Rohit Sharma

IND vs AUS: ਹਾਰ ਨਾਲ ਮਾਨਸਿਕ ਤੌਰ ਪਰੇਸ਼ਾਨ ਹਾਂ, ਟੀਮ ‘ਚ ਕਈਂ ਬਦਲਾਅ ਦੀ ਲੋੜ: ਰੋਹਿਤ ਸ਼ਰਮਾ

ਚੰਡੀਗੜ੍ਹ, 30 ਦਸੰਬਰ 2024: ਚੌਥੇ ਟੈਸਟ ‘ਚ ਆਸਟ੍ਰੇਲੀਆ ਹੱਥੋਂ 184 ਦੌੜਾਂ ਦੀ ਮਿਲੀ ਹਾਰ ‘ਤੇ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਉਹ ਇਸ ਹਾਰ ਨਾਲ ਮਾਨਸਿਕ ਤੌਰ ‘ਤੇ ਪਰੇਸ਼ਾਨ ਹਨ। ਰੋਹਿਤ ਨੇ ਮੰਨਿਆ ਕਿ ਉਨ੍ਹਾਂ ਦੀ ਟੀਮ ਇਸ ਮੈਚ ‘ਚ ਲੜਨ ਦੀ ਭਾਵਨਾ ਦਿਖਾਉਣ ‘ਚ ਅਸਫਲ ਰਹੀ। ਭਾਰਤ ਪੰਜ ਮੈਚਾਂ ਦੀ ਇਸ ਲੜੀ ‘ਚ 1-2 ਨਾਲ ਪਿੱਛੇ ਹੈ। ਭਾਰਤ ਅਤੇ ਆਸਟ੍ਰੇਲੀਆ ਸੀਰੀਜ਼ ਦਾ ਪੰਜਵਾਂ ਅਤੇ ਆਖਰੀ ਟੈਸਟ ਮੈਚ 3 ਜਨਵਰੀ 2025 ਤੋਂ ਸਿਡਨੀ ‘ਚ ਖੇਡਿਆ ਜਾਵੇਗਾ।

ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਮੈਲਬੋਰਨ ਟੈਸਟ ‘ਚ ਮਿਲੀ ਹਾਰ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਹੋ ਗਏ ਹਨ। ਸਿਡਨੀ ਟੈਸਟ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਅਤੇ ਟੀਮ ‘ਚ ਕਈ ਬਦਲਾਅ ਕਰਨ ਦੀ ਲੋੜ ਹੈ ਅਤੇ ਭਾਰਤ ਸਿਡਨੀ ‘ਚ ਜਿੱਤ ਦਰਜ ਕਰਕੇ ਵਾਪਸੀ ਕਰਨਾ ਚਾਹੇਗੀ।

ਰੋਹਿਤ ਸ਼ਰਮਾ ਨੇ ਕਿਹਾ ‘ਮਾਨਸਿਕ ਤੌਰ ‘ਤੇ ਇਹ ਹਾਰ ਬਹੁਤ ਪ੍ਰੇਸ਼ਾਨ ਕਰਨ ਵਾਲੀ ਹੈ, ਮੈਂ ਮੈਚ ‘ਚ ਕਈ ਚੀਜ਼ਾਂ ਕੀਤੀਆਂ, ਪਰ ਨਤੀਜਾ ਨਹੀਂ ਮਿਲਿਆ ਜਿਵੇਂ ਅਸੀਂ ਚਾਹੁੰਦੇ ਸੀ। ਇਹ ਨਿਰਾਸ਼ਾਜਨਕ ਹੈ ਜਦੋਂ ਨਤੀਜੇ ਸਾਡੇ ਵਿਰੁੱਧ ਆਉਂਦੇ ਹਨ | ਕੁਝ ਨਤੀਜੇ ਸਾਡੇ ਪੱਖ ‘ਚ ਨਹੀਂ ਰਹੇ, ਜਿਸ ਕਾਰਨ ਮੈਂ ਬਤੌਰ ਕਪਤਾਨ ਬਹੁਤ ਨਿਰਾਸ਼ ਹਾਂ।

ਰੋਹਿਤ ਸ਼ਰਮਾ ਨੇ ਕਿਹਾ, ‘ਇਕ ਟੀਮ ਦੇ ਤੌਰ ‘ਤੇ ਸਾਨੂੰ ਕਈ ਬਦਲਾਅ ਕਰਨੇ ਪੈਣਗੇ। ਮੈਨੂੰ ਆਪਣੇ ਬਾਰੇ ਬਹੁਤ ਸਾਰੀਆਂ ਚੀਜ਼ਾਂ ਬਦਲਣੀਆਂ ਪੈਣਗੀਆਂ। ਅਸੀਂ ਕਮੀਆਂ ‘ਤੇ ਕੰਮ ਕਰਾਂਗੇ ਅਤੇ ਦੇਖਾਂਗੇ ਕਿ ਕੀ ਕੀਤਾ ਜਾ ਸਕਦਾ ਹੈ। ਇਕ ਹੋਰ ਮੈਚ ਬਾਕੀ ਹੈ, ਜੇਕਰ ਅਸੀਂ ਚੰਗਾ ਖੇਡਦੇ ਹਾਂ ਤਾਂ ਸੀਰੀਜ਼ 2-2 ਨਾਲ ਬਰਾਬਰ ਹੋ ਸਕਦੀ ਹੈ। ਸੀਰੀਜ਼ ਡਰਾਅ ਕਰਨਾ ਵੀ ਚੰਗਾ ਰਹੇਗਾ।

ਰੋਹਿਤ ਨੇ ਕਿਹਾ ਕਿ ਆਸਟਰੇਲੀਆ ‘ਚ ਜਿੱਤਣਾ ਅਤੇ ਖੇਡਣਾ ਆਸਾਨ ਨਹੀਂ ਹੈ ਪਰ ਅਸੀਂ ਨਤੀਜਾ ਬਦਲਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਸਿਡਨੀ ‘ਚ ਇੱਕ ਟੀਮ ਦੇ ਰੂਪ ‘ਚ ਬਿਹਤਰ ਕ੍ਰਿਕਟ ਖੇਡਣਾ ਚਾਹਾਂਗੇ। ਰੋਹਿਤ ਸ਼ਰਮਾ ਨੇ ਕਿਹਾ ਕਿ ਇਸ ‘ਚ ਕੋਈ ਸ਼ੱਕ ਨਹੀਂ ਹੈ ਕਿ ਜਸਪ੍ਰੀਤ ਬੁਮਰਾਹ ਨੇ ਬਹੁਤ ਜ਼ਿਆਦਾ ਓਵਰ ਸੁੱਟੇ। ਸਾਨੂੰ ਸਾਰੇ ਗੇਂਦਬਾਜ਼ਾਂ ਦੇ ਕੰਮ ਦੇ ਬੋਝ ਨੂੰ ਸੰਭਾਲਣ ਬਾਰੇ ਸੋਚਣਾ ਹੋਵੇਗਾ। ਹਾਲਾਂਕਿ, ਜਦੋਂ ਕੋਈ ਖਿਡਾਰੀ ਆਪਣੀ ਚੋਟੀ ਦੀ ਫਾਰਮ ‘ਚ ਹੁੰਦਾ ਹੈ, ਤਾਂ ਉਸਨੂੰ ਜਿੰਨਾ ਸੰਭਵ ਹੋ ਸਕੇ ਵਰਤਿਆ ਜਾਣਾ ਚਾਹੀਦਾ ਹੈ। ਅਸੀਂ ਬੁਮਰਾਹ ਨਾਲ ਵੀ ਅਜਿਹਾ ਹੀ ਕੀਤਾ।

ਕਈ ਵਾਰ ਸਾਨੂੰ ਤੇਜ਼ ਗੇਂਦਬਾਜ਼ਾਂ ਬਾਰੇ ਸਾਵਧਾਨ ਰਹਿਣਾ ਪੈਂਦਾ ਹੈ, ਅਸੀਂ ਉਨ੍ਹਾਂ ਨੂੰ ਲਗਾਤਾਰ ਗੇਂਦਬਾਜ਼ੀ ਨਹੀਂ ਕਰਵਾ ਸਕਦੇ। ਜਸਪ੍ਰੀਤ ਬੁਮਰਾਹ ਦੇ ਨਾਲ ਵੀ ਅਸੀਂ ਕੰਮ ਦੇ ਬੋਝ ਦਾ ਬਹੁਤ ਧਿਆਨ ਰੱਖਿਆ। ਕਪਤਾਨ ਰੋਹਿਤ ਨੇ ਨੌਜਵਾਨ ਆਲਰਾਊਂਡਰ ਨਿਤੀਸ਼ ਕੁਮਾਰ ਰੈਡੀ ਦੀ ਤਾਰੀਫ ਕੀਤੀ। ਉਨ੍ਹਾਂ ਨੇ ਕਿਹਾ, ‘ਜਦੋਂ ਅਸੀਂ ਉਸ ਨੂੰ ਪਹਿਲੀ ਵਾਰ ਦੇਖਿਆ, ਤਾਂ ਅਸੀਂ ਸਮਝ ਗਏ ਕਿ ਉਸ ਕੋਲ ਬਹੁਤ ਪ੍ਰਤਿਭਾ ਹੈ।

Read More: WTC Point Table: ਕੀ ਭਾਰਤੀ ਟੀਮ ਖੇਡ ਸਕਦੀ ਹੈ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਮੈਚ ?

Scroll to Top