IND vs AUS

IND vs AUS: ਤੀਜੇ ਟੈਸਟ ਮੈਚ ‘ਚ ਭਾਰਤੀ ਟੀਮ ‘ਤੇ ਮੰਡਰਾਇਆ ਫਾਲੋਆਨ ਦਾ ਖ਼ਤਰਾ

ਚੰਡੀਗੜ੍ਹ, 17 ਦਸੰਬਰ 2024: IND vs AUS Test: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਟੈਸਟ ਬ੍ਰਿਸਬੇਨ ਦੇ ਗਾਬਾ ‘ਚ ਖੇਡਿਆ ਜਾ ਰਿਹਾ ਹੈ। ਮੀਂਹ ਕਾਰਨ ਕਰੀਬ ਇੱਕ ਘੰਟੇ ਤੱਕ ਖੇਡ ‘ਚ ਵਿਘਨ ਪੈਣ ਤੋਂ ਬਾਅਦ ਹੁਣ ਮੈਚ ਮੁੜ ਸ਼ੁਰੂ ਹੋਇਆ | ਅੰਪਾਇਰਾਂ ਨੇ ਨਿਰੀਖਣ ਤੋਂ ਬਾਅਦ ਮੈਚ ਦੁਬਾਰਾ ਸ਼ੁਰੂ ਕਰਨ ਹੋਇਆ | ਭਾਰਤੀ ਟੀਮ ‘ਤੇ ਫਾਲੋਆਨ ਦਾ ਖ਼ਤਰਾ ਮੰਡਰਾ ਰਿਹਾ ਹੈ |

ਭਾਰਤ ਨੇ ਹੁਣ ਤੱਕ ਸੱਤ ਵਿਕਟਾਂ ਗੁਆ ਕੇ 201 ਦੌੜਾਂ ਬਣਾ ਲਈਆਂ ਹਨ। ਭਾਰਤ ਨੂੰ ਫਾਲੋਆਨ ਤੋਂ ਬਚਣ ਲਈ ਅਜੇ 45 ਦੌੜਾਂ ਬਣਾਉਣੀਆਂ ਹਨ। ਆਸਟਰੇਲੀਆ ਨੇ ਆਪਣੀ ਪਹਿਲੀ ਪਾਰੀ ‘ਚ 445 ਦੌੜਾਂ ਬਣਾਈਆਂ ਸਨ। ਇਸ ਲਿਹਾਜ਼ ਨਾਲ ਭਾਰਤੀ ਟੀਮ ਫਿਲਹਾਲ 244 ਦੌੜਾਂ ਪਿੱਛੇ ਹੈ। ਰਵਿੰਦਰ ਜਡੇਜਾ 65 ਦੌੜਾਂ ਅਤੇ ਮੁਹੰਮਦ ਸਿਰਾਜ ਇੱਕ ਰਨ ਬਣਾ ਕੇ ਨਾਬਾਦ ਹਨ।

ਭਾਰਤ ਨੂੰ 194 ਦੇ ਸਕੋਰ ‘ਤੇ ਸੱਤਵਾਂ ਝਟਕਾ ਲੱਗਾ, ਕਪਤਾਨ ਕਮਿੰਸ ਨੇ ਨਿਤੀਸ਼ ਰੈੱਡੀ ਨੂੰ ਕਲੀਨ ਬੋਲਡ ਕੀਤਾ। ਰਵਿੰਦਰ ਜਡੇਜਾ (Ravindra Jadeja) ਨੇ ਆਪਣੇ ਟੈਸਟ ਕਰੀਅਰ ਦਾ 22ਵਾਂ ਅਰਧ ਸੈਂਕੜਾ ਲਗਾਇਆ। ਉਨ੍ਹਾਂ ਨੇ ਤਲਵਾਰਬਾਜ਼ੀ ਦੇ ਅੰਦਾਜ਼ ‘ਚ ਬੱਲੇ ਨੂੰ ਸਵਿੰਗ ਕਰਕੇ ਜਸ਼ਨ ਮਨਾਇਆ।

ਇਸ ਸੀਰੀਜ਼ (IND vs AUS) ‘ਚ ਜਡੇਜਾ ਦਾ ਇਹ ਪਹਿਲਾ ਮੈਚ ਹੈ ਅਤੇ ਉਸ ਨੇ ਪਹਿਲੀ ਪਾਰੀ ‘ਚ ਹੀ ਅਰਧ ਸੈਂਕੜਾ ਲਗਾਇਆ ਸੀ। ਇਸ ਤੋਂ ਪਹਿਲਾਂ ਸੁੰਦਰ ਅਤੇ ਅਸ਼ਵਿਨ ਖੇਡ ਚੁੱਕੇ ਹਨ। ਜਡੇਜਾ ਦੀਆਂ ਦੌੜਾਂ ਨਾਲ ਭਾਰਤ ਦਾ ਹੇਠਲਾ ਕ੍ਰਮ ਮਜ਼ਬੂਤ ​​ਹੋਇਆ ਹੈ।

ਜਿਕਰਯੋਗ ਹੈ ਕਿ ਭਾਰਤੀ ਕਪਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਆਸਟ੍ਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਪਣੀ ਪਹਿਲੀ ਪਾਰੀ ‘ਚ 445 ਦੌੜਾਂ ਬਣਾਈਆਂ। ਜਵਾਬ ‘ਚ ਭਾਰਤੀ ਟੀਮ ਦੀ ਪਹਿਲੀ ਪਾਰੀ ਜਾਰੀ ਹੈ।

Read More: Year Ender 2024: ਭਾਰਤ ਲਈ ਸੁਨਹਿਰਾ ਸਾਲ 2024, ICC ਟਰਾਫੀ ਦੇ ਸੋਕੇ ਨੂੰ ਕੀਤਾ ਸੀ ਖਤਮ

Scroll to Top