Border-Gavaskar series

IND vs AUS: ਬਾਰਡਰ-ਗਾਵਸਕਰ ਸੀਰੀਜ਼ ਤੋਂ ਪਹਿਲਾਂ ਆਸਟ੍ਰੇਲੀਆ ਤੇ ਭਾਰਤ-ਏ ਟੀਮਾਂ ਵਿਚਾਲੇ ਹੋਣਗੇ ਮੁਕਾਬਲੇ

ਚੰਡੀਗੜ੍ਹ, 28 ਮਈ, 2024: ਭਾਰਤੀ ਟੀਮ ਨੂੰ ਇਸ ਸਾਲ ਦੇ ਅੰਤ ਵਿੱਚ ਆਸਟਰੇਲੀਆ ਨਾਲ ਪੰਜ ਮੈਚਾਂ ਦੀ ਟੈਸਟ ਸੀਰੀਜ਼ ਖੇਡਣੀ ਹੈ। ਦੋਵਾਂ ਟੀਮਾਂ ਵਿਚਾਲੇ ਬਾਰਡਰ-ਗਾਵਸਕਰ ਸੀਰੀਜ਼ (Border-Gavaskar series) ਆਸਟ੍ਰੇਲੀਆ ‘ਚ ਖੇਡੀ ਜਾਵੇਗੀ। ਇਸ ਮਹੱਤਵਪੂਰਨ ਸੀਰੀਜ਼ ਤੋਂ ਪਹਿਲਾਂ ਭਾਰਤ ਅਤੇ ਆਸਟ੍ਰੇਲੀਆ ਦੀਆਂ ‘ਏ’ ਟੀਮਾਂ ਇੱਕ ਦੂਜੇ ਦੇ ਖ਼ਿਲਾਫ਼ ਦੋ ਪਹਿਲੇ ਦਰਜੇ ਦੇ ਮੈਚ ਖੇਡਣਗੀਆਂ। ਇਨ੍ਹਾਂ ਅਭਿਆਸ ਮੈਚਾਂ ਨਾਲ ਦੋਵਾਂ ਟੀਮਾਂ ਦੇ ਉਭਰਦੇ ਖਿਡਾਰੀਆਂ ਨੂੰ ਟੈਸਟ ਟੀਮ ‘ਚ ਜਗ੍ਹਾ ਲਈ ਆਪਣੀ ਦਾਅਵੇਦਾਰੀ ਜਤਾਉਣ ਦਾ ਮੌਕਾ ਮਿਲੇਗਾ।

ਮੰਗਲਵਾਰ ਨੂੰ ਇਸਦੀ ਘੋਸ਼ਣਾ ਕਰਦੇ ਹੋਏ ਕ੍ਰਿਕਟ ਆਸਟ੍ਰੇਲੀਆ (ਸੀਏ) ਨੇ ਕਿਹਾ ਕਿ ਇਹ ਮੈਚ 31 ਅਕਤੂਬਰ ਤੋਂ 3 ਨਵੰਬਰ ਤੱਕ ਮੈਕੇ ਦੇ ਗ੍ਰੇਟ ਬੈਰੀਅਰ ਰੀਫ ਏਰੀਨਾ ਅਤੇ 7 ਤੋਂ 10 ਨਵੰਬਰ ਤੱਕ ਮੈਲਬੌਰਨ ਕ੍ਰਿਕਟ ਗਰਾਊਂਡ (ਐਮਸੀਜੀ) ਵਿੱਚ ਖੇਡੇ ਜਾਣੇ ਹਨ। ਭਾਰਤੀ ਮਹਿਲਾ ਕ੍ਰਿਕਟ ਟੀਮ ਵੀ ਇਸੇ ਸਮੇਂ ਆਸਟ੍ਰੇਲਿਆ ਦਾ ਦੌਰਾ ਕਰੇਗੀ।

ਦੋਵਾਂ ਟੀਮਾਂ ਵਿਚਾਲੇ 8 ਦਸੰਬਰ ਨੂੰ ਹੋਣ ਵਾਲਾ ਦੂਜਾ ਵਨਡੇ ਮੈਚ ਦੂਜੇ ਟੈਸਟ ਦੀਆਂ ਤਾਰੀਖ਼ਾਂ ਨਾਲ ਟਕਰਾ ਸਕਦਾ ਹੈ। ਆਸਟ੍ਰੇਲੀਆ ਨੇ 2017 ਤੋਂ ਬਾਰਡਰ-ਗਾਵਸਕਰ ਟਰਾਫੀ (Border-Gavaskar series) ਨਹੀਂ ਜਿੱਤੀ ਹੈ। ਆਸਟਰੇਲੀਆ ਪਿਛਲੀਆਂ ਸਾਰੀਆਂ ਚਾਰ ਸੀਰੀਜ਼ 1-2 ਨਾਲ ਹਾਰ ਚੁੱਕਾ ਹੈ, ਜਿਸ ਵਿੱਚ 2018-19 ਅਤੇ 2020-21 ਵਿੱਚ ਘਰੇਲੂ ਮੈਦਾਨ ਵਿੱਚ ਖੇਡੀਆਂ ਗਈਆਂ ਦੋ ਸੀਰੀਜ਼ ਸ਼ਾਮਲ ਹਨ।

Scroll to Top