ਸਪੋਰਟਸ, 07 ਅਕਤੂਬਰ 2025: IND ਬਨਾਮ AUS: ਕ੍ਰਿਕਟ ਆਸਟ੍ਰੇਲੀਆ ਨੇ ਭਾਰਤ ਖਿਲਾਫ਼ ਆਉਣ ਵਾਲੀ ਘਰੇਲੂ ਵਨਡੇ ਅਤੇ ਟੀ20 ਸੀਰੀਜ਼ ਲਈ ਆਪਣੀਆਂ ਟੀਮਾਂ ਦਾ ਐਲਾਨ ਕਰ ਦਿੱਤਾ ਹੈ। ਇਹ ਸੀਰੀਜ਼ 19 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਅਤੇ ਓਪਨਰ ਮੈਥਿਊ ਸ਼ਾਰਟ ਵਨਡੇ ਟੀਮ ‘ਚ ਵਾਪਸ ਆ ਗਏ ਹਨ।
ਸਟਾਰਕ ਨੇ ਪਿਛਲੇ ਮਹੀਨੇ ਟੀ20 ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ, ਪਰ ਹੁਣ ਉਹ ਇੱਕ ਮਜ਼ਬੂਤ ਭਾਰਤੀ ਟੀਮ ਦੇ ਖਿਲਾਫ 50 ਓਵਰਾਂ ਦੇ ਫਾਰਮੈਟ ‘ਚ ਖੇਡੇਗਾ। ਭਾਰਤ ਨੇ ਵੀ ਹਾਲ ਹੀ ‘ਚ ਆਪਣੀ ਵਨਡੇ ਅਤੇ ਟੀ20 ਟੀਮ ਦਾ ਐਲਾਨ ਕੀਤਾ ਹੈ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਵਰਗੇ ਤਜਰਬੇਕਾਰ ਖਿਡਾਰੀ ਵਨਡੇ ਟੀਮ ‘ਚ ਵਾਪਸੀ ਕਰ ਰਹੇ ਹਨ, ਜਦੋਂ ਕਿ ਸ਼ੁਭਮਨ ਗਿੱਲ ਹੁਣ ਭਾਰਤ ਦੀ ਵਨਡੇ ਟੀਮ ਦੀ ਅਗਵਾਈ ਕਰਨਗੇ।
ਮਿਸ਼ੇਲ ਮਾਰਸ਼ ਕਰਨਗੇ ਕਪਤਾਨੀ
ਆਸਟ੍ਰੇਲੀਆ ਦੇ ਨਿਯਮਤ ਕਪਤਾਨ ਪੈਟ ਕਮਿੰਸ ਸੱਟ ਕਾਰਨ ਸੀਰੀਜ਼ ਤੋਂ ਬਾਹਰ ਹਨ। ਇਸ ਸਥਿਤੀ ‘ਚ ਟੀ20 ਕਪਤਾਨ ਮਿਸ਼ੇਲ ਮਾਰਸ਼ ਵਨਡੇ ਅਤੇ ਟੀ20 ਦੋਵਾਂ ਫਾਰਮੈਟਾਂ ‘ਚ ਟੀਮ ਦੀ ਅਗਵਾਈ ਕਰਨਗੇ। ਮਾਰਸ਼ ਕੋਲ ਪਹਿਲਾਂ ਹੀ ਕਪਤਾਨੀ ਦਾ ਤਜਰਬਾ ਹੈ ਅਤੇ ਇਹ ਉਨ੍ਹਾਂ ਲਈ ਭਾਰਤ ਵਰਗੀ ਚੁਣੌਤੀਪੂਰਨ ਟੀਮ ਦੇ ਖਿਲਾਫ ਆਪਣੇ ਆਪ ਨੂੰ ਸਾਬਤ ਕਰਨ ਦਾ ਇੱਕ ਵਧੀਆ ਮੌਕਾ ਹੋਵੇਗਾ।
ਭਾਰਤ ਵਿਰੁੱਧ ਟੀ-20 ਸੀਰੀਜ਼ 29 ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। ਕ੍ਰਿਕਟ ਆਸਟ੍ਰੇਲੀਆ ਨੇ ਪਹਿਲੇ ਦੋ ਮੈਚਾਂ ਲਈ 14 ਮੈਂਬਰੀ ਟੀਮ ਦਾ ਐਲਾਨ ਕੀਤਾ ਹੈ। ਇਹ ਨਾਥਨ ਐਲਿਸ ਅਤੇ ਜੋਸ਼ ਇੰਗਲਿਸ ਦੀ ਵਾਪਸੀ ਦਾ ਸੰਕੇਤ ਹੈ, ਜੋ ਦੱਖਣੀ ਅਫਰੀਕਾ ਵਿਰੁੱਧ ਹਾਲ ਹੀ ‘ਚ ਹੋਈ ਟੀ-20 ਸੀਰੀਜ਼ ‘ਚ ਨਹੀਂ ਖੇਡੇ ਸਨ।
ਆਸਟ੍ਰੇਲੀਆ ਦੀ ਵਨਡੇ ਟੀਮ: ਮਿਸ਼ੇਲ ਮਾਰਸ਼ (ਕਪਤਾਨ), ਜ਼ੇਵੀਅਰ ਬਾਰਟਲੇਟ, ਐਲੇਕਸ ਕੈਰੀ, ਕੂਪਰ ਕੌਨੋਲੀ, ਬੇਨ ਡਵਾਰਸ਼ੂਇਸ, ਨਾਥਨ ਐਲਿਸ, ਕੈਮਰਨ ਗ੍ਰੀਨ, ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਮਿਸ਼ੇਲਔਵੇਨ, ਮੈਥਿਊ ਰੇਨਸ਼ਾ, ਮੈਥਿਊ ਸ਼ਾਰਟ, ਮਿਸ਼ੇਲ ਸਟਾਰਕ, ਐਡਮ ਜੈਂਪਾ।
ਆਸਟ੍ਰੇਲੀਆ ਦੀ ਟੀ-20 ਟੀਮ (ਪਹਿਲੇ ਦੋ ਮੈਚਾਂ ਲਈ): ਮਿਸ਼ੇਲ ਮਾਰਸ਼ (ਕਪਤਾਨ), ਸੀਨ ਐਬੋਟ, ਜ਼ੇਵੀਅਰ ਬਾਰਟਲੇਟ, ਟਿਮ ਡੇਵਿਡ, ਬੇਨ ਡਵਾਰਸ਼ੂਇਸ, ਨਾਥਨ ਐਲਿਸ, ਜੋਸ਼ ਹੇਜ਼ਲਵੁੱਡ, ਟ੍ਰੈਵਿਸ ਹੈੱਡ, ਜੋਸ਼ ਇੰਗਲਿਸ, ਮੈਥਿਊ ਕੁਹਨੇਮੈਨ, ਮਿਸ਼ੇਲ ਓਵਨ, ਮੈਥਿਊ ਸ਼ਾਰਟ, ਮਾਰਕਸ ਸਟੋਇਨਿਸ, ਐਡਮ ਜੈਂਪਾ।
Read More: SA W ਬਨਾਮ NZ W: ਮਹਿਲਾ ਵਨਡੇ ਵਿਸ਼ਵ ਕੱਪ ‘ਚ ਦੱਖਣੀ ਅਫਰੀਕਾ ਨੇ ਨਿਊਜ਼ੀਲੈਂਡ ਨੂੰ 6 ਵਿਕਟਾਂ ਨਾਲ ਹਰਾਇਆ