Tanush Kotian

IND vs AUS: ਤਨੁਸ਼ ਕੋਟੀਅਨ ਨੂੰ ਭਾਰਤੀ ਟੀਮ ‘ਚ ਸ਼ਾਮਲ ਕਰਨ ਦੀ ਰੋਹਿਤ ਸ਼ਰਮਾ ਨੇ ਦੱਸੀ ਅਸਲ ਵਜ੍ਹਾ

ਚੰਡੀਗੜ੍ਹ, 24 ਦਸੰਬਰ 2024: IND vs AUS Test: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਚੌਥਾ ਮੈਚ ਵੀਰਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ | ਇਸ ਮੈਚ ਤੋਂ ਪਹਿਲਾਂ, ਬੀਸੀਸੀਆਈ ਨੇ ਸੰਨਿਆਸ ਲੈ ਚੁੱਕੇ ਰਵੀਚੰਦਰਨ ਅਸ਼ਵਿਨ ਦੀ ਜਗ੍ਹਾ ਆਫ ਸਪਿਨਰ ਤਨੁਸ਼ ਕੋਟੀਅਨ (Tanush Kotian) ਨੂੰ ਭਾਰਤੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ | ਤਨੁਸ਼ ਕੋਟੀਅਨ ਨੇ ਰਣਜੀ ਟਰਾਫੀ ‘ਚ ਵਧੀਆ ਪ੍ਰਦਰਸ਼ਨ ਕੀਤਾ ਹੈ |

ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਨੇ ਕੁਲਦੀਪ ਯਾਦਵ ਜਾਂ ਅਕਸ਼ਰ ਪਟੇਲ ਨੂੰ ਚੁਣਨ ਦੀ ਬਜਾਏ ਤਨੁਸ਼ ਨੂੰ ਸ਼ਾਮਲ ਕਰਨ ਦਾ ਕਾਰਨ ਦੱਸਿਆ ਹੈ । ਤਨੁਸ਼ ਦੇ ਸ਼ਾਮਲ ਹੋਣ ਤੋਂ ਇਕ ਦਿਨ ਬਾਅਦ ਰੋਹਿਤ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ ਕਿ ਕੋਟੀਅਨ ਨੂੰ ਸਿਰਫ ਇਸ ਲਈ ਚੁਣਿਆ ਗਿਆ ਸੀ ਕਿਉਂਕਿ ਕੁਲਦੀਪ ਕੋਲ ਵੀਜ਼ਾ ਨਹੀਂ ਸੀ। ਅਕਸ਼ਰ ਹਾਲ ਹੀ ‘ਚ ਪਿਤਾ ਬਣੇ ਹਨ ਇਸ ਲਈ ਉਹ ਟ੍ਰਿਪ ‘ਤੇ ਨਹੀਂ ਆ ਰਹੇ । ਇਸ ਲਈ ਤਨੁਸ਼ ਸਾਡੇ ਲਈ ਸਭ ਤੋਂ ਵਧੀਆ ਵਿਕਲਪ ਸੀ। ਉਸ ਨੇ ਘਰੇਲੂ ਟੂਰਨਾਮੈਂਟਾਂ ‘ਚ ਵੀ ਆਪਣੇ ਆਪ ਨੂੰ ਸਾਬਤ ਕੀਤਾ ਹੈ।

ਹਾਲਾਂਕਿ ਉਨ੍ਹਾਂ ਨੇ ਮੁੰਬਈ ਦੇ ਆਲਰਾਊਂਡਰ ਤਨੁਸ਼ ਦੀ ਤਾਰੀਫ ਵੀ ਕੀਤੀ। ਉਹ ਬਾਰਡਰ-ਗਾਵਸਕਰ ਟਰਾਫੀ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਆਸਟ੍ਰੇਲੀਆ ‘ਚ ਭਾਰਤ ਦੀ ‘ਏ’ ਟੀਮ ਦਾ ਵੀ ਹਿੱਸਾ ਸੀ। ਇਸ ਦੌਰੇ ‘ਤੇ ਤਨੁਸ਼ ਨੇ 44 ਦੌੜਾਂ ਬਣਾਉਣ ਤੋਂ ਇਲਾਵਾ ਇਕਲੌਤੇ ਮੈਚ ‘ਚ ਇਕ ਵਿਕਟ ਵੀ ਲਈ।

ਭਾਰਤ ਦੀ ਮੌਜੂਦਾ ਟੀਮ ‘ਚ ਸਿਰਫ ਦੋ ਸਪਿਨਰ

ਆਰ ਅਸ਼ਵਿਨ ਦੇ ਸੀਰੀਜ਼ ਦੇ ਮੱਧ ‘ਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਤੋਂ ਬਾਅਦ ਭਾਰਤ ਦੀ ਮੌਜੂਦਾ ਟੀਮ ‘ਚ ਸਿਰਫ ਦੋ ਸਪਿਨਰ ਹੀ ਰਹਿ ਗਏ । ਅਜਿਹੇ ਵਿੱਚ ਬਦਲ ਦੀ ਤਲਾਸ਼ ਸੀ। ਮੈਲਬੋਰਨ ਅਤੇ ਸਿਡਨੀ ਵਿੱਚ ਦੋ ਸਪਿਨਰਾਂ ਦੀ ਲੋੜ ਪੈ ਸਕਦੀ ਹੈ। ਇਸ ਲਈ ਕੋਟੀਅਨ ਨੂੰ ਤੁਰੰਤ ਆਸਟ੍ਰੇਲੀਆ ਬੁਲਾਇਆ ਗਿਆ। ਫਿਲਹਾਲ ਉਹ ਵਿਜੇ ਹਜ਼ਾਰੇ ਟਰਾਫੀ ਦੀ ਤਿਆਰੀ ‘ਚ ਰੁੱਝਿਆ ਹੋਇਆ ਹੈ। ਤਨੁਸ਼ ਦੇ ਮੰਗਲਵਾਰ ਨੂੰ ਟੀਮ ਨਾਲ ਜੁੜਨ ਦੀ ਉਮੀਦ ਹੈ।

ਰੋਹਿਤ ਸ਼ਰਮਾ ਨੇ ਕਿਹਾ ਕਿ ਕੁਲਦੀਪ ਕੋਲ ਵੀਜ਼ਾ ਨਹੀਂ ਹੈ, ਸਾਨੂੰ ਇੱਕ ਅਜਿਹੇ ਖਿਡਾਰੀ ਦੀ ਲੋੜ ਸੀ ਜੋ ਜਲਦੀ ਤੋਂ ਜਲਦੀ ਇੱਥੇ ਪਹੁੰਚ ਸਕੇ। ਤਨੁਸ਼ (Tanush Kotian) ਤਿਆਰ ਸੀ ਅਤੇ ਉਹ ਇੱਥੇ ਚੰਗਾ ਖੇਡਿਆ। ਉਹ ਪਿਛਲੇ ਦੋ ਸਾਲਾਂ ਤੋਂ ਘਰੇਲੂ ਕ੍ਰਿਕਟ ‘ਚ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਅਸੀਂ ਸਿਡਨੀ ਜਾਂ ਮੈਲਬੌਰਨ ਵਿੱਚ ਦੋ ਸਪਿਨਰਾਂ ਨੂੰ ਖੇਡਣ ਦੀ ਸਥਿਤੀ ‘ਚ ਬੈਕਅੱਪ ਚਾਹੁੰਦੇ ਹਾਂ।

ਤਨੁਸ਼ ਕੋਟੀਅਨ (Tanush Kotian) ਦਾ ਰਿਕਾਰਡ

ਜਿਕਰਯੋਗ ਹੈ ਕਿ ਤਨੁਸ਼ ਕੋਟੀਅਨ ਨੇ ਸਿਰਫ 20 ਸਾਲ ਦੀ ਉਮਰ ‘ਚ 2018 ‘ਚ ਮੁੰਬਈ ਲਈ ਪਹਿਲੀ-ਸ਼੍ਰੇਣੀ ਕ੍ਰਿਕਟ ‘ਚ ਆਪਣੀ ਸ਼ੁਰੂਆਤ ਕੀਤੀ ਸੀ। ਤਨੁਸ਼ਨੇ ਪਹਿਲੀ ਪਾਰੀ ‘ਚ ਸੌਰਾਸ਼ਟਰ ਖ਼ਿਲਾਫ਼ ਦੋ ਵਿਕਟਾਂ ਲਈਆਂ ਸਨ। ਉਨ੍ਹਾਂ ਮੁੰਬਈ ਦੀ ਰਣਜੀ ਟੀਮ ਦਾ ਮਜ਼ਬੂਤ ​​ਥੰਮ੍ਹ ਮੰਨਿਆ ਜਾਂਦਾ ਹੈ। ਮੁੰਬਈ ਨੇ ਇਸ ਸਾਲ ਰਣਜੀ ਟਰਾਫੀ ਜਿੱਤੀ ਸੀ। ਇਸ ਦੌਰਾਨ ਕੋਟੀਅਨ 29 ਵਿਕਟਾਂ ਲੈ ਕੇ ਟੂਰਨਾਮੈਂਟ ਦਾ ਸਰਵੋਤਮ ਖਿਡਾਰੀ ਰਿਹਾ। ਉਨ੍ਹਾਂ ਨੇ 14 ਪਾਰੀਆਂ ‘ਚ 41.83 ਦੀ ਸ਼ਾਨਦਾਰ ਔਸਤ ਨਾਲ 502 ਦੌੜਾਂ ਵੀ ਬਣਾਈਆਂ। ਇਸ ਦੌਰਾਨ ਉਸ ਨੇ ਇੱਕ ਸੈਂਕੜਾ ਅਤੇ ਪੰਜ ਅਰਧ ਸੈਂਕੜੇ ਲਗਾਏ।

Read More: IND vs PAK: ਚੈਂਪੀਅਨਸ ਟਰਾਫੀ ‘ਚ ਭਾਰਤ-ਪਾਕਿਸਤਾਨ ਵਿਚਾਲੇ 23 ਫਰਵਰੀ ਨੂੰ ਹੋਵੇਗਾ ਮਹਾਂਮੁਕਾਬਲਾ

Scroll to Top