World Test Championship

IND vs AUS: ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਦਾਅ ‘ਤੇ, ਅਹਿਮਦਾਬਾਦ ‘ਚ ਕਿਸੇ ਵੀ ਕੀਮਤ ‘ਤੇ ਜਿੱਤਣਾ ਚਾਹੇਗਾ ਭਾਰਤ

ਚੰਡੀਗੜ੍ਹ, 08 ਮਾਰਚ 2023: ਇੰਦੌਰ ਟੈਸਟ ਤੋਂ ਪਹਿਲਾਂ ਆਸਟਰੇਲੀਆ 0-2 ਨਾਲ ਪਿੱਛੇ ਚੱਲ ਰਿਹਾ ਸੀ, ਪਰ ਆਸਟਰੇਲੀਆ (Australia) ਨੇ ਤੀਜਾ ਟੈਸਟ ਮੈਚ ਜਿੱਤ ਕੇ ਸਭ ਕੁਝ ਬਦਲ ਦਿੱਤਾ। ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਜਦੋਂ ਭਾਰਤੀ ਟੀਮ ਭਲਕੇ ਯਾਨੀ 9 ਮਾਰਚ ਨੂੰ ਨਰਿੰਦਰ ਮੋਦੀ ਸਟੇਡੀਅਮ ‘ਚ ਚੌਥਾ ਟੈਸਟ ਮੈਚ ਖੇਡਣ ਉਤਰੇਗੀ, ਪਰ ਭਾਰਤ (India) ‘ਤੇ ਕਿਸੇ ਵੀ ਕੀਮਤ ‘ਤੇ ਇਹ ਟੈਸਟ ਜਿੱਤਣ ਦਾ ਦਬਾਅ ਰਹੇਗਾ।

ਇੱਥੇ ਜਿੱਤ ਨਾ ਸਿਰਫ਼ ਭਾਰਤੀ ਟੀਮ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਾ ਦੇਵੇਗੀ, ਜਿੱਥੇ ਉਹ ਜੂਨ ਵਿੱਚ ਇੱਕ ਵਾਰ ਫਿਰ ਆਸਟਰੇਲੀਆ ਨਾਲ ਖੇਡੇਗੀ। ਇਸ ਦੇ ਨਾਲ ਹੀ ਉਸ ਕੋਲ ਆਸਟ੍ਰੇਲੀਆ ਦੇ ਖ਼ਿਲਾਫ਼ ਛੇ ਸਾਲ ਦੇ ਸ਼ਾਸਨ ਨੂੰ ਬਰਕਰਾਰ ਰੱਖਣ ਦੀ ਚੁਣੌਤੀ ਹੋਵੇਗੀ।

ਭਾਰਤੀ ਟੀਮ ਨੇ 2016-17 ਤੋਂ ਆਸਟਰੇਲੀਆ ਤੋਂ ਲਗਾਤਾਰ ਤਿੰਨ ਟੈਸਟ ਸੀਰੀਜ਼ ਜਿੱਤੀਆਂ ਹਨ। ਜੇਕਰ ਉਹ ਅਹਿਮਦਾਬਾਦ ਟੈਸਟ ਜਿੱਤਦਾ ਹੈ, ਤਾਂ ਇਹ ਆਸਟ੍ਰੇਲੀਆ ‘ਤੇ ਉਸ ਦੀ ਲਗਾਤਾਰ ਚੌਥੀ ਟੈਸਟ ਸੀਰੀਜ਼ ਜਿੱਤ ਹੋਵੇਗੀ। ਹਾਲਾਂਕਿ ਭਾਰਤ ਸੀਰੀਜ਼ ‘ਚ 2-1 ਨਾਲ ਅੱਗੇ ਹੈ ਪਰ 2-2 ਨਾਲ ਡਰਾਅ ਹੋਣ ‘ਤੇ ਉਹ ਬਾਰਡਰ-ਗਾਵਸਕਰ ਟਰਾਫੀ ਨੂੰ ਬਰਕਰਾਰ ਰੱਖੇਗਾ।

ਸਮਿਥ ਦੀ ਕਪਤਾਨੀ ਚੁਣੌਤੀ ਹੋਵੇਗੀ

ਭਾਰਤ (India) ਦੇ ਸਾਹਮਣੇ ਸਟੀਵ ਸਮਿਥ ਦੀ ਕਪਤਾਨੀ ਵੀ ਚੁਣੌਤੀ ਹੋਵੇਗੀ। ਉਸ ਨੇ ਇੰਦੌਰ ਟੈਸਟ ‘ਚ ਸ਼ਾਨਦਾਰ ਕਪਤਾਨੀ ਦਾ ਪ੍ਰਦਰਸ਼ਨ ਕੀਤਾ। ਸਮਿਥ ਨਿਯਮਤ ਕਪਤਾਨ ਪੈਟ ਕਮਿੰਸ ਦੀ ਗੈਰ-ਮੌਜੂਦਗੀ ਵਿੱਚ ਕਪਤਾਨੀ ਕਰ ਰਿਹਾ ਹੈ। ਉਨਾਂ ਨੇ ਇੰਦੌਰ ਵਿੱਚ ਨਾਥਨ ਲਿਓਨ ਦਾ ਸ਼ਾਨਦਾਰ ਇਸਤੇਮਾਲ ਕੀਤਾ। ਭਾਰਤੀ ਟੀਮ ਵਿੱਚ ਮੁਹੰਮਦ ਸਿਰਾਜ ਦੀ ਥਾਂ ਮੁਹੰਮਦ ਸ਼ਮੀ ਨੂੰ ਖੇਡਿਆ ਜਾ ਸਕਦਾ ਹੈ।

ਅਹਿਮਦਾਬਾਦ ਵਿੱਚ ਭਾਰਤ ਦਾ ਸ਼ਾਨਦਾਰ ਰਿਕਾਰਡ

ਅਹਿਮਦਾਬਾਦ ਵਿੱਚ ਭਾਰਤ ਦਾ ਰਿਕਾਰਡ ਸ਼ਾਨਦਾਰ ਰਿਹਾ ਹੈ। ਭਾਰਤੀ ਟੀਮ ਨੇ ਹੁਣ ਤੱਕ 14 ਟੈਸਟ ਮੈਚ ਖੇਡੇ ਹਨ, ਜਿਸ ‘ਚ ਭਾਰਤ ਨੇ 6 ਜਿੱਤੇ ਹਨ ਅਤੇ 2 ਹਾਰੇ ਹਨ। ਜਦਕਿ 6 ਮੈਚ ਡਰਾਅ ਰਹੇ ਹਨ। ਪਹਿਲਾਂ ਇਸ ਸਟੇਡੀਅਮ ਨੂੰ ਸਰਦਾਰ ਪਟੇਲ ਸਟੇਡੀਅਮ ਵਜੋਂ ਜਾਣਿਆ ਜਾਂਦਾ ਸੀ।

ਭਾਰਤ ਕੋਲ ਅਹਿਮਦਾਬਾਦ ਟੈਸਟ ਮੈਚ ਜਿੱਤ ਕੇ ਘਰੇਲੂ ਮੈਦਾਨ ‘ਤੇ ਲਗਾਤਾਰ 16ਵੀਂ ਸੀਰੀਜ਼ ਜਿੱਤਣ ਦਾ ਮੌਕਾ ਹੈ।ਭਾਰਤੀ ਟੀਮ ਨੇ ਨਵੰਬਰ 2012 ‘ਚ ਇੰਗਲੈਂਡ ਖਿਲਾਫ ਸੀਰੀਜ਼ ਹਾਰਨ ਤੋਂ ਬਾਅਦ ਘਰੇਲੂ ਮੈਦਾਨ ‘ਤੇ ਇਕ ਵੀ ਟੈਸਟ ਸੀਰੀਜ਼ ਨਹੀਂ ਹਾਰੀ ਹੈ।

ਇੰਦੌਰ ਟੈਸਟ ਤੋਂ ਇੱਕ ਦਿਨ ਪਹਿਲਾਂ, ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਸੀ ਕਿ ਉਨ੍ਹਾਂ ਦੀ ਟੀਮ ਜੂਨ ਵਿੱਚ ਓਵਲ ਵਿੱਚ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੀ ਤਿਆਰੀ ਲਈ ਅਹਿਮਦਾਬਾਦ ਵਿੱਚ ਹਰਿ ਪਿੱਚ ਦੀ ਮੰਗ ਕਰ ਸਕਦੀ ਹੈ। ਹੁਣ ਦੇਖਣਾ ਇਹ ਹੈ ਕਿ ਇਸ ਟੈਸਟ ‘ਚ ਹਰੇ ਰੰਗ ਦੀ ਪਿੱਚ ਮਿਲੇਗੀ ਜਾਂ ਨਹੀਂ, ਪਰ ਇਹ ਤੈਅ ਹੈ ਕਿ ਪਿੱਚ ਖੁਸ਼ਕ ਨਹੀਂ ਹੋਵੇਗੀ।

Scroll to Top