ਚੰਡੀਗੜ੍ਹ, 20 ਫਰਵਰੀ 2025: IND VS BAN: ਬੰਗਲਾਦੇਸ਼ ਦੇ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਨੇ ਭਾਰਤ ਵਿਰੁੱਧ ਚੈਂਪੀਅਨਜ਼ ਟਰਾਫੀ ਮੈਚ ‘ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਰਿਕਾਰਡ ਦੀ ਗੱਲ ਕਰੀਏ ਤਾਂ ਭਾਰਤ ਅਤੇ ਬੰਗਲਾਦੇਸ਼ ਹੁਣ ਤੱਕ ਵਨਡੇ ਮੈਚਾਂ ‘ਚ 41 ਵਾਰ ਇੱਕ ਦੂਜੇ ਦਾ ਸਾਹਮਣਾ ਕਰ ਚੁੱਕੀਆਂ ਹਨ। ਇਸ ‘ਚੋਂ ਟੀਮ ਇੰਡੀਆ 32 ਵਾਰ ਅਤੇ ਬੰਗਲਾਦੇਸ਼ ਦੀ ਟੀਮ ਅੱਠ ਵਾਰ ਜਿੱਤੀ ਹੈ ਅਤੇ ਇੱਕ ਮੈਚ ਬੇਨਤੀਜਾ ਰਿਹਾ। ਦੋਵੇਂ ਟੀਮਾਂ ਕਿਸੇ ਨਿਰਪੱਖ ਸਥਾਨ ‘ਤੇ 12 ਵਾਰ ਵਨਡੇ ਮੈਚਾਂ ‘ਚ ਆਹਮੋ-ਸਾਹਮਣੇ ਹੋਈਆਂ ਹਨ ਅਤੇ ਭਾਰਤ ਨੇ ਇਨ੍ਹਾਂ ‘ਚੋਂ 10 ਜਿੱਤੇ ਹਨ। ਬੰਗਲਾਦੇਸ਼ ਦੀ ਟੀਮ ਨੇ ਦੋ ਜਿੱਤੇ ਹਨ।
ਵਨਡੇ ਵਿਸ਼ਵ ਕੱਪ ਮੈਚ ‘ਚ ਭਾਰਤ ਨੇ ਪੁਣੇ ‘ਚ ਬੰਗਲਾਦੇਸ਼ ਨੂੰ ਸੱਤ ਵਿਕਟਾਂ ਨਾਲ ਹਰਾਇਆ। ਇਸ ਤੋਂ ਪਹਿਲਾਂ, ਸਤੰਬਰ 2023 ‘ਚ ਦੋਵੇਂ ਟੀਮਾਂ ਕੋਲੰਬੋ ‘ਚ ਏਸ਼ੀਆ ਕੱਪ ਵਿੱਚ ਇੱਕ ਦੂਜੇ ਦਾ ਸਾਹਮਣਾ ਕਰ ਰਹੀਆਂ ਸਨ। ਉਦੋਂ ਬੰਗਲਾਦੇਸ਼ ਦੀ ਟੀਮ ਛੇ ਦੌੜਾਂ ਨਾਲ ਜਿੱਤ ਗਈ ਸੀ। ਇਸ ਦੇ ਨਾਲ ਹੀ, ਦਸੰਬਰ 2022 ‘ਚ ਭਾਰਤ ਨੇ ਬੰਗਲਾਦੇਸ਼ ਨੂੰ 227 ਦੌੜਾਂ ਨਾਲ ਹਰਾਇਆ। ਇਸ ਮੈਚ ਤੋਂ ਪਹਿਲਾਂ, ਬੰਗਲਾਦੇਸ਼ ਨੇ ਮੀਰਪੁਰ ‘ਚ ਲਗਾਤਾਰ ਦੋ ਮੈਚਾਂ ਵਿੱਚ ਭਾਰਤ ਨੂੰ ਹਰਾਇਆ ਸੀ।