ਚੰਡੀਗੜ੍ਹ ,17 ਮਾਰਚ 2023: ਭਾਰਤ ਨੇ ਮੁੰਬਈ ਦੇ ਵਾਨਖੇੜੇ ਵਿੱਚ ਖੇਡੇ ਗਏ ਪਹਿਲੇ ਇੱਕ ਰੋਜ਼ਾ ਮੈਚ ਵਿੱਚ ਆਸਟਰੇਲੀਆ ਨੂੰ ਪੰਜ ਵਿਕਟਾਂ ਨਾਲ ਹਰਾਇਆ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆਈ ਟੀਮ 35.4 ਓਵਰਾਂ ‘ਚ 188 ਦੌੜਾਂ ‘ਤੇ ਸਿਮਟ ਗਈ। ਕੰਗਾਰੂਜ਼ ਲਈ ਮਿਸ਼ੇਲ ਮਾਰਸ਼ ਨੇ ਸਭ ਤੋਂ ਵੱਧ 81 ਦੌੜਾਂ ਦੀ ਪਾਰੀ ਖੇਡੀ।
ਜਵਾਬ ਵਿੱਚ ਭਾਰਤ ਨੇ 39.5 ਓਵਰਾਂ ਵਿੱਚ ਪੰਜ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਕੇਐੱਲ ਰਾਹੁਲ ਨੇ ਲੈਅ ‘ਚ ਵਾਪਸੀ ਕਰਦੇ ਹੋਏ ਵਧੀਆ ਬੱਲੇਬਾਜ਼ੀ ਕਰਦੇ ਹੋਏ 91 ਗੇਂਦਾਂ ‘ਚ 75 ਦੌੜਾਂ ਦੀ ਅਜੇਤੂ ਪਾਰੀ ਖੇਡੀ। ਉਸ ਤੋਂ ਇਲਾਵਾ ਰਵਿੰਦਰ ਜਡੇਜਾ ਵੀ 45 ਦੌੜਾਂ ਬਣਾ ਕੇ ਅਜੇਤੂ ਰਹੇ।
ਇਸ ਮੈਦਾਨ ‘ਤੇ ਦੋਵਾਂ ਵਿਚਾਲੇ ਪੰਜ ਵਨਡੇ ਖੇਡੇ ਗਏ ਹਨ। ਇਸ ਵਿੱਚੋਂ ਭਾਰਤ ਨੇ ਤਿੰਨ ਅਤੇ ਆਸਟਰੇਲੀਆ ਨੇ ਦੋ ਮੈਚ ਜਿੱਤੇ ਹਨ। ਟੀਮ ਇੰਡੀਆ ਨੇ ਆਖਰੀ ਵਾਰ 2007 ‘ਚ ਇਸ ਮੈਦਾਨ ‘ਤੇ ਆਸਟ੍ਰੇਲੀਆ ਨੂੰ ਵਨਡੇ ‘ਚ ਹਰਾਇਆ ਸੀ। ਇਸ ਤੋਂ ਬਾਅਦ 2020 ‘ਚ ਆਸਟ੍ਰੇਲੀਆ ਨੇ ਇਸ ਮੈਦਾਨ ‘ਤੇ ਭਾਰਤ ਨੂੰ ਹਰਾਇਆ ਸੀ। ਹੁਣ ਲਗਭਗ 16 ਸਾਲਾਂ ਬਾਅਦ ਭਾਰਤ ਇੱਕ ਵਾਰ ਫਿਰ ਆਸਟਰੇਲੀਆ ਨੂੰ ਹਰਾਉਣ ਵਿੱਚ ਕਾਮਯਾਬ ਹੋਇਆ ਹੈ। ਰਵਿੰਦਰ ਜਡੇਜਾ ਨੂੰ ਉਸ ਦੇ ਹਰਫਨਮੌਲਾ ਪ੍ਰਦਰਸ਼ਨ ਲਈ ਪਲੇਅਰ ਆਫ ਦਿ ਮੈਚ ਚੁਣਿਆ ਗਿਆ।