ਸਪੋਰਟਸ, 04 ਅਕਤੂਬਰ 2025: IND ਬਨਾਮ AUS: ਰੋਹਿਤ ਸ਼ਰਮਾ ਤੋਂ ਭਾਰਤ ਟੀਮ ਦੀ ਕਪਤਾਨੀ ਖੋਹ ਲਈ ਗਈ ਹੈ। ਆਸਟ੍ਰੇਲੀਆ ਖ਼ਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਲਈ ਐਲਾਨੀ ਭਾਰਤੀ ਟੀਮ ‘ਚ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਸ਼ਾਮਲ ਹਨ, ਪਰ ਸ਼ੁਭਮਨ ਗਿੱਲ ਨੂੰ ਕਪਤਾਨ ਨਿਯੁਕਤ ਕੀਤਾ ਗਿਆ ਹੈ। ਸ਼ੁਭਮਨ ਗਿੱਲ ਪਹਿਲਾਂ ਹੀ ਟੈਸਟ ਕਪਤਾਨ ਹੈ। ਰੋਹਿਤ ਅਤੇ ਵਿਰਾਟ ਨੇ ਆਖਰੀ ਵਾਰ ਇਸ ਸਾਲ 9 ਮਾਰਚ ਨੂੰ ਚੈਂਪੀਅਨਜ਼ ਟਰਾਫੀ ਦੇ ਫਾਈਨਲ ‘ਚ ਨਿਊਜ਼ੀਲੈਂਡ ਖ਼ਿਲਾਫ ਵਨਡੇ ਖੇਡਿਆ ਸੀ।
ਭਾਰਤੀ ਟੀਮ ਆਸਟ੍ਰੇਲੀਆ ਦੌਰੇ ‘ਤੇ ਤਿੰਨ ਵਨਡੇ ਅਤੇ ਪੰਜ ਟੀ-20 ਮੈਚ ਖੇਡੇਗੀ। ਪਹਿਲਾ ਇੱਕ ਰੋਜ਼ਾ 19 ਅਕਤੂਬਰ ਨੂੰ ਪਰਥ ‘ਚ ਖੇਡਿਆ ਜਾਵੇਗਾ। ਦੂਜਾ ਮੈਚ 23 ਅਕਤੂਬਰ ਨੂੰ ਐਡੀਲੇਡ ‘ਚ ਅਤੇ ਤੀਜਾ 25 ਅਕਤੂਬਰ ਨੂੰ ਸਿਡਨੀ ‘ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਪੰਜ ਮੈਚਾਂ ਦੀ ਇੱਕ ਵਨਡੇ ਸੀਰੀਜ਼ ਹੋਵੇਗੀ। ਸੂਰਿਆਕੁਮਾਰ ਯਾਦਵ ਟੀ-20 ਟੀਮ ਦੀ ਕਪਤਾਨੀ ਕਰਨਗੇ।
ਭਾਰਤ ਦੀ ਵਨਡੇ ਅਤੇ ਟੀ-20 ਟੀਮ
ਵਨਡੇ ਸੀਰੀਜ਼ ਲਈ ਭਾਰਤੀ ਟੀਮ: ਸ਼ੁਭਮਨ ਗਿੱਲ (ਕਪਤਾਨ), ਰੋਹਿਤ ਸ਼ਰਮਾ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ (ਉਪ-ਕਪਤਾਨ), ਅਕਸ਼ਰ ਪਟੇਲ, ਕੇਐੱਲ ਰਾਹੁਲ (ਵਿਕਟਕੀਪਰ), ਨਿਤੀਸ਼ ਕੁਮਾਰ ਰੈਡੀ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਹਰਸ਼ਿਤ ਰਾਣਾ, ਮੁਹੰਮਦ ਸਿਰਾਜ, ਅਰਸ਼ਦੀਪ ਸਿੰਘ, ਪ੍ਰਸ਼ਿਦ ਕ੍ਰਿਸ਼ਨਾ, ਧਰੁਵ ਜੁਰੇਲ(ਵਿਕਟਕੀਪਰ) ਯਸ਼ਸਵੀ ਜੈਸਵਾਲ ਸ਼ਾਮਲ ਹਨ |
ਟੀ-20 ਸੀਰੀਜ਼ ਲਈ ਭਾਰਤੀ ਟੀਮ : ਸੂਰਿਆਕੁਮਾਰ (ਕਪਤਾਨ), ਅਭਿਸ਼ੇਕ ਸ਼ਰਮਾ, ਸ਼ੁਭਮਨ ਗਿੱਲ (ਉਪ-ਕਪਤਾਨ), ਤਿਲਕ ਵਰਮਾ, ਨਿਤੀਸ਼ ਕੁਮਾਰ ਰੈੱਡੀ, ਸ਼ਿਵਮ ਦੂਬੇ, ਅਕਸ਼ਰ ਪਟੇਲ, ਜਿਤੇਸ਼ ਸ਼ਰਮਾ (ਵਿਕਟਕੀਪਰ), ਵਰੁਣ ਚੱਕਰਵਰਤੀ, ਜਸਪ੍ਰੀਤ ਬੁਮਰਾਹ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਹਰਸ਼ਿਤ ਰਾਣਾ, ਸੰਜੂ ਸੈਮਸਨ, ਰਿੰਕੂ ਸਿੰਘ ਅਤੇ ਵਾਸ਼ਿੰਗਟਨ ਸੁੰਦਰ ਸ਼ਾਮਲ ਹਨ |
ਰੋਹਿਤ ਸ਼ਰਮਾ ਤੇ ਕੋਹਲੀ ਦੀ 7 ਮਹੀਨਿਆਂ ਬਾਅਦ ਵਾਪਸੀ
ਚੈਂਪੀਅਨਜ਼ ਟਰਾਫੀ ਜਿੱਤਣ ਤੋਂ ਬਾਅਦ ਰੋਹਿਤ ਅਤੇ ਕੋਹਲੀ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੱਤ ਮਹੀਨੇ ਦੇ ਬ੍ਰੇਕ ਤੋਂ ਬਾਅਦ ਸਖ਼ਤ ਮਿਹਨਤ ਕਰ ਰਹੇ ਹਨ। ਚੈਂਪੀਅਨਜ਼ ਟਰਾਫੀ ‘ਚ, ਕੋਹਲੀ ਨੇ ਪਾਕਿਸਤਾਨ ਵਿਰੁੱਧ ਸੈਂਕੜਾ ਲਗਾਇਆ ਅਤੇ ਆਸਟ੍ਰੇਲੀਆ ਵਿਰੁੱਧ ਸੈਮੀਫਾਈਨਲ ‘ਚ ਵੀ ਸਭ ਤੋਂ ਵੱਧ ਸਕੋਰਰ ਰਿਹਾ, ਜਦੋਂ ਕਿ ਰੋਹਿਤ ਨੇ ਨਿਊਜ਼ੀਲੈਂਡ ਵਿਰੁੱਧ ਫਾਈਨਲ ‘ਚ ਮੈਚ ਜੇਤੂ ਪਾਰੀ ਖੇਡ ਕੇ ਆਪਣੀ ਮਾੜੀ ਫਾਰਮ ਨੂੰ ਦੂਰ ਕੀਤਾ।
Read More: IND ਬਨਾਮ WI: ਰਵਿੰਦਰ ਜਡੇਜਾ ਨੇ ਟੈਸਟ ਕ੍ਰਿਕਟ ‘ਚ ਐਮਐਸ ਧੋਨੀ ਦਾ ਤੋੜਿਆ ਰਿਕਾਰਡ




