ਚੰਡੀਗੜ੍ਹ, 1 ਫਰਵਰੀ, 2024: ਭਾਰਤ ਅਤੇ ਇੰਗਲੈਂਡ (IND vs ENG) ਵਿਚਾਲੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਵਿਸ਼ਾਖਾਪਟਨਮ ਦੇ ਡਾਕਟਰ ਵਾਈ.ਐੱਸ. ਰਾਜਸ਼ੇਖਰ ਰੈੱਡੀ ਏਸੀਏ-ਵੀਡੀਸੀਏ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇੰਗਲੈਂਡ ਨੇ 2 ਫਰਵਰੀ ਤੋਂ ਸ਼ੁਰੂ ਹੋਣ ਵਾਲੇ ਇਸ ਮੈਚ ਲਈ ਆਪਣੇ ਪਲੇਇੰਗ-11 ਦਾ ਐਲਾਨ ਕਰ ਦਿੱਤਾ ਹੈ।
ਇੰਗਲੈਂਡ ਨੇ ਦੂਜੇ ਟੈਸਟ ਲਈ ਆਪਣੇ ਪਲੇਇੰਗ-11 ਵਿੱਚ ਦੋ ਬਦਲਾਅ ਕੀਤੇ ਹਨ। ਤਜਰਬੇਕਾਰ ਜੇਮਸ ਐਂਡਰਸਨ ਦੀ ਟੀਮ ਵਿੱਚ ਵਾਪਸੀ ਹੋਈ ਹੈ। ਇਸ ਦੇ ਨਾਲ ਹੀ ਜ਼ਖਮੀ ਜੈਕ ਲੀਚ ਅਤੇ ਮਾਰਕ ਵੁੱਡ ਨੂੰ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਹੈ। 20 ਸਾਲਾ ਸ਼ੋਏਬ ਬਸ਼ੀਰ ਨੂੰ ਵੀ ਟੀਮ ‘ਚ ਸ਼ਾਮਲ ਕੀਤਾ ਗਿਆ ਹੈ।
ਭਾਰਤ ਨੇ ਇਸ ਮੈਚ ਲਈ ਆਪਣੇ ਪਲੇਇੰਗ 11 ਦਾ ਐਲਾਨ ਨਹੀਂ ਕੀਤਾ ਹੈ ਪਰ ਭਾਰਤੀ ਟੀਮ ਵਿੱਚ ਦੋ ਬਦਲਾਅ ਹੋਣੇ ਤੈਅ ਹਨ। ਲੋਕੇਸ਼ ਰਾਹੁਲ ਅਤੇ ਰਵਿੰਦਰ ਜਡੇਜਾ ਸੱਟ ਕਾਰਨ ਟੀਮ ਤੋਂ ਬਾਹਰ ਹਨ। ਇਨ੍ਹਾਂ ਦੋਵਾਂ ਖਿਡਾਰੀਆਂ ਦੀ ਥਾਂ ਸਰਫਰਾਜ਼ ਖਾਨ/ਰਜਤ ਪਾਟੀਦਾਰ ਅਤੇ ਕੁਲਦੀਪ ਯਾਦਵ ਨੂੰ ਮੌਕਾ ਮਿਲ ਸਕਦਾ ਹੈ।
ਦੂਜੇ ਟੈਸਟ (IND vs ENG) ਲਈ ਇੰਗਲੈਂਡ ਪਲੈਨਿੰਗ-11
ਜੈਕ ਕਰਾਊਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਜੌਨੀ ਬੇਅਰਸਟੋ, ਬੇਨ ਸਟੋਕਸ (ਕਪਤਾਨ ), ਬੇਨ ਫੋਕਸ (ਵਿਕਟਕੀਪਰ), ਰੇਹਾਨ ਅਹਿਮਦ, ਟੌਮ ਹਾਰਟਲੀ, ਸ਼ੋਏਬ ਬਸ਼ੀਰ, ਜੇਮਸ ਐਂਡਰਸਨ।