IND vs AUS

IND vs AUS: ਟੈਸਟ ਮੈਚ ‘ਚ ਭਾਰਤ-ਆਸਟਰੇਲੀਆ ਵਿਚਾਲੇ ਪਹਿਲੇ ਦਿਨ ਬਰਾਬਰ ਦੀ ਟੱਕਰ, ਚੌਥੇ ਦਿਨ ਦੀ ਖੇਡ ਸਮਾਪਤ

ਚੰਡੀਗੜ੍ਹ 26 ਦਸੰਬਰ 2024: IND vs AUS Test: ਭਾਰਤ ਅਤੇ ਆਸਟਰੇਲੀਆ ਵਿਚਾਲੇ ਚੌਥੇ ਟੈਸਟ ਮੈਚ ਦੇ ਪਹਿਲੇ ਦਿਨ ਦੀ ਖੇਡ ਸਮਾਪਤ ਹੋ ਗਈ ਹੈ | ਦੋਵੇਂ ਟੀਮਾਂ ਵਿਚਾਲੇ ਇਹ ਮੈਚ ਮੈਲਬੌਰਨ ‘ਚ ਖੇਡਿਆ ਜਾ ਰਿਹਾ ਹੈ। ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ |

ਆਸਟਰੇਲੀਆਈ ਟੀਮ ਨੇ ਆਪਣੀ ਪਹਿਲੀ ਪਾਰੀ ‘ਚ ਛੇ ਵਿਕਟਾਂ ਗੁਆ ਕੇ 311 ਦੌੜਾਂ ਬਣਾ ਲਈਆਂ ਹਨ। ਆਸਟਰੇਲੀਆ ਵੱਲੋਂ ਸਟੀਵ ਸਮਿਥ 68 ਦੌੜਾਂ ਤੇ ਕਪਤਾਨ ਪੈਟ ਕਮਿੰਸ ਅੱਠ ਦੌੜਾਂ ਬਣਾ ਕੇ ਨਾਬਾਦ ਹਨ। ਭਾਰਤ ਲਈ ਜਸਪ੍ਰੀਤ ਬੁਮਰਾਹ ਨੇ ਤਿੰਨ ਵਿਕਟਾਂ ਲਈਆਂ, ਜਦਕਿ ਆਕਾਸ਼ ਦੀਪ, ਰਵਿੰਦਰ ਜਡੇਜਾ ਅਤੇ ਵਾਸ਼ਿੰਗਟਨ ਸੁੰਦਰ ਨੂੰ ਇੱਕ-ਇੱਕ ਵਿਕਟ ਮਿਲੀ।

ਪਹਿਲੇ ਦਿਨ ਭਾਰਤ-ਆਸਟਰੇਲੀਆ (IND vs AUS) ਵਿਚਾਲੇ ਬਰਾਬਰ ਦਾ ਮੁਕਾਬਲਾ

ਚੌਥੇ ਟੈਸਟ ਮੈਚ ਦੇ ਪਹਿਲੇ ਦਿਨ ਬਰਾਬਰ ਦਾ ਮੁਕਾਬਲਾ ਰਿਹਾ ਹੈ। ਜਿੱਥੇ ਪਹਿਲਾ ਸੈਸ਼ਨ ਆਸਟਰੇਲੀਆ ਦੇ ਨਾਂ ਰਿਹਾ। ਇਸ ਦੇ ਨਾਲ ਹੀ ਦੂਜੇ ਸੀਜ਼ਨ ‘ਚ ਆਸਟ੍ਰੇਲੀਆ ਅਤੇ ਭਾਰਤ ਵਿਚਾਲੇ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ। ਤੀਜੇ ਸੈਸ਼ਨ ‘ਚ ਭਾਰਤ ਪੂਰੀ ਤਰ੍ਹਾਂ ਹਾਵੀ ਰਿਹਾ।

ਆਸਟਰੇਲੀਆ ਨੇ ਪਹਿਲੇ ਸੈਸ਼ਨ ‘ਚ 25 ਓਵਰਾਂ ਵਿੱਚ 4.48 ਦੀ ਰਨ ਰੇਟ ਨਾਲ 112 ਦੌੜਾਂ ਬਣਾਈਆਂ ਅਤੇ ਸਿਰਫ਼ ਇੱਕ ਵਿਕਟ ਗੁਆ ਦਿੱਤੀ। 112 ਦੌੜਾਂ ਬਾਕਸਿੰਗ ਡੇ ਟੈਸਟ ਦੇ ਪਹਿਲੇ ਦਿਨ ਪਹਿਲੇ ਸੈਸ਼ਨ ‘ਚ ਬਣਾਈਆਂ ਗਈਆਂ ਸਭ ਤੋਂ ਵੱਧ ਦੌੜਾਂ ਹਨ। ਇਸ ਤੋਂ ਪਹਿਲਾਂ ਵੀ ਇਹ ਰਿਕਾਰਡ ਆਸਟ੍ਰੇਲੀਆ ਦੇ ਨਾਂ ਹੀ ਸੀ। ਆਸਟਰੇਲੀਆ ਨੇ 2007 ‘ਚ ਭਾਰਤ ਖਿਲਾਫ ਬਿਨਾਂ ਕੋਈ ਵਿਕਟ ਗੁਆਏ 111 ਦੌੜਾਂ ਬਣਾਈਆਂ ਸਨ।

ਦੂਜੇ ਸੈਸ਼ਨ ‘ਚ ਦੋਵਾਂ ਵਿਚਾਲੇ ਚੰਗੀ ਟੱਕਰ ਦੇਖਣ ਨੂੰ ਮਿਲੀ, ਇਸ ਦੌਰਾਨ ਆਸਟਰੇਲੀਆ ਨੇ 28 ਓਵਰਾਂ’ਚ 2.29 ਦੀ ਰਨ ਰੇਟ ਨਾਲ 64 ਹੋਰ ਦੌੜਾਂ ਜੋੜੀਆਂ। ਇਸ ਸੈਸ਼ਨ ‘ਚ ਵੀ ਆਸਟ੍ਰੇਲੀਆ ਨੇ ਇਕ ਵਿਕਟ ਗੁਆ ਦਿੱਤੀ। ਉਸਮਾਨ ਖਵਾਜਾ ਦੂਜੇ ਸੈਸ਼ਨ ‘ਚ ਆਊਟ ਹੋ ਗਏ।

ਤੀਜੇ ਸੈਸ਼ਨ ਵਿੱਚ ਜਸਪ੍ਰੀਤ ਬੁਮਰਾਹ ਨੇ ਭਾਰਤ ਲਈ ਵਾਪਸੀ ਕੀਤੀ ਅਤੇ ਟ੍ਰੈਵਿਸ ਹੈੱਡ ਅਤੇ ਮਿਸ਼ੇਲ ਮਾਰਸ਼ ਨੂੰ ਪੈਵੇਲੀਅਨ ਭੇਜਿਆ। ਤੀਜੇ ਸੈਸ਼ਨ ‘ਚ ਆਸਟਰੇਲੀਆ ਨੇ 4.09 ਦੀ ਰਨ ਰੇਟ ਨਾਲ 33 ਓਵਰਾਂ ‘ਚ 135 ਦੌੜਾਂ ਬਣਾਈਆਂ ਪਰ ਨਾਲ ਹੀ ਚਾਰ ਵਿਕਟਾਂ ਗੁਆ ਦਿੱਤੀਆਂ। ਟ੍ਰੇਵਿਸ ਹੈੱਡ ਅਤੇ ਮਾਰਸ਼ ਤੋਂ ਇਲਾਵਾ ਐਲੇਕਸ ਕੈਰੀ ਅਤੇ ਮਾਰਨਸ ਲੈਬੁਸ਼ਗਨ ਆਊਟ ਹੋਏ।

ਇਸ ਮੈਚ ਲਈ ਦੋਵਾਂ ਟੀਮਾਂ ‘ਚ ਇਕ-ਇਕ ਬਦਲਾਅ ਕੀਤਾ ਗਿਆ ਹੈ। ਆਸਟਰੇਲੀਆ ਨੇ ਜੋਸ਼ ਹੇਜ਼ਲਵੁੱਡ ਦੀ ਥਾਂ ਸਕਾਟ ਬੋਲੈਂਡ ਨੂੰ ਅਤੇ ਭਾਰਤ ਨੇ ਸ਼ੁਭਮਨ ਗਿੱਲ ਦੀ ਥਾਂ ਵਾਸ਼ਿੰਗਟਨ ਸੁੰਦਰ ਨੂੰ ਟੀਮ ‘ਚ ਸ਼ਾਮਲ ਕੀਤਾ ਹੈ | ਜਿਕਰਯੋਗ ਹੈ ਕਿ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਕਾਫੀ ਅਹਿਮ ਹੈ | ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਮੁਕਾਬਲੇ ਲਈ ਦੋਵਾਂ ਟੀਮ ਲਈ ਜਿੱਤ ਲਾਜ਼ਮੀ ਹੈ |

Read More: Ravichandran Ashwin Retirement: ਭਾਰਤੀ ਸਪਿਨਰ ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ

Scroll to Top