ਚੰਡੀਗੜ੍ਹ, 02 ਮਾਰਚ 2023: ਭਾਰਤ ਅਤੇ ਆਸਟ੍ਰੇਲੀਆ (Australia) ਵਿਚਾਲੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਮੈਚ ਇੰਦੌਰ ‘ਚ ਖੇਡਿਆ ਜਾ ਰਿਹਾ ਹੈ। ਅੱਜ ਵੀ ਸਪਿਨਰਾਂ ਨੇ ਪਹਿਲੇ ਦਿਨ ਤਬਾਹੀ ਮਚਾਈ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤ (India) ਦੀ ਪਹਿਲੀ ਪਾਰੀ 109 ਦੌੜਾਂ ‘ਤੇ ਸਿਮਟ ਗਈ।
ਆਸਟਰੇਲੀਆ (Australia) ਦੇ ਸਪਿਨਰ ਮੈਥਿਊ ਕੁਹਨੇਮੈਨ ਨੇ ਪੰਜ, ਨਾਥਨ ਲਿਓਨ ਨੇ ਤਿੰਨ ਅਤੇ ਟੌਡ ਮਰਫੀ ਨੇ ਇੱਕ ਵਿਕਟ ਲਈ। ਜਵਾਬ ‘ਚ ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਆਸਟ੍ਰੇਲੀਆ ਨੇ ਚਾਰ ਵਿਕਟਾਂ ‘ਤੇ 156 ਦੌੜਾਂ ਬਣਾ ਲਈਆਂ ਸਨ।ਅੱਜ ਕੰਗਾਰੂਆਂ ਨੇ ਚਾਰ ਵਿਕਟਾਂ ’ਤੇ 156 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਭਾਰਤ ਨੇ 27 ਮਿੰਟ ਦੇ ਅੰਦਰ ਹੀ ਆਸਟ੍ਰੇਲੀਆ ਦੀ ਪਹਿਲੀ ਪਾਰੀ 197 ਦੌੜਾਂ ‘ਤੇ ਸਮੇਟ ਦਿੱਤੀ।
ਇਸਦੇ ਨਾਲ ਹੀ ਭਾਰਤ ਨੂੰ ਦੂਜੀ ਪਾਰੀ ਵਿੱਚ ਸ਼ੁਭਮਨ ਗਿੱਲ ਅਤੇ ਕਪਤਾਨ ਰੋਹਿਤ ਸ਼ਰਮਾ ਵੀ ਆਊਟ ਹੋ ਗਏ ਹਨ। ਰੋਹਿਤ ਨੂੰ ਨਾਥਨ ਲਿਓਨ ਨੇ ਐਲਬੀਡਬਲਯੂ ਆਊਟ ਕੀਤਾ। ਰੋਹਿਤ 33 ਗੇਂਦਾਂ ਵਿੱਚ 12 ਦੌੜਾਂ ਹੀ ਬਣਾ ਸਕੇ। ਇਸ ਸਮੇਂ ਚੇਤੇਸ਼ਵਰ ਪੁਜਾਰਾ ਅਤੇ ਵਿਰਾਟ ਕੋਹਲੀ ਕ੍ਰੀਜ਼ ‘ਤੇ ਹਨ। ਫਿਲਹਾਲ ਭਾਰਤ ਅਜੇ ਵੀ ਆਸਟ੍ਰੇਲੀਆ ਤੋਂ 55 ਦੌੜਾਂ ਪਿੱਛੇ ਹੈ।