Site icon TheUnmute.com

IND vs AUS: ਆਸਟ੍ਰੇਲੀਆ ਦੀ ਪਹਿਲੀ ਪਾਰੀ 177 ਦੌੜਾਂ ‘ਤੇ ਸਿਮਟੀ, ਜਡੇਜਾ ਨੇ ਝਟਕੇ ਪੰਜ ਵਿਕਟ

Australia

ਚੰਡੀਗੜ੍ਹ, 09 ਫਰਵਰੀ 2023: (IND vs AUS 1st Test) ਬਾਰਡਰ ਗਾਵਸਕਰ ਟਰਾਫੀ ਦੇ ਤਹਿਤ ਭਾਰਤ (India) ਅਤੇ ਆਸਟ੍ਰੇਲੀਆ (Australia) ਵਿਚਾਲੇ ਪਹਿਲਾ ਟੈਸਟ ਨਾਗਪੁਰ ‘ਚ ਸ਼ੁਰੂ ਹੋ ਗਿਆ ਹੈ। ਮੈਚ ‘ਚ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆਈ ਟੀਮ ਨੂੰ ਆਪਣੇ ਸਲਾਮੀ ਬੱਲੇਬਾਜ਼ਾਂ ਤੋਂ ਚੰਗੀ ਸ਼ੁਰੂਆਤ ਦੀ ਉਮੀਦ ਸੀ ਪਰ ਭਾਰਤ ਦੀ ਤੇਜ਼ ਗੇਂਦਬਾਜ਼ੀ ਨੇ ਅਜਿਹਾ ਨਹੀਂ ਹੋਣ ਦਿੱਤਾ।

ਇਸਦੇ ਨਾਲ ਹੀ ਆਸਟ੍ਰੇਲੀਆ (Australia) ਦੀ ਪਹਿਲੀ ਪਾਰੀ 177 ਦੌੜਾਂ ‘ਤੇ ਸਿਮਟ ਗਈ ਹੈ। ਰਵੀਚੰਦਰਨ ਅਸ਼ਵਿਨ ਨੇ ਸਕਾਟ ਬੋਲੈਂਡ ਨੂੰ ਕਲੀਨ ਬੋਲਡ ਕਰ ਕੇ ਕੰਗਾਰੂ ਟੀਮ ਦੀ ਪਾਰੀ ਦਾ ਅੰਤ ਕੀਤਾ। ਬੋਲੈਂਡ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਇਸ ਪਾਰੀ ਵਿੱਚ ਆਸਟਰੇਲੀਆ ਲਈ ਮਾਰਨਸ ਲਾਬੂਸ਼ੇਨ ਨੇ ਸਭ ਤੋਂ ਵੱਧ 49 ਦੌੜਾਂ ਬਣਾਈਆਂ।

ਇਸਦਾ ਨਾਲ ਹੀ ਸਟੀਵ ਸਮਿਥ ਨੇ 37 ਅਤੇ ਐਲੇਕਸ ਕੈਰੀ ਨੇ 36 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਪੀਟਰ ਹੈਂਡਸਕੌਂਬ 31 ਦੌੜਾਂ ਬਣਾ ਕੇ ਆਊਟ ਹੋ ਗਏ। ਇਨ੍ਹਾਂ ਚਾਰਾਂ ਤੋਂ ਇਲਾਵਾ ਕੋਈ ਵੀ ਕੰਗਾਰੂ ਬੱਲੇਬਾਜ਼ ਦਹਾਈ ਦੇ ਅੰਕੜੇ ਨੂੰ ਨਹੀਂ ਛੂਹ ਸਕਿਆ। ਤਿੰਨ ਖਿਡਾਰੀ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਭਾਰਤ ਲਈ ਰਵਿੰਦਰ ਜਡੇਜਾ ਨੇ ਪੰਜ ਅਤੇ ਅਸ਼ਵਿਨ ਨੇ ਤਿੰਨ ਵਿਕਟਾਂ ਲਈਆਂ। ਮੁਹੰਮਦ ਸ਼ਮੀ ਅਤੇ ਸਿਰਾਜ ਨੂੰ ਇਕ-ਇਕ ਵਿਕਟ ਮਿਲੀ।

Exit mobile version