Rohit Sharma century

IND ਬਨਾਮ AUS: ਰੋਹਿਤ ਸ਼ਰਮਾ ਨੇ ਆਸਟ੍ਰੇਲੀਆ ਖ਼ਿਲਾਫ ਜੜਿਆ ਸੈਂਕੜਾ

ਸਪੋਰਟਸ, 25 ਅਕਤੂਬਰ 2025: IND ਬਨਾਮ AUS: ਸਾਬਕਾ ਭਾਰਤੀ ਕ੍ਰਿਕਟ ਕਪਤਾਨ ਰੋਹਿਤ ਸ਼ਰਮਾ ਨੇ ਆਸਟ੍ਰੇਲੀਆ ਖ਼ਿਲਾਫ ਪਰਥ ‘ਚ ਖੇਡੇ ਗਏ ਪਹਿਲੇ ਮੈਚ ‘ਚ ਫਲਾਪ ਹੋਣ ਤੋਂ ਬਾਅਦ ਜ਼ਬਰਦਸਤ ਵਾਪਸੀ ਕੀਤੀ। ਸਿਡਨੀ ‘ਚ ਹਿਟਮੈਨ ਨੇ ਸੈਂਕੜਾ ਜੜ ਦਿੱਤਾ | ਰੋਹਿਤ ਨੇ 105 ਗੇਂਦਾਂ ‘ਤੇ ਆਪਣਾ 33ਵਾਂ ਵਨਡੇ ਸੈਂਕੜਾ ਪੂਰਾ ਕੀਤਾ। ਕੋਹਲੀ ਅਤੇ ਰੋਹਿਤ ਆਸਟ੍ਰੇਲੀਆ ‘ਚ ਵਨਡੇ ਮੈਚਾਂ ‘ਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ।

ਇਸਤੋਂ ਪਹਿਲਾਂ ਅਰਧ ਸੈਂਕੜਾ ਜੜ ਕੇ ਇੱਕ ਅਜਿਹਾ ਕਾਰਨਾਮਾ ਕੀਤਾ ਜੋ ਪਹਿਲਾਂ ਸਿਰਫ਼ ਸਚਿਨ ਤੇਂਦੁਲਕਰ ਨੇ ਹੀ ਹਾਸਲ ਕੀਤਾ ਸੀ। ਰੋਹਿਤ ਆਸਟ੍ਰੇਲੀਆ ਵਿਰੁੱਧ ਵਨਡੇ ਕ੍ਰਿਕਟ ‘ਚ 2500 ਦੌੜਾਂ ਬਣਾਉਣ ਵਾਲਾ ਦੂਜਾ ਬੱਲੇਬਾਜ਼ ਬਣ ਗਿਆ।

ਰੋਹਿਤ ਸ਼ਰਮਾ ਨੂੰ ਕਪਤਾਨੀ ਤੋਂ ਹਟਾਏ ਜਾਣ ਤੋਂ ਬਾਅਦ, ਸਾਰਿਆਂ ਦੀਆਂ ਨਜ਼ਰਾਂ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਉਸਦੀ ਵਾਪਸੀ ‘ਤੇ ਸਨ। ਉਹ ਆਸਟ੍ਰੇਲੀਆ ਵਿਰੁੱਧ ਪਹਿਲੇ ਮੈਚ ‘ਚ ਸਿਰਫ਼ 8 ਦੌੜਾਂ ਬਣਾ ਕੇ ਆਊਟ ਹੋ ਗਿਆ ਸੀ, ਜਿਸਦੀ ਵਿਆਪਕ ਆਲੋਚਨਾ ਹੋਈ। ਉਨ੍ਹਾਂ ਨੇ ਦੂਜੇ ਵਨਡੇ ‘ਚ ਜ਼ਬਰਦਸਤ ਵਾਪਸੀ ਕੀਤੀ, ਇੱਕ ਵੱਡੀ ਪਾਰੀ ਨਾਲ ਟੀਮ ਨੂੰ ਮੁਸ਼ਕਲ ‘ਚੋਂ ਬਾਹਰ ਕੱਢਿਆ। ਭਾਰਤ ਮੈਚ ਹਾਰ ਗਿਆ, ਪਰ ਰੋਹਿਤ ਸ਼ਰਮਾ ਨੇ 73 ਦੌੜਾਂ ਦੀ ਪਾਰੀ ਨਾਲ ਦਿਨ ਨੂੰ ਬਚਾਇਆ। ਉਨ੍ਹਾਂ ਨੇ ਤੀਜੇ ਮੈਚ ‘ਚ ਅਰਧ ਸੈਂਕੜਾ ਵੀ ਲਗਾਇਆ।

ਸਿਡਨੀ ਵਨਡੇ ‘ਚ ਆਸਟ੍ਰੇਲੀਆ ਵਿਰੁੱਧ 237 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਭਾਰਤ ਨੇ 34 ਓਵਰਾਂ ਵਿੱਚ 1 ਵਿਕਟ ‘ਤੇ 203 ਦੌੜਾਂ ਬਣਾ ਲਈਆਂ ਹਨ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਕ੍ਰੀਜ਼ ‘ਤੇ ਹਨ।

ਰੋਹਿਤ ਸ਼ਰਮਾ ਦੇ ਵਨਡੇ ‘ਚ 100 ਕੈਚ ਪੂਰੇ

ਰੋਹਿਤ ਸ਼ਰਮਾ ਨੇ ਨਾਥਨ ਐਲਿਸ ਦਾ ਕੈਚ ਲੈ ਕੇ ਇੱਕ ਮਹੱਤਵਪੂਰਨ ਮੀਲ ਪੱਥਰ ਪ੍ਰਾਪਤ ਕੀਤਾ। ਰੋਹਿਤ ਨੇ ਵਨਡੇ ਮੈਚਾਂ ‘ਚ 100 ਕੈਚ ਪੂਰੇ ਕੀਤੇ। ਉਹ ਇਹ ਉਪਲਬਧੀ ਹਾਸਲ ਕਰਨ ਵਾਲਾ ਛੇਵਾਂ ਭਾਰਤੀ ਹੈ। ਉਸ ਤੋਂ ਪਹਿਲਾਂ ਸਿਰਫ਼ ਵਿਰਾਟ ਕੋਹਲੀ, ਮੁਹੰਮਦ ਅਜ਼ਹਰੂਦੀਨ, ਸਚਿਨ ਤੇਂਦੁਲਕਰ, ਰਾਹੁਲ ਦ੍ਰਾਵਿੜ ਅਤੇ ਸੁਰੇਸ਼ ਰੈਨਾ ਨੇ ਹੀ ਇਹ ਉਪਲਬਧੀ ਹਾਸਲ ਕੀਤੀ ਸੀ।

ਸਿਡਨੀ ਵਨਡੇ ਤੋਂ ਪਹਿਲਾਂ, ਰੋਹਿਤ ਸ਼ਰਮਾ ਨੇ 98 ਕੈਚ ਲਏ ਸਨ। ਹੁਣ, ਉਹ ਸਿਡਨੀ ਇੱਕ ਰੋਜ਼ਾ ਰਾਹੀਂ ਇਸ ਮੀਲ ਪੱਥਰ ‘ਤੇ ਪਹੁੰਚ ਗਿਆ ਹੈ। ਵਿਰਾਟ ਕੋਹਲੀ ਵਨਡੇ ‘ਚ ਸਭ ਤੋਂ ਵੱਧ ਕੈਚ ਲੈਣ ਵਾਲਾ ਭਾਰਤੀ ਫੀਲਡਰ ਹੈ। ਕੋਹਲੀ ਨੇ 302 ਪਾਰੀਆਂ ‘ਚ 164 ਕੈਚ ਲਏ ਹਨ। ਮੁਹੰਮਦ ਅਜ਼ਹਰੂਦੀਨ 336 ਪਾਰੀਆਂ ‘ਚ 156 ਕੈਚਾਂ ਨਾਲ ਦੂਜੇ ਸਥਾਨ ‘ਤੇ ਹੈ।

Read More: IND ਬਨਾਮ AUS: ਆਸਟ੍ਰੇਲੀਆ ਨੇ ਭਾਰਤ ਨੂੰ 237 ਦੌੜਾਂ ਦਾ ਦਿੱਤਾ ਟੀਚਾ, ਹਰਸ਼ਿਤ ਰਾਣਾ ਨੇ ਝਟਕੀਆਂ 4 ਵਿਕਟਾਂ

Scroll to Top