ਸਪੋਰਟਸ, 06 ਨਵੰਬਰ 2025: IND ਬਨਾਮ AUS: ਭਾਰਤ ਨੇ ਚੌਥੇ ਟੀ-20 ਮੈਚ ‘ਚ ਆਸਟ੍ਰੇਲੀਆ ਨੂੰ 48 ਦੌੜਾਂ ਨਾਲ ਹਰਾ ਕੇ 2-1 ਦੀ ਜੇਤੂ ਬੜ੍ਹਤ ਹਾਸਲ ਕਰ ਲਈ ਹੈ। ਦੋਵੇਂ ਟੀਮਾਂ ਹੁਣ 8 ਨਵੰਬਰ ਨੂੰ ਆਖਰੀ ਮੈਚ ‘ਚ ਆਹਮੋ-ਸਾਹਮਣੇ ਹੋਣਗੀਆਂ, ਜਿੱਥੇ ਭਾਰਤ 3-1 ਨਾਲ ਜਿੱਤ ਦਾ ਟੀਚਾ ਰੱਖੇਗਾ। ਚੌਥੇ ਮੈਚ ‘ਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਭਾਰਤ ਨੇ 20 ਓਵਰਾਂ ‘ਚ ਅੱਠ ਵਿਕਟਾਂ ‘ਤੇ 167 ਦੌੜਾਂ ਬਣਾਈਆਂ।
ਜਵਾਬ ‘ਚ ਆਸਟ੍ਰੇਲੀਆ 18.2 ਓਵਰਾਂ ‘ਚ 119 ਦੌੜਾਂ ‘ਤੇ ਆਲ ਆਊਟ ਹੋ ਗਿਆ। ਭਾਰਤ ਲਈ ਵਾਸ਼ਿੰਗਟਨ ਸੁੰਦਰ ਨੇ ਤਿੰਨ ਵਿਕਟਾਂ ਲਈਆਂ, ਜਦੋਂ ਕਿ ਅਕਸ਼ਰ ਪਟੇਲ ਅਤੇ ਸ਼ਿਵਮ ਦੂਬੇ ਨੇ ਦੋ-ਦੋ ਵਿਕਟਾਂ ਲਈਆਂ। ਅਰਸ਼ਦੀਪ ਸਿੰਘ, ਜਸਪ੍ਰੀਤ ਬੁਮਰਾਹ ਅਤੇ ਵਰੁਣ ਚੱਕਰਵਰਤੀ ਨੇ ਇੱਕ-ਇੱਕ ਵਿਕਟ ਲਈਆਂ। ਆਸਟ੍ਰੇਲੀਆ ਦੇ ਨਾਥਨ ਐਲਿਸ ਅਤੇ ਐਡਮ ਜੰਪਾ ਨੇ ਤਿੰਨ-ਤਿੰਨ ਵਿਕਟਾਂ ਲਈਆਂ, ਜਦੋਂ ਕਿ ਜ਼ੇਵੀਅਰ ਬਾਰਟਲੇਟ ਅਤੇ ਮਾਰਕਸ ਸਟੋਇਨਿਸ ਨੇ ਇੱਕ-ਇੱਕ ਵਿਕਟ ਲਈ।
ਆਲਰਾਊਂਡਰ ਅਕਸ਼ਰ ਪਟੇਲ ਨੂੰ ਪਲੇਅਰ ਆਫ਼ ਦ ਮੈਚ ਚੁਣਿਆ ਗਿਆ। ਉਨ੍ਹਾਂ ਨੇ ਭਾਰਤੀ ਪਾਰੀ ਦੇ ਆਖਰੀ ਓਵਰਾਂ ‘ਚ 11 ਗੇਂਦਾਂ ‘ਚ ਨਾਬਾਦ 21 ਦੌੜਾਂ ਬਣਾਈਆਂ, ਇੱਕ ਚੌਕਾ ਅਤੇ ਇੱਕ ਛੱਕਾ ਮਾਰ ਕੇ ਟੀਮ ਨੂੰ 167 ਦੌੜਾਂ ਤੱਕ ਪਹੁੰਚਾਇਆ।
Read More: IND ਬਨਾਮ AUS: ਭਾਰਤ ਨੇ ਆਸਟ੍ਰੇਲੀਆ ਸਾਹਮਣੇ 168 ਦੌੜਾਂ ਦਾ ਟੀਚਾ ਰੱਖਿਆ




