IND vs AUS

IND vs AUS: ਸੈਂਕੜੇ ਦੇ ਕਰੀਬ ਯਸ਼ਸਵੀ ਜੈਸਵਾਲ, ਭਾਰਤੀ ਸਲਾਮੀ ਜੋੜੀ ਨੇ ਤੋੜਿਆ ਇਹ ਰਿਕਾਰਡ

ਚੰਡੀਗੜ੍ਹ, 23 ਨਵੰਬਰ 2024: IND vs AUS 1st Test Match Live: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਪਰਥ ‘ਚ ਪਹਿਲਾ ਟੈਸਟ ਮੈਚ ਜਾਰੀ ਹੈ | ਪਰਥ ਟੈਸਟ ਮੈਚ ਦੇ ਦੂਜੇ ਦਿਨ ਭਾਰਤ ਦੀ ਸਥਿਤ ਮਜਬੂਤ ਦਿਖਾਈ ਦੇ ਰਹੀ ਹੈ | ਪਹਿਲੀ ਪਾਰੀ ‘ਚ ਖਰਾਬ ਬੱਲੇਬਾਜ਼ੀ ਤੋਂ ਬਾਅਦ ਭਾਰਤੀ ਸਲਾਮੀ ਜੋੜੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਦੂਜੀ ਪਾਰੀ ‘ਚ 150ਤੋਂ ਵੱਧ ਦੌੜਾਂ ਦੀ ਸਾਂਝੇਦਾਰੀ ਕੀਤੀ। ਇਸਦੇ ਨਾਲ ਹੀ ਭਾਰਤੀ ਟੀਮ ਨੇ ਨਵਾਂ ਰਿਕਾਰਡ ਆਪਣੇ ਨਾਂ ਕਰ ਲਿਆ ਹੈ |

ਜਿਕਰਯੋਗ ਹੈ ਕਿ 1986 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਇੰਗਲੈਂਡ ਤੋਂ ਇਲਾਵਾ ਕਿਸੇ ਹੋਰ ਦੇਸ਼ ਦੀ ਸਲਾਮੀ ਜੋੜੀ ਨੇ ਆਸਟ੍ਰੇਲੀਆ ਦੀ ਧਰਤੀ ‘ਤੇ 150+ ਦੌੜਾਂ ਦੀ ਸਾਂਝੇਦਾਰੀ ਕੀਤੀ ਹੈ। ਇਸਤੋਂ ਪਹਿਲਾਂ 1986 ‘ਚ ਸੁਨੀਲ ਗਾਵਸਕਰ ਅਤੇ ਕੇ ਸ਼੍ਰੀਕਾਂਤ ਦੀ ਜੋੜੀ ਨੇ ਇਹ ਕਾਰਨਾਮਾ ਕੀਤਾ ਸੀ | ਫਿਰ ਉਨ੍ਹਾਂ ਨੇ ਸਿਡਨੀ ‘ਚ 191 ਦੌੜਾਂ ਦੀ ਸ਼ੁਰੂਆਤੀ ਸਾਂਝੇਦਾਰੀ ਕੀਤੀ। ਇਸ ਦੇ ਨਾਲ ਹੀ ਇੰਗਲੈਂਡ ਲਈ 2010 ‘ਚ ਮੈਲਬੋਰਨ ਕ੍ਰਿਕਟ ਗਰਾਊਂਡ ‘ਤੇ ਐਂਡਰਿਊ ਸਟ੍ਰਾਸ ਅਤੇ ਐਲਿਸਟੇਅਰ ਕੁੱਕ ਨੇ 159 ਦੌੜਾਂ ਦੀ ਓਪਨਿੰਗ ਸਾਂਝੇਦਾਰੀ ਕੀਤੀ ਸੀ।

ਭਾਰਤੀ ਬੱਲੇਬਾਜ਼ ਕੇਐਲ ਰਾਹੁਲ ਨੇ ਵੀ ਦੂਜੀ ਪਾਰੀ (IND vs AUS) ‘ਚ ਅਰਧ ਸੈਂਕੜਾ ਜੜਿਆ ਹੈ। ਕੇਐੱਲ ਰਾਹੁਲ ਨੇ ਯਸ਼ਸਵੀ ਜੈਸਵਾਲ (Yashshwi Jaiswal) ਦੇ ਨਾਲ ਮਿਲ ਕੇ ਆਸਟ੍ਰੇਲੀਆ ਦੇ ਖ਼ਿਲਾਫ ਦੂਜੀ ਪਾਰੀ ‘ਚ ਭਾਰਤ ਨੂੰ ਮਜ਼ਬੂਤ ​​ਸ਼ੁਰੂਆਤ ਦਿਵਾਈ ਹੈ। ਕੇਐਲ ਰਾਹੁਲ ਨੇ 124 ਗੇਂਦਾਂ ‘ਚ ਅਰਧ ਸੈਂਕੜਾ ਜੜਿਆ। ਹੁਣ ਤੱਕ ਯਸ਼ਸਵੀ ਅਤੇ ਕੇਐੱਲ ਰਾਹੁਲ ਵਿਚਾਲੇ ਪਹਿਲੇ ਵਿਕਟ ਲਈ 172 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ। ਇਸ ਤਰ੍ਹਾਂ ਭਾਰਤ ਨੇ 218 ਦੌੜਾਂ ਦੀ ਬੜ੍ਹਤ ਬਣਾ ਲਈ ਹੈ | ਇਸ ਵੇਲੇ ਯਸ਼ਸਵੀ ਜੈਸਵਾਲ 90 ਅਤੇ ਕੇਐੱਲ ਰਾਹੁਲ 62 ਦੌੜਾਂ ‘ਤੇ ਖੇਡ ਰਹੇ ਹਨ |

 

 

Scroll to Top