ਚੰਡੀਗੜ੍ਹ, 15 ਦਸੰਬਰ 2023: ਅੰਡਰ-19 ਏਸ਼ੀਆ ਕੱਪ (U-19 Asia Cup) ਦੇ ਦੂਜੇ ਸੈਮੀਫਾਈਨਲ ‘ਚ ਭਾਰਤ ਨੂੰ ਬੰਗਲਾਦੇਸ਼ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ । ਭਾਰਤ ਨੇ ਗਰੁੱਪ ਗੇੜ ‘ਚ ਤਿੰਨ ‘ਚੋਂ ਦੋ ਮੈਚ ਜਿੱਤੇ ਸਨ, ਪਰ ਟੀਮ ਬੰਗਲਾਦੇਸ਼ ਖ਼ਿਲਾਫ਼ ਨਹੀਂ ਜਿੱਤ ਸਕੀ ਸੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਪਾਰੀ 188 ਦੌੜਾਂ ‘ਤੇ ਸਿਮਟ ਗਈ। ਜਵਾਬ ‘ਚ ਬੰਗਲਾਦੇਸ਼ ਨੇ 42.5 ਓਵਰਾਂ ‘ਚ ਛੇ ਵਿਕਟਾਂ ‘ਤੇ 189 ਦੌੜਾਂ ਬਣਾ ਕੇ ਮੈਚ ਜਿੱਤ ਲਿਆ।
ਇਸ ਨਾਲ ਭਾਰਤੀ ਟੀਮ ਦਾ ਖਿਤਾਬ (U-19 Asia Cup) ਜਿੱਤਣ ਦਾ ਸੁਪਨਾ ਚਕਨਾਚੂਰ ਹੋ ਗਿਆ। ਗਰੁੱਪ ਗੇੜ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਟੀਮ ਸੈਮੀਫਾਈਨਲ ‘ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਹੁਣ ਭਾਰਤ ਦੀਆਂ ਨਜ਼ਰਾਂ ਅਗਲੇ ਸਾਲ ਹੋਣ ਵਾਲੇ ਅੰਡਰ-19 ਵਿਸ਼ਵ ਕੱਪ ‘ਤੇ ਹਨ। ਭਾਰਤ ਨੇ ਗਰੁੱਪ ਗੇੜ ‘ਚ ਤਿੰਨ ‘ਚੋਂ ਦੋ ਮੈਚ ਜਿੱਤੇ ਸਨ, ਪਰ ਟੀਮ ਬੰਗਲਾਦੇਸ਼ ਖ਼ਿਲਾਫ਼ ਨਹੀਂ ਜਿੱਤ ਸਕੀ ਸੀ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਪਾਰੀ 188 ਦੌੜਾਂ ‘ਤੇ ਸਿਮਟ ਗਈ।