ਚੰਡੀਗੜ੍ਹ, 01 ਮਾਰਚ 2023: (IND vs AUS 3rd Test) ਅੱਜ ਭਾਰਤ ਅਤੇ ਆਸਟ੍ਰੇਲੀਆ (Australia) ਵਿਚਾਲੇ ਇੰਦੌਰ ਵਿੱਚ ਤੀਜੇ ਟੈਸਟ ਮੈਚ ਟੈਸਟ ਦੇ ਪਹਿਲੇ ਦਿਨ ਦੀ ਖੇਡ ਸਮਾਪਤ ਹੋ ਗਈ ਹੈ । ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ ਚਾਰ ਵਿਕਟਾਂ ’ਤੇ 156 ਦੌੜਾਂ ਬਣਾਈਆਂ ਹਨ। ਭਾਰਤ ਨੇ ਪਹਿਲੀ ਪਾਰੀ ਵਿੱਚ 109 ਦੌੜਾਂ ਬਣਾਈਆਂ ਸਨ। ਇਸ ਲਿਹਾਜ਼ ਨਾਲ ਆਸਟਰੇਲੀਆਈ ਟੀਮ ਨੇ ਹੁਣ ਤੱਕ 47 ਦੌੜਾਂ ਦੀ ਲੀਡ ਲੈ ਲਈ ਹੈ।
ਇਸਦੇ ਮੈਚ ਦੇ ਦੂਜੇ ਦਿਨ ਭਾਰਤ ਆਸਟਰੇਲੀਆ (Australia) ਦੀ ਪਾਰੀ ਨੂੰ ਜਲਦੀ ਤੋਂ ਜਲਦੀ ਖਤਮ ਕਰਨ ਦੀ ਕੋਸ਼ਿਸ਼ ਕਰੇਗਾ। ਇਸ ਦੇ ਨਾਲ ਹੀ ਆਸਟਰੇਲੀਆ ਦੀ ਟੀਮ ਪਹਿਲੀ ਪਾਰੀ ਵਿੱਚ ਹੀ ਵੱਡੀ ਬੜ੍ਹਤ ਲੈ ਕੇ ਮੈਚ ਵਿੱਚ ਆਪਣੀ ਪਕੜ ਮਜ਼ਬੂਤ ਕਰਨਾ ਚਾਹੇਗੀ।
ਇਹ ਮੈਚ ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਖੇਡਿਆ ਜਾ ਰਿਹਾ ਹੈ। ਭਾਰਤੀ ਟੀਮ ਚਾਰ ਮੈਚਾਂ ਦੀ ਟੈਸਟ ਸੀਰੀਜ਼ ‘ਚ ਪਹਿਲਾਂ ਹੀ 2-0 ਦੀ ਅਜੇਤੂ ਬੜ੍ਹਤ ਬਣਾ ਚੁੱਕੀ ਹੈ। ਇਸ ਟੈਸਟ ਨੂੰ ਜਿੱਤ ਕੇ ਭਾਰਤੀ ਟੀਮ ਸੀਰੀਜ਼ ਜਿੱਤਣਾ ਚਾਹੇਗੀ। ਪਰ ਅੱਜ ਦੇ ਮੈਚ ਵਿੱਚ ਭਾਰਤ ਦੇ ਪ੍ਰਦਰਸ਼ਨ ਨੇ ਦਰਸ਼ਕਾਂ ਨੂੰ ਨਿਰਾਸ਼ ਕੀਤਾ ਹੈ |