IND vs BAN

IND vs BAN: ਭਾਰਤ ਨੇ ਬੰਗਲਾਦੇਸ਼ ਨੂੰ ਹਰਾ ਕੇ ਟੈਸਟ ਸੀਰੀਜ਼ ‘ਤੇ ਕੀਤਾ ਕਬਜ਼ਾ

ਚੰਡੀਗੜ੍ਹ , 01 ਅਕਤੂਬਰ 2024: (IND vs BAN 2nd Test Match Live) ਭਾਰਤ ਨੇ ਬੰਗਲਾਦੇਸ਼ ਖ਼ਿਲਾਫ ਦੋ ਮੈਚਾਂ ਦੀ ਟੈਸਟ ਸੀਰੀਜ਼ ਦਾ ਦੂਜਾ ਮੁਕਾਬਲਾ ਜਿੱਤ ਲਿਆ ਹੈ | ਭਾਰਤ ਨੇ ਬੰਗਲਾਦੇਸ਼ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ ਹੈ | ਭਾਰਤੀ ਟੀਮ ਦੇ ਸਾਹਮਣੇ 95 ਦੌੜਾਂ ਦਾ ਟੀਚਾ ਸੀ, ਜਿਸ ਨੂੰ ਭਾਰਤ ਦੀ ਟੀਮ ਨੇ ਤਿੰਨ ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਯਸ਼ਸਵੀ ਜੈਸਵਾਲ (Yashshwi Jaiswal) ਨੂੰ ਪਲੇਅਰ ਆਫ ਦਿ ਮੈਚ ਮਿਲਿਆ ਹੈ |

ਵਿਰਾਟ ਕੋਹਲੀ 29 ਦੌੜਾਂ ਬਣਾ ਕੇ ਨਾਬਾਦ ਰਹੇ ਅਤੇ ਰਿਸ਼ਭ ਪੰਤ ਚਾਰ ਦੌੜਾਂ ਬਣਾ ਕੇ ਨਾਬਾਦ ਰਹੇ। ਰੋਹਿਤ ਸ਼ਰਮਾ ਅੱਠ ਦੌੜਾਂ, ਸ਼ੁਭਮਨ ਗਿੱਲ ਛੇ ਦੌੜਾਂ ਬਣਾ ਕੇ ਅਤੇ ਯਸ਼ਸਵੀ ਜੈਸਵਾਲ 51 ਦੌੜਾਂ ਬਣਾ ਕੇ ਆਊਟ ਹੋਏ। ਵਿਰਾਟ ਅਤੇ ਯਸ਼ਸਵੀ ਵਿਚਾਲੇ ਤੀਜੇ ਵਿਕਟ ਲਈ 58 ਦੌੜਾਂ ਦੀ ਸਾਂਝੇਦਾਰੀ ਹੋਈ। ਬੰਗਲਾਦੇਸ਼ ਲਈ ਮੇਹਦੀ ਹਸਨ ਮਿਰਾਜ ਨੇ ਦੋ ਵਿਕਟਾਂ ਲਈਆਂ, ਜਦਕਿ ਤਾਇਜੁਲ ਇਸਲਾਮ ਨੇ ਇਕ ਵਿਕਟ ਹਾਸਲ ਕੀਤੀ।

ਦੂਜੇ ਟੈਸਟ ਮੈਚ ((IND vs BAN) ‘ਚ ਬੰਗਲਾਦੇਸ਼ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਆਪਣੀ ਪਹਿਲੀ ਪਾਰੀ ‘ਚ 233 ਦੌੜਾਂ ਬਣਾਈਆਂ ਸਨ। ਜਵਾਬ ‘ਚ ਭਾਰਤ ਨੇ ਹਮਲਾਵਰ ਬੱਲੇਬਾਜ਼ੀ ਕਰਦੇ ਹੋਏ 9 ਵਿਕਟਾਂ ‘ਤੇ 285 ਦੌੜਾਂ ‘ਤੇ ਆਪਣੀ ਪਹਿਲੀ ਪਾਰੀ ਐਲਾਨ ਦਿੱਤੀ। ਉਦੋਂ ਭਾਰਤ ਕੋਲ 52 ਦੌੜਾਂ ਦੀ ਬੜ੍ਹਤ ਸੀ। ਦੂਜੀ ਪਾਰੀ ‘ਚ ਬੰਗਲਾਦੇਸ਼ ਦੀ ਟੀਮ ਨੇ 146 ਦੌੜਾਂ ਬਣਾਈਆਂ ਅਤੇ ਭਾਰਤ ਨੂੰ 95 ਦੌੜਾਂ ਦਾ ਟੀਚਾ ਦਿੱਤਾ ਸੀ। ਦੂਜੇ ਟੈਸਟ ‘ਚ ਇੱਕ ਦਿਨ ‘ਚ ਅਧਿਕਾਰਤ ਤੌਰ ‘ਤੇ 90 ਓਵਰ ਸੁੱਟੇ ਜਾਂਦੇ ਹਨ।

ਬੰਗਲਾਦੇਸ਼ ਨੇ ਆਪਣੀ ਪਹਿਲੀ ਪਾਰੀ ‘ਚ 74.2 ਓਵਰ ਖੇਡੇ, ਭਾਰਤ ਨੇ ਆਪਣੀ ਪਹਿਲੀ ਪਾਰੀ ‘ਚ 34.4 ਓਵਰ, ਬੰਗਲਾਦੇਸ਼ ਨੇ ਆਪਣੀ ਦੂਜੀ ਪਾਰੀ ‘ਚ 47 ਓਵਰ ਅਤੇ ਭਾਰਤ ਨੇ ਆਪਣੀ ਦੂਜੀ ਪਾਰੀ ‘ਚ 17.2 ਓਵਰ ਖੇਡੇ। ਜੇਕਰ ਅਸੀਂ ਇਨ੍ਹਾਂ ਸਭ ਨੂੰ ਜੋੜੀਏ ਤਾਂ ਲਗਭਗ 174 ਓਵਰ ਬਣਦੇ ਹਨ ਅਤੇ ਇਹ ਦੋ ਦਿਨਾਂ ਦੇ ਕੁੱਲ ਓਵਰਾਂ (180) ਤੋਂ ਘੱਟ ਹਨ।

ਭਾਰਤ ਨੇ ਇਸ ਟੈਸਟ ‘ਚ ਦਲੇਰੀ ਦੀ ਖੇਡ ਦਿਖਾਈ ਹੈ, ਪਹਿਲੇ ਦਿਨ ਸਿਰਫ਼ 35 ਓਵਰ ਹੀ ਖੇਡੇ ਜਾ ਸਕੇ। ਮੀਂਹ ਨੇ ਮੈਚ ‘ਚ ਵਿਘਨ ਪਾਇਆ ਅਤੇ ਫਿਰ ਦੂਜੇ ਅਤੇ ਤੀਜੇ ਦਿਨ ਦੀ ਖੇਡ ਮੀਂਹ ਕਾਰਨ ਧੋਤੀ ਗਈ। ਚੌਥੇ ਦਿਨ ਦੀ ਖੇਡ ਸ਼ੁਰੂ ਹੋਈ ਅਤੇ ਬੰਗਲਾਦੇਸ਼ ਨੂੰ ਹਰਾ ਕੇ ਭਾਰਤ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਟੈਸਟ ‘ਚ ਕਿਸੇ ਵੀ ਟੀਮ ਵੱਲੋਂ ਸਭ ਤੋਂ ਤੇਜ਼ 50, 100, 150, 200 ਅਤੇ 250 ਦੌੜਾਂ ਬਣਾਉਣ ਦਾ ਰਿਕਾਰਡ ਬਣਾਇਆ। ਇਸ ਤੋਂ ਬਾਅਦ ਬੰਗਲਾਦੇਸ਼ ਨੇ ਆਸਾਨ ਟੀਚੇ ਦਾ ਪਿੱਛਾ ਕਰਦੇ ਹੋਏ ਦੂਜੀ ਪਾਰੀ ‘ਚ ਸ਼ੁਰੂਆਤ ‘ਚ ਹੀ ਹਰਾ ਦਿੱਤਾ।

Scroll to Top