ਚੰਡੀਗੜ੍ਹ, 18 ਫ਼ਰਵਰੀ 2023: (IND vs AUS 2nd Test) ਭਾਰਤ ਅਤੇ ਆਸਟ੍ਰੇਲੀਆ (Australia) ਵਿਚਾਲੇ ਟੈਸਟ ਸੀਰੀਜ਼ ਦੇ ਦੂਜੇ ਮੈਚ ‘ਚ ਦੋ ਦਿਨਾਂ ਦਾ ਖੇਡ ਖਤਮ ਹੋ ਗਿਆ ਹੈ। ਇਸ ਮੈਚ ‘ਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ 263 ਦੌੜਾਂ ਬਣਾਈਆਂ। ਜਵਾਬ ਵਿੱਚ ਭਾਰਤੀ ਟੀਮ ਨੇ 262 ਦੌੜਾਂ ਬਣਾਈਆਂ ਅਤੇ ਆਸਟਰੇਲੀਆ ਨੂੰ ਪਹਿਲੀ ਪਾਰੀ ਵਿੱਚ ਇੱਕ ਦੌੜਾਂ ਦੀ ਬੜ੍ਹਤ ਮਿਲ ਗਈ। ਇਸ ਦੇ ਨਾਲ ਹੀ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਦੂਜੀ ਪਾਰੀ ਵਿੱਚ ਆਸਟਰੇਲੀਆ ਦਾ ਸਕੋਰ 61/1 ਹੈ। ਕੰਗਾਰੂ ਟੀਮ ਭਾਰਤ ਤੋਂ 62 ਦੌੜਾਂ ਅੱਗੇ ਹੈ ਅਤੇ ਉਸ ਦੀਆਂ 9 ਵਿਕਟਾਂ ਬਾਕੀ ਹਨ, ਜਦਕਿ ਮੈਚ ‘ਚ ਤਿੰਨ ਦਿਨ ਦਾ ਖੇਡ ਬਾਕੀ ਹੈ।
ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟ੍ਰੇਲੀਆ (Australia) ਨੇ ਉਸਮਾਨ ਖਵਾਜਾ (81) ਅਤੇ ਪੀਟਰ ਹੈਂਡਸਕੋਮ (72) ਦੇ ਦਮ ‘ਤੇ 263 ਦੌੜਾਂ ਬਣਾਈਆਂ। ਭਾਰਤ ਲਈ ਸ਼ਮੀ ਨੇ ਚਾਰ ਅਤੇ ਅਸ਼ਵਿਨ-ਜਡੇਜਾ ਨੇ ਤਿੰਨ-ਤਿੰਨ ਵਿਕਟਾਂ ਲਈਆਂ। ਜਵਾਬ ਵਿੱਚ ਭਾਰਤ ਨੇ 262 ਦੌੜਾਂ ਬਣਾਈਆਂ। ਅਕਸ਼ਰ ਪਟੇਲ ਨੇ 74 ਅਤੇ ਵਿਰਾਟ ਨੇ 44 ਦੌੜਾਂ ਬਣਾਈਆਂ। ਅਕਸ਼ਰ ਅਤੇ ਅਸ਼ਵਿਨ ਨੇ ਸੈਂਕੜਾ ਪਾਰਟਨਰਸ਼ਿਪ ਕਰਕੇ ਭਾਰਤ ਨੂੰ ਮੁਸੀਬਤ ਤੋਂ ਬਾਹਰ ਕਰ ਦਿੱਤਾ।
ਆਸਟ੍ਰੇਲੀਆ ਲਈ ਨਾਥਨ ਲਿਓਨ ਨੇ ਪੰਜ, ਟੌਡ ਮਰਫੀ ਅਤੇ ਕੁਹਨੇਮਨ ਨੇ ਦੋ-ਦੋ ਵਿਕਟਾਂ ਲਈਆਂ। ਹੁਣ ਭਾਰਤੀ ਟੀਮ ਤੀਜੇ ਦਿਨ ਆਸਟ੍ਰੇਲੀਆ ਨੂੰ ਛੋਟੇ ਸਕੋਰ ‘ਤੇ ਸਮੇਟਣ ਦੀ ਕੋਸ਼ਿਸ਼ ਕਰੇਗੀ। ਇਸ ਦੇ ਨਾਲ ਹੀ ਆਸਟ੍ਰੇਲੀਆ ਭਾਰਤ ਦੇ ਸਾਹਮਣੇ ਵੱਡਾ ਟੀਚਾ ਰੱਖਣਾ ਚਾਹੇਗਾ।
ਆਸਟ੍ਰੇਲੀਆ ਦੀ ਪਹਿਲੀ ਵਿਕਟ ਦੂਜੀ ਪਾਰੀ ‘ਚ 23 ਦੌੜਾਂ ‘ਤੇ ਡਿੱਗ ਗਈ। ਸ਼੍ਰੇਅਸ ਅਈਅਰ ਨੇ ਰਵਿੰਦਰ ਜਡੇਜਾ ਦਾ ਸ਼ਾਨਦਾਰ ਕੈਚ ਫੜ ਕੇ ਉਸਮਾਨ ਖਵਾਜਾ ਨੂੰ ਆਊਟ ਕੀਤਾ । ਉਸਮਾਨ ਖਵਾਜਾ ਨੇ 13 ਗੇਂਦਾਂ ਵਿੱਚ ਛੇ ਦੌੜਾਂ ਬਣਾਈਆਂ। ਹੁਣ ਮਾਰਨਸ ਲਾਬੂਸ਼ੇਨ ਦੇ ਨਾਲ ਟ੍ਰੈਵਿਸ ਹੈੱਡ ਕ੍ਰੀਜ਼ ‘ਤੇ ਹਨ।