IND vs BAN

IND vs BAN Test: ਖ਼ਰਾਬ ਮੌਸਮ ਕਾਰਨ ਤੀਜੇ ਦਿਨ ਖੇਡ ਸਮਾਪਤ, ਭਾਰਤ ਜਿੱਤ ਤੋਂ 6 ਵਿਕਟਾਂ ਦੂਰ

ਚੰਡੀਗੜ੍ਹ, 21 ਸਤੰਬਰ 2024: (IND vs BAN Test Live) ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਪਹਿਲਾ ਟੈਸਟ ਹੁਣ ਰੋਮਾਂਚਕ ਦੌਰ ‘ਚ ਪਹੁੰਚ ਗਿਆ ਹੈ। ਭਾਰਤ ਨੇ ਦੂਜੀ ਪਾਰੀ ਚਾਰ ਵਿਕਟਾਂ ‘ਤੇ 287 ਦੌੜਾਂ ‘ਤੇ ਐਲਾਨ ਦਿੱਤੀ ਅਤੇ ਬੰਗਲਾਦੇਸ਼ ਨੂੰ 515 ਦੌੜਾਂ ਦਾ ਟੀਚਾ ਦਿੱਤਾ। ਪਰ ਖਰਾਬ ਰੋਸ਼ਨੀ ਕਾਰਨ ਤੀਜੇ ਦਿਨ ਦੀ ਖੇਡ ਸਮੇਂ ਤੋਂ ਪਹਿਲਾਂ ਹੀ ਸਮਾਪਤ ਹੋ ਗਈ ਹੈ |

ਜਵਾਬ ‘ਚ ਬੰਗਲਾਦੇਸ਼ ਦੀ ਟੀਮ ਨੇ ਚਾਰ ਵਿਕਟਾਂ ‘ਤੇ 158 ਦੌੜਾਂ ਬਣਾ ਲਈਆਂ ਹਨ ਅਤੇ ਬੰਗਲਾਦੇਸ਼ ਦੀ ਟੀਮ ਨੂੰ ਜਿੱਤਣ ਲਈ 357 ਦੌੜਾਂ ਹੋਰ ਬਣਾਉਣੀਆਂ ਹੋਣਗੀਆਂ, ਜਦਕਿ ਭਾਰਤ ਛੇ ਵਿਕਟਾਂ ਹਾਸਲ ਕਰਦੇ ਹੀ ਮੈਚ ਜਿੱਤ ਲਵੇਗਾ। ਸਟੰਪ ਦੇ ਸਮੇਂ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਚਾਰ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ 60 ਗੇਂਦਾਂ ‘ਤੇ 51 ਦੌੜਾਂ ਬਣਾ ਕੇ ਕ੍ਰੀਜ਼ ‘ਤੇ ਮੌਜੂਦ ਸਨ ਅਤੇ ਸ਼ਾਕਿਬ ਅਲ ਹਸਨ 14 ਗੇਂਦਾਂ ‘ਤੇ ਪੰਜ ਦੌੜਾਂ ਬਣਾ ਕੇ ਕ੍ਰੀਜ਼ ‘ਤੇ ਮੌਜੂਦ ਸਨ। ਭਾਰਤ ਲਈ ਆਫ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਤਿੰਨ ਵਿਕਟਾਂ ਲਈਆਂ ਜਦਕਿ ਜਸਪ੍ਰੀਤ ਬੁਮਰਾਹ ਨੇ ਇਕ ਵਿਕਟ ਝਟਕੀਆਂ ਹਨ।

ਇਸ ਤੋਂ ਪਹਿਲਾਂ ਭਾਰਤ ਨੇ ਦੂਜੀ ਪਾਰੀ (IND vs BAN) ‘ਚ ਸ਼ੁਭਮਨ ਗਿੱਲ ਅਤੇ ਰਿਸ਼ਭ ਪੰਤ ਦੇ ਸੈਂਕੜਿਆਂ ਦੀ ਮੱਦਦ ਨਾਲ 4 ਵਿਕਟਾਂ ’ਤੇ 287 ਦੌੜਾਂ ਬਣਾ ਕੇ ਪਾਰੀ ਐਲਾਨਣ ਦਾ ਫੈਸਲਾ ਕੀਤਾ। ਸ਼ੁਭਮਨ 176 ਗੇਂਦਾਂ ‘ਚ 10 ਚੌਕਿਆਂ ਅਤੇ ਚਾਰ ਛੱਕਿਆਂ ਦੀ ਮੱਦਦ ਨਾਲ 119 ਦੌੜਾਂ ਬਣਾ ਕੇ ਨਾਬਾਦ ਰਹੇ, ਜਦਕਿ ਪੰਤ ਨੇ 128 ਗੇਂਦਾਂ ‘ਚ 13 ਚੌਕਿਆਂ ਅਤੇ ਚਾਰ ਛੱਕਿਆਂ ਦੀ ਮੱਦਦ ਨਾਲ 109 ਦੌੜਾਂ ਬਣਾਈਆਂ। ਭਾਰਤ ਨੇ ਪਹਿਲੀ ਪਾਰੀ ‘ਚ 376 ਦੌੜਾਂ ਬਣਾਈਆਂ ਸਨ ਅਤੇ ਬੰਗਲਾਦੇਸ਼ ਨੂੰ ਪਹਿਲੀ ਪਾਰੀ ‘ਚ 149 ਦੌੜਾਂ ‘ਤੇ ਆਊਟ ਕਰਕੇ 227 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਸੀ। ਇਸ ਤਰ੍ਹਾਂ ਭਾਰਤ ਨੇ ਬੰਗਲਾਦੇਸ਼ ਲਈ ਵੱਡੀਆਂ ਦੌੜਾਂ ਦਾ ਟੀਚਾ ਰੱਖਿਆ।

ਮੈਚ ‘ਚ ਬੰਗਲਾਦੇਸ਼ ਦੀ ਟੀਮ ਸੰਘਰਸ਼ ਕਰਦੀ ਨਜ਼ਰ ਆਈ, ਪਰ ਡਿੱਗਦੀਆਂ ਵਿਕਟਾਂ ਦੇ ਵਿਚਕਾਰ ਕਪਤਾਨ ਨੇ ਦੂਜੇ ਸਿਰੇ ਤੋਂ ਬੜ੍ਹਤ ਬਣਾਈ ਰੱਖੀ ਅਤੇ ਅਰਧ ਸੈਂਕੜਾ ਬਣਾਉਣ ‘ਚ ਸਫਲ ਰਿਹਾ। ਇਸ ਦੇ ਨਾਲ ਹੀ ਪਹਿਲੀ ਪਾਰੀ ਦੇ ਮੁਕਾਬਲੇ ਬੰਗਲਾਦੇਸ਼ ਨੇ ਦੂਜੀ ਪਾਰੀ ‘ਚ ਚੰਗੀ ਬੱਲੇਬਾਜ਼ੀ ਕੀਤੀ ਪਰ ਅਸ਼ਵਿਨ ਆਪਣੀ ਗੇਂਦਬਾਜ਼ੀ ਨਾਲ ਪ੍ਰਭਾਵਿਤ ਕਰਨ ‘ਚ ਸਫਲ ਰਹੇ। ਬੁਮਰਾਹ ਨੇ ਜਿੱਥੇ ਭਾਰਤ ਨੂੰ ਦੂਜੀ ਪਾਰੀ ‘ਚ ਪਹਿਲੀ ਸਫਲਤਾ ਦਿਵਾਈ, ਉੱਥੇ ਹੀ ਅਸ਼ਵਿਨ ਨੇ ਦਿਨ ਦੀ ਖੇਡ ਖਤਮ ਹੋਣ ਤੱਕ ਬੰਗਲਾਦੇਸ਼ ਨੂੰ ਤਿੰਨ ਹੋਰ ਝਟਕੇ ਦਿੱਤੇ।

Scroll to Top