Virat Kohli

IND vs AUS: ਭਾਰਤ ਨੇ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ, ਵਿਰਾਟ ਕੋਹਲੀ ਤੇ ਕੇ.ਐੱਲ ਰਾਹੁਲ ਨੇ ਖੇਡੀਆਂ ਅਹਿਮ ਪਾਰੀਆਂ

ਚੰਡੀਗੜ੍ਹ , 08 ਅਕਤੂਬਰ 2023: ਭਾਰਤ ਨੇ ਆਸਟਰੇਲੀਆ ਨੂੰ ਛੇ ਵਿਕਟਾਂ ਨਾਲ ਹਰਾ ਕੇ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕੀਤੀ। ਵਨਡੇ ਵਿਸ਼ਵ ਕੱਪ 2023 ਵਿੱਚ ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਆਸਟਰੇਲੀਆ ਨੂੰ ਛੇ ਵਿਕਟਾਂ ਨਾਲ ਹਰਾ ਦਿੱਤਾ ਹੈ। ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 199 ਦੌੜਾਂ ਬਣਾਈਆਂ। ਜਵਾਬ ‘ਚ ਭਾਰਤ ਨੇ ਚਾਰ ਵਿਕਟਾਂ ਦੇ ਨੁਕਸਾਨ ‘ਤੇ 201 ਦੌੜਾਂ ਬਣਾਈਆਂ ਅਤੇ ਵਿਸ਼ਵ ਕੱਪ ‘ਚ ਆਪਣੀ ਮੁਹਿੰਮ ਦੀ ਜੇਤੂ ਸ਼ੁਰੂਆਤ ਕੀਤੀ। ਭਾਰਤ ਦੇ ਸਲਾਮੀ ਬੱਲੇਬਾਜ਼ ਜਲਦੀ ਆਊਟ ਹੋਣ ਕਾਰਨ ਭਾਰਤੀ ਟੀਮ ਮੁਸੀਬਤ ਵਿੱਚ ਘਿਰ ਗਈ, ਫਿਰ ਵਿਰਾਟ ਕੋਹਲੀ (Virat Kohli) ਅਤੇ ਕੇ.ਐੱਲ ਰਾਹੁਲ (KL Rahul) ਪਾਰੀ ਨੂੰ ਸਾਂਭਿਆ ਅਤੇ ਜਿੱਤ ਤੱਕ ਪਹੁੰਚਾਇਆ | ਕੇ.ਐੱਲ ਰਾਹੁਲ ਨੂੰ ਮੈਨ ਆਫ ਦੀ ਮੈਚ ਚੁਣਿਆ ਗਿਆ |

ਵਿਰਾਟ ਕੋਹਲੀ 116 ਗੇਂਦਾਂ ਵਿੱਚ 85 ਦੌੜਾਂ ਬਣਾ ਕੇ ਆਊਟ ਹੋਏ। ਉਹ ਮਾਰਨਸ ਲੈਬੁਸ਼ੇਨ ਦੀ ਗੇਂਦ ‘ਤੇ ਜੋਸ਼ ਹੇਜ਼ਲਵੁੱਡ ਦੇ ਹੱਥੋਂ ਕੈਚ ਦੇ ਕੇ ਆਊਟ ਹੋਏ | ਕੋਹਲੀ ਨੇ ਆਪਣੀ ਪਾਰੀ ਵਿੱਚ ਛੇ ਚੌਕੇ ਜੜੇ ਅਤੇ ਰਾਹੁਲ ਨਾਲ 165 ਦੌੜਾਂ ਦੀ ਸਾਂਝੇਦਾਰੀ ਕੀਤੀ। ਹਾਲਾਂਕਿ ਉਹ ਮੈਚ ਪੂਰਾ ਨਹੀਂ ਕਰ ਸਕੇ ਅਤੇ ਆਪਣਾ ਸੈਂਕੜਾ ਵੀ ਲਗਾਉਣ ਤੋਂ ਖੁੰਝ ਗਏ ਪਰ ਭਰਤੀ ਟੀਮ ਨੂੰ ਜਿੱਤ ਦੀ ਦਹਿਲੀਜ਼ ‘ਤੇ ਲੈ ਕੇ ਜਾਣ ਤੋਂ ਬਾਅਦ ਉਹ ਆਊਟ ਹੋ ਗਏ। ਕੇ.ਐੱਲ ਰਾਹੁਲ ਨੇ ਨਾਬਾਦ 97 ਦੌੜਾਂ ਬਣਾਈਆਂ ਅਤੇ ਛੱਕਾ ਜੜ ਕੇ ਮੈਚ ਖਤਮ ਕੀਤਾ |

Scroll to Top