July 4, 2024 11:50 pm
IND vs AUS

IND vs AUS T-20: ਆਸਟ੍ਰੇਲੀਆ ਨੇ ਭਾਰਤ ਖ਼ਿਲਾਫ਼ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ, ਦੋਵਾਂ ਟੀਮਾਂ ‘ਚ ਕਈ ਬਦਲਾਅ

ਚੰਡੀਗੜ੍ਹ, 1 ਦਸੰਬਰ 2023: (IND vs AUS) ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਚੌਥਾ ਮੈਚ ਰਾਏਪੁਰ ਦੇ ਸ਼ਹੀਦ ਵੀਰ ਨਰਾਇਣ ਸਿੰਘ ਅੰਤਰਰਾਸ਼ਟਰੀ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।ਫਿਲਹਾਲ ਭਾਰਤੀ ਟੀਮ ਸੀਰੀਜ਼ ‘ਚ 2-1 ਨਾਲ ਅੱਗੇ ਹੈ। ਭਾਰਤ ਇਸ ਮੈਚ ਨੂੰ ਜਿੱਤ ਕੇ ਸੀਰੀਜ਼ ਜਿੱਤਣ ਦੀ ਕੋਸ਼ਿਸ਼ ਕਰੇਗਾ। ਇਸ ਦੇ ਨਾਲ ਹੀ ਆਸਟਰੇਲੀਆ ਲਗਾਤਾਰ ਦੂਜਾ ਮੈਚ ਜਿੱਤ ਕੇ ਸੀਰੀਜ਼ 2-2 ਨਾਲ ਬਰਾਬਰ ਕਰਨਾ ਚਾਹੇਗਾ।

ਆਸਟਰੇਲੀਆ: ਜੋਸ਼ ਫਿਲਿਪ, ਟ੍ਰੈਵਿਸ ਹੈੱਡ, ਬੇਨ ਮੈਕਡਰਮੋਟ, ਆਰੋਨ ਹਾਰਡੀ, ਟਿਮ ਡੇਵਿਡ, ਮੈਥਿਊ ਸ਼ਾਰਟ, ਮੈਥਿਊ ਵੇਡ (ਵਿਕਟਕੀਪਰ/ਕਪਤਾਨ), ਬੇਨ ਡਵਾਰਸ਼ੁਇਸ, ਕ੍ਰਿਸ ਗ੍ਰੀਨ, ਜੇਸਨ ਬੇਹਰਨਡੋਰਫ, ਤਨਵੀਰ ਸਾਂਘਾ ।

ਭਾਰਤ: ਯਸ਼ਸਵੀ ਜੈਸਵਾਲ, ਰੁਤੁਰਾਜ ਗਾਇਕਵਾੜ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ (ਕਪਤਾਨ), ਜਿਤੇਸ਼ ਸ਼ਰਮਾ (ਵਿਕਟਕੀਪਰ), ਰਿੰਕੂ ਸਿੰਘ, ਅਕਸ਼ਰ ਪਟੇਲ, ਰਵੀ ਬਿਸ਼ਨੋਈ, ਦੀਪਕ ਚਾਹਰ, ਅਵੇਸ਼ ਖਾਨ, ਮੁਕੇਸ਼ ਕੁਮਾਰ।