June 28, 2024 5:46 pm
IND vs AUS

IND vs AUS: ਭਾਰਤ ਨੇ ਟੈਸਟ ਮੈਚ ‘ਚ ਆਸਟਰੇਲੀਆ ਨੂੰ ਇੱਕ ਪਾਰੀ ਤੇ 132 ਦੌੜਾਂ ਨਾਲ ਹਰਾਇਆ

ਚੰਡੀਗੜ੍ਹ, 11 ਫਰਵਰੀ 2023: (IND vs AUS) ਭਾਰਤ ਅਤੇ ਆਸਟਰੇਲੀਆ ਵਿਚਾਲੇ ਟੈਸਟ ਸੀਰੀਜ਼ ਦਾ ਪਹਿਲਾ ਮੈਚ ਭਾਰਤ ਨੇ ਪਾਰੀ ਅਤੇ 132 ਦੌੜਾਂ ਨਾਲ ਜਿੱਤ ਲਿਆ ਹੈ। ਇਸ ਜਿੱਤ ਨਾਲ ਭਾਰਤ ਨੇ ਚਾਰ ਮੈਚਾਂ ਦੀ ਲੜੀ ਵਿੱਚ 1-0 ਦੀ ਬੜ੍ਹਤ ਬਣਾ ਲਈ ਹੈ। ਆਸਟਰੇਲੀਆ ਨੇ ਨਾਗਪੁਰ ਵਿੱਚ ਪਹਿਲੀ ਪਾਰੀ ਵਿੱਚ 177 ਦੌੜਾਂ ਬਣਾਈਆਂ ਸਨ। ਜਵਾਬ ਵਿੱਚ ਭਾਰਤ ਨੇ 400 ਦੌੜਾਂ ਬਣਾਈਆਂ ਅਤੇ 223 ਦੌੜਾਂ ਦੀ ਬੜ੍ਹਤ ਲੈ ਲਈ। ਆਸਟ੍ਰੇਲੀਆ ਦੀ ਟੀਮ ਦੂਜੀ ਪਾਰੀ ‘ਚ ਸਿਰਫ 91 ਦੌੜਾਂ ‘ਤੇ ਸਿਮਟ ਗਈ ਅਤੇ ਇਹ ਮੈਚ ਇਕ ਪਾਰੀ ਅਤੇ 132 ਦੌੜਾਂ ਨਾਲ ਹਾਰ ਗਈ।

ਮੁਹੰਮਦ ਸ਼ਮੀ ਨੇ ਸਕਾਟ ਬੋਲੈਂਡ ਨੂੰ ਆਊਟ ਕਰਕੇ ਆਸਟ੍ਰੇਲੀਆ ਦੀ ਦੂਜੀ ਪਾਰੀ 91 ਦੌੜਾਂ ‘ਤੇ ਸਮੇਟ ਦਿੱਤੀ। ਉਸ ਨੇ ਬੋਲੈਂਡ ਨੂੰ ਵਿਕਟਾਂ ਦੇ ਸਾਹਮਣੇ ਫਸਾਇਆ। ਦੂਜੇ ਸਿਰੇ ‘ਤੇ ਸਟੀਵ ਸਮਿਥ 25 ਦੌੜਾਂ ਬਣਾ ਕੇ ਨਾਬਾਦ ਰਹੇ। ਇਸ ਮੈਚ ‘ਚ ਜਿੱਤ ਦੇ ਨਾਲ ਹੀ ਭਾਰਤ ਨੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਭਾਰਤ ਲਈ ਰਵਿੰਦਰ ਜਡੇਜਾ ਅਤੇ ਰਵੀਚੰਦਰਨ ਅਸ਼ਵਿਨ ਇਸ ਮੈਚ ਦੇ ਹੀਰੋ ਰਹੇ। ਜਡੇਜਾ ਨੇ ਸੱਤ ਵਿਕਟਾਂ ਲਈਆਂ ਅਤੇ 70 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਅਸ਼ਵਿਨ ਨੇ 23 ਦੌੜਾਂ ਬਣਾਈਆਂ ਅਤੇ ਅੱਠ ਵਿਕਟਾਂ ਲਈਆਂ।