IND vs AUS news

IND vs AUS: ਭਾਰਤ ਤੇ ਆਸਟਰੇਲੀਆ ਵਿਚਾਲੇ ਤੀਜਾ ਟੈਸਟ ਮੈਚ ਡਰਾਅ

ਚੰਡੀਗੜ੍ਹ, 18 ਦਸੰਬਰ 2024: IND vs AUS Test: ਭਾਰਤ ਅਤੇ ਆਸਟਰੇਲੀਆ ਵਿਚਾਲੇ ਤੀਜਾ ਟੈਸਟ ਡਰਾਅ ਰਿਹਾ | ਟੈਸਟ ਸੀਰੀਜ਼ ਦਾ ਇਹ ਤੀਜਾ ਟੈਸਟ ਬ੍ਰਿਸਬੇਨ ਦੇ ਗਾਬਾ ਸਟੇਡੀਅਮ ‘ਚ ਖੇਡਿਆ ਜਾ ਰਿਹਾ ਸੀ ਅਤੇ ਅੱਜ ਮੈਚ ਦਾ ਪੰਜਵਾਂ ਅਤੇ ਆਖਰੀ ਦਿਨ ਹੈ।

ਆਸਟ੍ਰੇਲੀਆ ਨੇ ਭਾਰਤ ਦੀ ਟੀਮ ਨੂੰ 275 ਦੌੜਾਂ ਦਾ ਟੀਚਾ ਦਿੱਤਾ ਸੀ, ਜਵਾਬ ਵਿੱਚ ਭਾਰਤ ਨੇ ਆਪਣੀ ਦੂਜੀ ਪਾਰੀ ‘ਚ ਬਿਨਾਂ ਕੋਈ ਵਿਕਟ ਗੁਆਏ ਅੱਠ ਦੌੜਾਂ ਬਣਾ ਲਈਆਂ ਸਨ। ਹਾਲਾਂਕਿ, ਇਸ ਤੋਂ ਬਾਅਦ ਮੀਂਹ ਨੇ ਅੱਗੇ ਖੇਡ ਨੂੰ ਰੋਕ ਦਿੱਤਾ ਅਤੇ ਦੋਵਾਂ ਕਪਤਾਨਾਂ ਨੇ ਮੈਚ ਨੂੰ ਡਰਾਅ ‘ਤੇ ਖਤਮ ਕਰਨ ਦਾ ਫੈਸਲਾ ਕੀਤਾ।

ਜਿਕਰਯੋਗ ਹੈ ਕਿ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆ ਨੇ ਪਹਿਲੀ ਪਾਰੀ (IND vs AUS) ‘ਚ 445 ਦੌੜਾਂ ਬਣਾਈਆਂ। ਜਵਾਬ ‘ਚ ਭਾਰਤ ਦੀ ਪਹਿਲੀ ਪਾਰੀ 260 ਦੌੜਾਂ ‘ਤੇ ਹੀ ਸਮਾਪਤ ਹੋ ਗਈ ਸੀ । ਆਸਟਰੇਲੀਆ ਨੂੰ ਦੂਜੀ ਪਾਰੀ’ਚ 185 ਦੌੜਾਂ ਦੀ ਲੀਡ ਮਿਲ ਗਈ ਸੀ। ਦੂਜੀ ਪਾਰੀ ‘ਚ ਆਸਟਰੇਲੀਆ ਨੇ ਸੱਤ ਵਿਕਟਾਂ ਗੁਆ ਕੇ 89 ਦੌੜਾਂ ਬਣਾ ਲਈਆਂ ਸਨ ਅਤੇ ਉਸ ਦੀ ਕੁੱਲ ਬੜ੍ਹਤ 274 ਦੌੜਾਂ ਹੋ ਗਈ ਸੀ। ਇਹ ਪੂਰਾ ਮੈਚ ਮੀਂਹ ਕਾਰਨ ਵਿਘਨ ਪਿਆ ਅਤੇ ਪੂਰਾ ਨਹੀਂ ਹੋ ਸਕਿਆ।

Read More: IND vs AUS: ਤੀਜੇ ਟੈਸਟ ਮੈਚ ‘ਚ ਭਾਰਤੀ ਟੀਮ ‘ਤੇ ਮੰਡਰਾਇਆ ਫਾਲੋਆਨ ਦਾ ਖ਼ਤਰਾ

Scroll to Top