ਚੰਡੀਗੜ੍ਹ, 06 ਦਸੰਬਰ 2024: IND vs AUS 2nd Test Match Live Score: ਐਡੀਲੇਡ ‘ਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡੇ ਜਾ ਰਹੇ ਦੂਜੇ ਟੈਸਟ ਮੈਚ ‘ਚ ਭਾਰਤ ਦੀ ਪਹਿਲੀ ਪਾਰੀ 180 ਦੌੜਾਂ ‘ਤੇ ਸਮਾਪਤ ਹੋ ਗਈ ਹੈ | ਆਸਟ੍ਰੇਲੀਆ ਖ਼ਿਲਾਫ ਦੂਜੇ ਟੈਸਟ ਮੈਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ |
ਮੈਚ ਦੀ ਸ਼ੁਰੂਆਤ ਭਾਰਤ ਦੀ ਸਲਾਮੀ ਬੱਲੇਬਾਜ਼ੀ ਕ੍ਰਮ ਦਾ ਖਰਾਬ ਪ੍ਰਦਰਸ਼ਨ ਰਿਹਾ | ਯਸ਼ਸਵੀ ਜੈਸਵਾਲ ਮੈਚ ਦੀ ਪਹਿਲੀ ਹੀ ਗੇਂਦ ‘ਤੇ ਐੱਲਬੀਡਬਲਿਊ ਆਊਟ ਹੋ ਗਏ। ਜੈਸਵਾਲ ਖਾਤਾ ਨਹੀਂ ਖੋਲ੍ਹ ਸਕਿਆ। ਇਸ ਤੋਂ ਬਾਅਦ ਕੇਐਲ ਰਾਹੁਲ ਅਤੇ ਸ਼ੁਭਮਨ ਗਿੱਲ ਵਿਚਾਲੇ ਦੂਜੀ ਵਿਕਟ ਲਈ 69 ਦੌੜਾਂ ਦੀ ਸਾਂਝੇਦਾਰੀ ਹੋਈ।
ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ ਮਿਚੇਲ ਸਟਾਰਕ ਨੇ ਇਸ ਸਾਂਝੇਦਾਰੀ ਨੂੰ ਤੋੜ ਦਿੱਤਾ। ਉਨ੍ਹਾਂ ਨੇ ਕੇ.ਐੱਲ ਰਾਹੁਲ ਨੂੰ ਪਵੇਲੀਅਨ ਭੇਜ ਦਿੱਤਾ। ਰਾਹੁਲ 37 ਦੌੜਾਂ ਬਣਾ ਸਕੇ। ਉਨਾਂਹ ਦੇ ਆਊਟ ਹੁੰਦੇ ਹੀ ਵਿਕਟਾਂ ਡਿੱਗਣ ਲੱਗੀਆਂ। ਵਿਰਾਟ ਕੋਹਲੀ ਸੱਤ ਦੌੜਾਂ, ਸ਼ੁਭਮਨ ਗਿੱਲ 31 ਦੌੜਾਂ ਬਣਾ ਕੇ ਅਤੇ ਕਪਤਾਨ ਰੋਹਿਤ ਸ਼ਰਮਾ ਤਿੰਨ ਦੌੜਾਂ ਬਣਾ ਕੇ ਆਊਟ ਹੋਏ। ਜਿੱਥੇ ਇਕ ਸਮੇਂ ਭਾਰਤ ਦਾ ਸਕੋਰ ਇਕ ਵਿਕਟ ‘ਤੇ 69 ਦੌੜਾਂ ਸੀ | ਭਾਰਤ ਨੇ 18 ਦੌੜਾਂ ਦੇ ਸਕੋਰ ‘ਤੇ ਚਾਰ ਹੋਰ ਵਿਕਟਾਂ ਗੁਆ ਦਿੱਤੀਆਂ ਸਨ। ਆਸਟ੍ਰੇਲੀਆ ਲਈ ਮਿਸ਼ੇਲ ਸਟਾਰਕ ਨੇ ਸਭ ਤੋਂ ਵੱਧ ਛੇ ਵਿਕਟਾਂ ਲਈਆਂ। ਇਹ ਉਸਦੇ ਟੈਸਟ ਕਰੀਅਰ ਦਾ 15ਵਾਂ ਪੰਜ ਵਿਕਟਾਂ ਸੀ।
ਭਾਰਤ ਲਈ ਨਿਤੀਸ਼ ਰੈੱਡੀ ਨੇ ਸਭ ਤੋਂ ਵੱਧ 42 ਦੌੜਾਂ ਬਣਾਈਆਂ | ਅਸ਼ਵਿਨ ਨੇ ਨਿਤੀਸ਼ ਰੈੱਡੀ ਦੇ ਨਾਲ ਪਾਰੀ (IND vs AUS) ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਅਤੇ ਸੱਤਵੇਂ ਵਿਕਟ ਲਈ 32 ਦੌੜਾਂ ਦੀ ਸਾਂਝੇਦਾਰੀ ਕੀਤੀ। ਸਟਾਰਕ ਨੇ ਇੱਕ ਵਾਰ ਫਿਰ ਮੁਸੀਬਤ ਖੜ੍ਹੀ ਕਰ ਦਿੱਤੀ । ਹਰਸ਼ਿਤ ਰਾਣਾ ਅਤੇ ਜਸਪ੍ਰੀਤ ਬੁਮਰਾਹ ਬਿਨਾਂ ਖਾਤਾ ਖੋਲ੍ਹੇ ਆਊਟ ਹੋ ਗਏ। ਨਿਤੀਸ਼ ਆਖ਼ਰੀ ਵਿਕਟ ਵਜੋਂ 54 ਗੇਂਦਾਂ ‘ਚ ਤਿੰਨ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮੱਦਦ ਨਾਲ 42 ਦੌੜਾਂ ਬਣਾ ਕੇ ਸਟਾਰਕ ਦਾ ਛੇਵਾਂ ਸ਼ਿਕਾਰ ਬਣੇ। ਸਟਾਰਕ ਤੋਂ ਇਲਾਵਾ ਪੈਟ ਕਮਿੰਸ ਅਤੇ ਬੋਲੈਂਡ ਨੇ ਦੋ-ਦੋ ਵਿਕਟਾਂ ਹਾਸਲ ਕੀਤੀਆਂ