ਚੰਡੀਗੜ੍ਹ, 24 ਜੂਨ, 2024: ਆਈ.ਸੀ.ਸੀ ਟੀ-20 ਵਿਸ਼ਵ ਕੱਪ 2024 (T-20 World Cup 2024) ‘ਚ ਅੱਜ ਰਾਤ 8:00 ਵਜੇ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਵੱਡਾ ਮੁਕਾਬਲਾ ਹੋਵੇਗਾ | ਭਾਰਤ ਆਸਟ੍ਰੇਲੀਆ ਨੂੰ ਹਰਾ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾਉਣ ਉਤਰੇਗੀ | ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਸੈਮੀਫਾਈਨਲ ‘ਚ ਪਹੁੰਚਣ ਦੀ ਲੜਾਈ ਰੋਮਾਂਚਕ ਹੋ ਗਈ ਹੈ।
ਜਿਕਰਯੋਗ ਹੈ ਕਿ ਸੁਪਰ-8 ਦੇ ਗਰੁੱਪ 1 ‘ਚ ਬੀਤੇ ਦਿਨ ਅਫਗਾਨਿਸਤਾਨ ਨੇ ਰੋਮਾਂਚਕ ਆਸਟ੍ਰੇਲੀਆ ਨੂੰ ਹਰਾ ਦਿੱਤਾ | ਇਸਦੇ ਨਾਲ ਹੀ ਆਸਟ੍ਰੇਲੀਆ ਦੇ ਟੀ-20 ਵਿਸ਼ਵ ਕੱਪ 2024 (T-20 World Cup 2024) ਤੋਂ ਬਾਹਰ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਸੈਮੀਫਾਈਨਲ ਦੀ ਦੌੜ ‘ਚ ਬਣੇ ਰਹਿਣ ਲਈ ਆਸਟ੍ਰੇਲੀਆ ਨੂੰ ਸੋਮਵਾਰ ਨੂੰ ਭਾਰਤ ਖ਼ਿਲਾਫ਼ ਕਿਸੇ ਵੀ ਕੀਮਤ ‘ਤੇ ਮੈਚ ਜਿੱਤਣਾ ਪਵੇਗਾ | ਜੇਕਰ ਆਸਟ੍ਰੇਲੀਆ ਟੀਮ ਹਾਰਦੀ ਹੈ ਤਾਂ ਸਮੀਕਰਨ ਬਦਲ ਜਾਣਗੇ।