Virat Kohli

IND vs AUS: ਵਿਰਾਟ ਕੋਹਲੀ ਸਮੇਤ ਦਿੱਗਜ ਬੱਲੇਬਾਜ਼ ਮੁੜ ਫਲਾਪ, ਸਿਨਕੋਮੀਟਰ ‘ਤੇ ਮੁੜ ਭਖਿਆ ਵਿਵਾਦ

ਚੰਡੀਗੜ੍ਹ, 03 ਜਨਵਰੀ 2025: India vs Australia: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਟੈਸਟ ਮੈਚ ਸਿਡਨੀ ‘ਚ ਖੇਡਿਆ ਜਾ ਰਿਹਾ ਹੈ। ਦੂਜੇ ਪਾਸੇ ਵਿਰਾਟ ਕੋਹਲੀ (Virat Kohli) ਦਾ ਇਸ ਟੈਸਟ ‘ਚ ਵੀ ਖਰਾਬ ਪ੍ਰਦਰਸ਼ਨ ਰਾਹ ਅਤੇ 69 ਗੇਂਦਾਂ ‘ਚ 17 ਦੌੜਾਂ ਬਣਾ ਕੇ ਆਊਟ ਹੋ ਗਏ।

ਇਸ ਦੌਰਾਨ ਉਹ ਆਪਣੀ ਪਾਰੀ ‘ਚ ਇਕ ਵੀ ਚੌਕਾ ਨਹੀਂ ਲਗਾ ਸਕਿਆ। ਵਿਰਾਟ ਪਰਥ ‘ਚ ਸੈਂਕੜਾ ਲਗਾਉਣ ਤੋਂ ਬਾਅਦ ਲਗਾਤਾਰ ਫਲਾਪ ਰਹੇ ਹਨ। ਜਿਕਰਯੋਗ ਹੈ ਕਿ ਵਿਰਾਟ ਕੋਹਲੀ ਪਿਛਲੇ ਇੱਕ ਸਾਲ 3 ਜਨਵਰੀ 2024 ਤੋਂ ‘ਚ ਉਹ ਸਿਰਫ਼ ਦੋ ਵਾਰ 50 ਤੋਂ ਵੱਧ ਸਕੋਰ ਕਰਨ ‘ਚ ਸਫਲ ਰਹੇ ਹਨ | ਇਸ ਆਸਟ੍ਰੇਲੀਆ ਦੌਰੇ ‘ਤੇ ਵਿਰਾਟ ਨੇ ਅੱਠ ਪਾਰੀਆਂ ‘ਚ ਬੱਲੇਬਾਜ਼ੀ ਕੀਤੀ ਅਤੇ ਸੱਤ ਵਾਰ ਆਊਟ ਹੋਏ। ਸੱਤ ਵਾਰ ਗੇਂਦ ਉਨ੍ਹਾਂ ਦੇ ਬੱਲੇ ਦਾ ਕਿਨਾਰਾ ਲੈ ਕੇ ਵਿਕਟ ਦੇ ਪਿੱਛੇ ਚਲੀ ਗਈ।

ਵਿਰਾਟ ਕੋਹਲੀ ਇਸ ਸੀਰੀਜ਼ ‘ਚ ਹੁਣ ਤੱਕ ਅੱਠ ਪਾਰੀਆਂ ‘ਚ 184 ਦੌੜਾਂ ਹੀ ਬਣਾ ਸਕੇ ਹਨ। ਇਸ ਦੌਰਾਨ ਕੋਹਲੀ ਦੀ ਪਾਰੀ 17, 5, 36, 3, 11, 7, 100*, 5 ਦੌੜਾਂ ਰਹੀ ਹੈ। ਇਸ ਦੌਰਾਨ ਕੋਹਲੀ ਸੱਤ ਵਾਰ ਆਊਟ ਹੋਇਆ ਅਤੇ ਸੱਤ ਵਾਰ ਉਹ ਤੇਜ਼ ਗੇਂਦਬਾਜ਼ਾਂ ਦੀ ਆਫ ਸਟੰਪ ਤੋਂ ਬਾਹਰ ਜਾਣ ਵਾਲੀ ਗੇਂਦ ਛੇੜਦੇ ਹੋਏ ਆਦਤ ਤੋਂ ਮਜਬੂਰ ਨਜਰ ਆਏ | ਸਕਾਟ ਬੋਲੈਂਡ (scott boland) ਨੇ ਇਹਨਾਂ ‘ਚੋਂ ਤਿੰਨ ਵਾਰ ਵਿਰਾਟ ਕੋਹਲੀ ਦਾ ਸ਼ਿਕਾਰ ਕੀਤਾ।

ਪਿਛਲੇ ਇੱਕ ਸਾਲ 3 ਜਨਵਰੀ 2024 ਤੋਂ ‘ਚ ਵਿਰਾਟ ਨੇ ਸਿਰਫ਼ ਦੋ ਵਾਰ 50 ਤੋਂ ਵੱਧ ਦਾ ਸਕੋਰ ਬਣਾਇਆ ਹੈ। ਇਨ੍ਹਾਂ ‘ਚ ਬੰਗਲੁਰੂ ਦੇ ਚਿੰਨਾਸਵਾਮੀ ਸਟੇਡੀਅਮ ‘ਚ ਨਿਊਜ਼ੀਲੈਂਡ ਖ਼ਿਲਾਫ਼ 70 ਦੌੜਾਂ ਦੀ ਪਾਰੀ ਅਤੇ ਪਰਥ ‘ਚ 100 ਦੌੜਾਂ ਦੀ ਪਾਰੀ ਸ਼ਾਮਲ ਹੈ।

ਸਾਲ 2024 ‘ਚ ਵਿਰਾਟ (Virat Kohli) ਨੇ 10 ਟੈਸਟ ਮੈਚਾਂ ਦੀਆਂ 19 ਪਾਰੀਆਂ ‘ਚ 24.52 ਦੀ ਔਸਤ ਨਾਲ 417 ਦੌੜਾਂ ਬਣਾਈਆਂ ਹਨ। ਇਨ੍ਹਾਂ ‘ਚ ਇਕ ਸੈਂਕੜਾ ਅਤੇ ਇਕ ਅਰਧ ਸੈਂਕੜਾ ਸ਼ਾਮਲ ਹੈ। ਕੋਹਲੀ ਨੇ ਸਿਡਨੀ ‘ਚ 69 ਗੇਂਦਾਂ ਖੇਡੀਆਂ ਪਰ ਇਕ ਵੀ ਚੌਕਾ ਨਹੀਂ ਲਗਾ ਸਕੇ। ਇਹ ਉਸਦੇ ਟੈਸਟ ਕਰੀਅਰ ‘ਚ ਬਿਨਾਂ ਕਿਸੇ ਚੌਕੇ ਦੇ ਸਭ ਤੋਂ ਲੰਬੀ ਪਾਰੀ ਹੈ। ਇਸਦੇ ਨਾਲ ਹੀ ਦੂਜੇ ਬੱਲੇਬਾਜ਼ਾਂ ਦ ਖ਼ਰਾਬ ਪ੍ਰਦਰਸ਼ਨ ਜਾਰੀ ਹੈ |

ਫਿਲਹਾਲ ਭਾਰਤ ਨੇ ਹੁਣ ਤੱਕ ਅੱਠ ਵਿਕਟਾਂ ਗੁਆ ਕੇ 148 ਦੇ ਸਕੋਰ ਬਣਾ ਲਿਆ ਹੈ। ਭਾਰਤ ਦਾ ਅੱਠਵਾਂ ਵਿਕਟ ਵਾਸ਼ਿੰਗਟਨ ਸੁੰਦਰ ਦੇ ਰੂਪ ‘ਚ ਲੱਗਾ ਹੈ | ਹਾਲਾਂਕਿ ਆਨਫੀਲਡ ਅੰਪਾਇਰ ਨੇ ਉਨ੍ਹਾਂ ਨੂੰ ਨਾਟ ਆਊਟ ਦਿੱਤਾ। ਇਸ ਤੋਂ ਬਾਅਦ ਤੀਜੇ ਅੰਪਾਇਰ ਨੇ ਫੈਸਲਾ ਬਦਲ ਕੇ ਸੁੰਦਰ ਨੂੰ ਆਊਟ ਦਿੱਤਾ। ਸਿਨਕੋਮੀਟਰ ਨੂੰ ਲੈ ਕੇ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਫਿਲਹਾਲ ਜਸਪ੍ਰੀਤ ਬੁਮਰਾਹ ਅਤੇ ਪ੍ਰਸਿਧ ਕ੍ਰਿਸ਼ਨਾ ਕ੍ਰੀਜ਼ ‘ਤੇ ਹਨ।

Read More: ICC Ranking: ਟੈਸਟ ਰੈਂਕਿੰਗ ‘ਚ ਜਸਪ੍ਰੀਤ ਬੁਮਰਾਹ ਨੰਬਰ-1 ਗੇਂਦਬਾਜ, ਇਹ ਖਾਸ ਰਿਕਾਰਡ ਵੀ ਕੀਤਾ ਆਪਣੇ ਨਾਮ

Scroll to Top