IND vs AUS

IND vs AUS: ਆਸਟ੍ਰੇਲੀਆ ਖ਼ਿਲਾਫ ਵਨਡੇ ਸੀਰੀਜ਼ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ, ਸ਼ੈਫਾਲੀ ਬਾਹਰ

ਚੰਡੀਗੜ੍ਹ, 19 ਨਵੰਬਰ 2024: IND-W vs AUS-W: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਆਸਟ੍ਰੇਲੀਆ ਦੇ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ਦਾ ਐਲਾਨ ਕੀਤਾ ਹੈ | ਇਸ ਭਾਰਤੀ ਮਹਿਲਾ ਕ੍ਰਿਕਟ ਟੀਮ ‘ਚ ਭਾਰਤੀ ਦੀ ਦਿੱਗਜ ਖਿਡਾਰਨ ਸ਼ੈਫਾਲੀ ਵਰਮਾ ਨੂੰ ਥਾਂ ਨਹੀਂ ਮਿਲੀ |

ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੀ ਸੀਨੀਅਰ ਚੋਣ ਕਮੇਟੀ ਨੇ ਮੰਗਲਵਾਰ ਨੂੰ ਭਾਰਤੀ ਮਹਿਲਾ ਟੀਮ ਦਾ ਐਲਾਨ ਕੀਤਾ ਹੈ। ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ 5 ਦਸੰਬਰ ਤੋਂ ਆਸਟ੍ਰੇਲੀਆ ਦੌਰੇ ‘ਤੇ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡੇਗੀ ਹੈ।

ਭਾਰਤੀ ਦੀ ਓਪਨਰ ਬੱਲੇਬਾਜ਼ ਸ਼ੈਫਾਲੀ ਵਰਮਾ ਨੂੰ ਇਸ ਵਨਡੇ ਸੀਰੀਜ਼ ਲਈ ਭਾਰਤੀ ਟੀਮ ‘ਚ ਸ਼ਾਮਲ ਨਹੀਂ ਕੀਤਾ । ਮੰਨਿਆ ਜਾ ਰਿਹਾ ਹੈ ਕਿ ਖ਼ਰਾਬ ਫਾਰਮ ਕਾਰਨ ਸ਼ੈਫਾਲੀ ਨੂੰ ਟੀਮ ਤੋਂ ਬਾਹਰ ਕੀਤਾ ਗਿਆ ਹੈ। ਦੂਜੇ ਪਾਸੇ ਹਰਲੀਨ ਦਿਓਲ ਦੀ ਵਨਡੇ ਟੀਮ ‘ਚ ਵਾਪਸੀ ਹੋਈ ਹੈ। ਇਸ ਸੀਰੀਜ਼ ‘ਚ ਭਾਰਤੀ ਟੀਮ ਦੀ ਕਮਾਨ ਹਰਮਨਪ੍ਰੀਤ ਕੌਰ ਸੰਭਾਲੇਗੀ |

ਜਿਕਰਯੋਗ ਹੈ ਕਿ ਆਸਟ੍ਰੇਲੀਆ ਦੌਰੇ ‘ਤੇ ਭਾਰਤੀ ਮਹਿਲਾ ਟੀਮ ਨੂੰ ਬ੍ਰਿਸਬੇਨ ਦੇ ਐਲਨ ਬਾਰਡਰ ਫੀਲਡ ‘ਤੇ ਪਹਿਲੇ ਦੋ ਵਨਡੇ ਮੈਚ ਖੇਡਣੇ ਹਨ। ਇਸ ਤੋਂ ਬਾਅਦ ਤੀਜਾ ਅਤੇ ਆਖਰੀ ਮੈਚ ਪਰਥ ਦੇ ਵਾਕਾ ਮੈਦਾਨ ‘ਤੇ ਖੇਡਿਆ ਜਾਵੇਗਾ। ਭਾਰਤ ਅਤੇ ਆਸਟਰੇਲੀਆ ਵਿਚਾਲੇ ਇਹ ਸੀਰੀਜ਼ (IND vs AUS) ਆਈਸੀਸੀ ਮਹਿਲਾ ਚੈਂਪੀਅਨਸ਼ਿਪ ਦਾ ਹਿੱਸਾ ਹੈ।

ਆਸਟਰੇਲੀਆ ਦੇ ਖ਼ਿਲਾਫ ਭਾਰਤੀ ਮਹਿਲਾ ਟੀਮ: ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ ਕਪਤਾਨ), ਪ੍ਰਿਆ ਪੂਨੀਆ, ਜੇਮਿਮਾ ਰੌਡਰਿਗਜ਼, ਹਰਲੀਨ ਦਿਓਲ, ਯਾਸਤਿਕਾ ਭਾਟੀਆ (ਵਿਕੇਟਕੀਪਰ), ਰਿਚਾ ਘੋਸ਼ (ਵਿਕੇਟਕੀਪਰ), ਤੇਜਲ ਹਸਬਨਿਸ, ਦੀਪਤੀ ਸ਼ਰਮਾ, ਮਿੰਨੂ ਮਣੀ, ਪ੍ਰਿਆ ਮਿਸ਼ਰਾ, ਰਾਧਾ ਯਾਦਵ, ਤੀਤਾਸ ਸਾਧੂ, ਅਰੁੰਧਤੀ ਰੈੱਡੀ, ਰੇਣੁਕਾ ਸਿੰਘ ਠਾਕੁਰ ਅਤੇ ਸਾਇਮਾ ਠਾਕੋਰ ਹਨ |

ਭਾਰਤ ਬਨਾਮ ਆਸਟ੍ਰੇਲੀਆ ਵਿਚਾਲੇ ਵਨਡੇ ਸੀਰੀਜ਼ ਦਾ ਪਹਿਲਾ ਮੈਚ 5 ਦਸੰਬਰ ਨੂੰ ਬ੍ਰਿਸਬੇਨ ‘ਚ ਖੇਡਿਆ ਜਾਵੇਗਾ | ਇਸਦੇ ਨਾਲ ਦੂਜਾ ਵਨਡੇ ਮੈਚ 8 ਦਸੰਬਰ, (ਬ੍ਰਿਸਬੇਨ) ਅਤੇ ਤੀਜਾ ਮੈਚ 11 ਦਸੰਬਰ ਨੂੰ ਪਰਥ ਵਿਖੇ ਖੇਡਿਆ ਜਾਵੇਗਾ |

 

Scroll to Top