IND vs AUS: ਟੈਸਟ ਸੀਰੀਜ਼ ਦਾ ਪਹਿਲਾ ਮੈਚ ਜਾਰੀ, ਵਿਰਾਟ 30ਵੇਂ ਸੈਂਕੜੇ ਦੇ ਨੇੜੇ

24 ਨਵੰਬਰ 2024: ਭਾਰਤ ਅਤੇ ਆਸਟ੍ਰੇਲੀਆ (India and Australia) ਵਿਚਾਲੇ ਪੰਜ ਮੈਚਾਂ ਦੀ ਟੈਸਟ ਸੀਰੀਜ਼ (test series) ਦਾ ਪਹਿਲਾ ਮੈਚ ਪਰਥ ‘ਚ ਜਾਰੀ ਹੈ। ਇਹ ਸੀਰੀਜ਼ ਦੋਵਾਂ ਟੀਮਾਂ (teams) ਲਈ ਮਹੱਤਵਪੂਰਨ ਹੈ ਅਤੇ ਇਹ ਸਪੱਸ਼ਟ ਹੋ ਜਾਵੇਗਾ ਕਿ ਕਿਹੜੀ ਟੀਮ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ (final)  ਵਿੱਚ ਪਹੁੰਚੇਗੀ। ਭਾਰਤ ਨੂੰ ਘੱਟੋ-ਘੱਟ ਚਾਰ ਟੈਸਟ ਜਿੱਤਣ ਦੀ ਲੋੜ ਹੈ। ਇਸ ਤੋਂ ਇਲਾਵਾ ਇਹ ਵੀ ਯਕੀਨੀ ਬਣਾਉਣਾ ਹੋਵੇਗਾ ਕਿ ਉਹ ਇਕ ਵੀ ਮੈਚ ਨਾ ਹਾਰੇ। ਭਾਰਤੀ ਕਪਤਾਨ ਜਸਪ੍ਰੀਤ ਬੁਮਰਾਹ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।

 

ਵਿਰਾਟ-ਨਿਤੀਸ਼ ਨੇ ਗੇਅਰ ਬਦਲਿਆ
ਵਿਰਾਟ ਕੋਹਲੀ ਅਤੇ ਨਿਤੀਸ਼ ਰੈੱਡੀ ਨੇ ਗੇਅਰ ਬਦਲ ਲਿਆ ਹੈ। ਨਿਤੀਸ਼ ਨੇ ਭਾਰਤੀ ਪਾਰੀ ਦੇ 129ਵੇਂ ਓਵਰ ‘ਚ ਮਿਸ਼ੇਲ ਮਾਰਸ਼ ਦੀ ਗੇਂਦ ‘ਤੇ ਲਗਾਤਾਰ ਤਿੰਨ ਚੌਕੇ ਜੜੇ। ਇਸ ਦੇ ਨਾਲ ਹੀ ਵਿਰਾਟ ਨੇ 130ਵੇਂ ਓਵਰ ‘ਚ ਲਿਓਨ ਦੀ ਪਹਿਲੀ ਗੇਂਦ ‘ਤੇ ਛੱਕਾ ਜੜ ਦਿੱਤਾ। ਭਾਰਤ ਨੇ ਛੇ ਵਿਕਟਾਂ ਗੁਆ ਕੇ 448 ਦੌੜਾਂ ਬਣਾ ਲਈਆਂ ਹਨ। ਭਾਰਤ ਦੀ ਬੜ੍ਹਤ 490 ਦੌੜਾਂ ਤੋਂ ਵੱਧ ਹੋ ਗਈ ਹੈ। ਲੱਗਦਾ ਹੈ ਕਿ ਟੀਮ ਇੰਡੀਆ ਹੁਣ ਜਲਦੀ ਤੋਂ ਜਲਦੀ ਪਾਰੀ ਦਾ ਐਲਾਨ ਕਰਨਾ ਚਾਹੁੰਦੀ ਹੈ ਅਤੇ ਵਿਰਾਟ ਦੇ ਸੈਂਕੜੇ ਦਾ ਇੰਤਜ਼ਾਰ ਕਰ ਰਹੀ ਹੈ।

ਭਾਰਤ ਨੂੰ ਛੇਵਾਂ ਝਟਕਾ
ਭਾਰਤ ਨੂੰ 410 ਦੇ ਸਕੋਰ ‘ਤੇ ਛੇਵਾਂ ਝਟਕਾ ਲੱਗਾ। ਨਾਥਨ ਲਿਓਨ ਨੇ ਵਾਸ਼ਿੰਗਟਨ ਸੁੰਦਰ ਨੂੰ ਕਲੀਨ ਬੋਲਡ ਕੀਤਾ। ਉਹ 94 ਗੇਂਦਾਂ ਵਿੱਚ 29 ਦੌੜਾਂ ਹੀ ਬਣਾ ਸਕਿਆ। ਉਸ ਨੇ ਆਪਣੀ ਪਾਰੀ ਵਿੱਚ ਇੱਕ ਛੱਕਾ ਲਗਾਇਆ। ਸੁੰਦਰ ਨੇ ਵਿਰਾਟ ਕੋਹਲੀ ਨਾਲ ਛੇਵੇਂ ਵਿਕਟ ਲਈ 89 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਸਮੇਂ ਵਿਰਾਟ ਕੋਹਲੀ ਅਤੇ ਨਿਤੀਸ਼ ਰੈੱਡੀ ਕਰੀਜ਼ ‘ਤੇ ਹਨ। ਭਾਰਤ ਦਾ ਸਕੋਰ ਛੇ ਵਿਕਟਾਂ ‘ਤੇ 412 ਦੌੜਾਂ ਹੈ। ਟੀਮ ਇੰਡੀਆ ਦੀ ਲੀਡ 458 ਦੌੜਾਂ ਹੈ। ਵਿਰਾਟ ਨੇ 67 ਦੌੜਾਂ ਬਣਾਈਆਂ ਹਨ।

Scroll to Top