ਸਪੋਰਟਸ, 29 ਅਕਤੂਬਰ 2025: IND ਬਨਾਮ AUS: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚੱਲ ਰਹੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਕਰ ਦਿੱਤਾ ਗਿਆ ਹੈ। ਬੁੱਧਵਾਰ ਨੂੰ ਕੈਨਬਰਾ ‘ਚ ਬਾਰ ਬਾਰ ਮੀਂਹ ਕਾਰਨ ਖੇਡ ਦੋ ਵਾਰ ਰੋਕੀ ਗਈ ਸੀ। ਟੀ-20 ਸੀਰੀਜ਼ ਦਾ ਦੂਜਾ ਮੈਚ 31 ਅਕਤੂਬਰ ਨੂੰ ਮੈਲਬੌਰਨ ‘ਚ ਖੇਡਿਆ ਜਾਵੇਗਾ।
ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਭਾਰਤ ਨੇ ਆਖਰੀ ਵਾਰ ਖੇਡ ਰੋਕਣ ਵੇਲੇ 9.4 ਓਵਰਾਂ ‘ਚ ਇੱਕ ਵਿਕਟ ‘ਤੇ 97 ਦੌੜਾਂ ਬਣਾਈਆਂ ਸਨ। ਸ਼ੁਭਮਨ ਗਿੱਲ 39 ਅਤੇ ਕਪਤਾਨ ਸੂਰਿਆਕੁਮਾਰ ਯਾਦਵ 39 ਦੌੜਾਂ ‘ਤੇ ਨਾਬਾਦ ਰਹੇ। ਅਭਿਸ਼ੇਕ ਸ਼ਰਮਾ 19 ਦੌੜਾਂ ਬਣਾ ਕੇ ਆਊਟ ਹੋਏ, ਨਾਥਨ ਐਲਿਸ ਦੀ ਗੇਂਦ ‘ਤੇ ਟਿਮ ਡੇਵਿਸ ਨੂੰ ਕੈਚ ਕਰਵਾ ਲਿਆ। ਇਸਦੇ ਨਾਲ ਹੀ ਕਪਤਾਨ ਸੂਰਿਆਕੁਮਾਰ ਯਾਦਵ ਨੇ ਟੀ-20 ਅੰਤਰਰਾਸ਼ਟਰੀ ਮੈਚਾਂ ‘ਚ 150 ਛੱਕੇ ਪੂਰੇ ਕਰ ਲਏ |
ਇਸ ਤੋਂ ਪਹਿਲਾਂ, ਟੀਮ ਇੰਡੀਆ ਸਿਡਨੀ ਵਨਡੇ 9 ਵਿਕਟਾਂ ਨਾਲ ਜਿੱਤਣ ਤੋਂ ਬਾਅਦ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 1-2 ਨਾਲ ਹਾਰ ਗਈ ਸੀ। ਇਸ ਮੈਚ ‘ਚ ਰੋਹਿਤ ਸ਼ਰਮਾ ਨੇ 121 ਅਤੇ ਵਿਰਾਟ ਕੋਹਲੀ ਨੇ ਨਾਬਾਦ 74 ਦੌੜਾਂ ਬਣਾਈਆਂ।
Read More: ਰੋਹਿਤ ਸ਼ਰਮਾ ਪਹਿਲੀ ਵਾਰ ਦੁਨੀਆ ਦੇ ਨੰਬਰ-1 ਵਨਡੇ ਬੱਲੇਬਾਜ਼ ਬਣੇ




