ਚੰਡੀਗੜ੍ਹ, 01 ਦਸੰਬਰ 2023: ਭਾਰਤ ਨੇ ਆਸਟ੍ਰੇਲੀਆ ਨੂੰ ਚੌਥੇ ਟੀ-20 ‘ਚ ਹਰਾ ਕੇ ਟੀ-20 ਸੀਰੀਜ਼ ‘ਤੇ ਕਬਜ਼ਾ ਕਰ ਲਿਆ ਹੈ | ਭਾਰਤ ਨੇ ਆਸਟ੍ਰੇਲੀਆ ਨੂੰ ਚੌਥੇ ਮੈਚ ‘ਚ 20 ਦੌੜਾਂ ਨਾਲ ਹਰਾ ਦਿੱਤਾ | ਇਹ ਮੁਕਾਬਲਾ ਰਾਏਪੁਰ ਦੇ ਸ਼ਹੀਦ ਵੀਰ ਨਰਾਇਣ ਸਿੰਘ ਅੰਤਰਰਾਸ਼ਟਰੀ ਸਟੇਡੀਅਮ ‘ਚ ਖੇਡਿਆ ਗਿਆ । ਫਿਲਹਾਲ ਭਾਰਤੀ ਟੀਮ ਸੀਰੀਜ਼ ‘ਚ 3-1 ਨਾਲ ਅੱਗੇ ਹੈ।
ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 174 ਦੌੜਾਂ ਬਣਾਈਆਂ। ਜਵਾਬ ‘ਚ ਆਸਟ੍ਰੇਲੀਆ ਟੀਮ 7 ਵਿਕਟਾਂ ਗੁਆ ਕੇ 154 ਦੌੜਾਂ ਬਣਾ ਸਕੀ |