼ਿਲਾਫ਼ ਗੇਂਦਬਾਜ਼ੀ ਕੀਤੀ ਸੀ ।