ਚੰਡੀਗੜ੍ਹ, 22 ਮਾਰਚ 2023: (IND vs AUS) ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤਿੰਨ ਵਨਡੇ ਸੀਰੀਜ਼ ਦਾ ਤੀਜਾ ਮੈਚ ਖੇਡਿਆ ਜਾ ਰਿਹਾ ਹੈ। ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹਨ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆ ਨੇ ਭਾਰਤ ਦੇ ਸਾਹਮਣੇ 270 ਦੌੜਾਂ ਦਾ ਟੀਚਾ ਰੱਖਿਆ ਹੈ।
ਭਾਰਤ ਦੀ ਨਜ਼ਰ ਸੀਰੀਜ਼ ਜਿੱਤਣ ‘ਤੇ ਹੈ। ਉਸ ਨੇ ਮੁੰਬਈ ਵਿੱਚ ਪਹਿਲਾ ਵਨਡੇ ਪੰਜ ਵਿਕਟਾਂ ਨਾਲ ਜਿੱਤਿਆ ਸੀ। ਇਸ ਤੋਂ ਬਾਅਦ ਵਿਸ਼ਾਖਾਪਟਨਮ ‘ਚ ਆਸਟ੍ਰੇਲੀਆ ਨੇ ਦੂਜਾ ਵਨਡੇ 10 ਵਿਕਟਾਂ ਨਾਲ ਜਿੱਤ ਲਿਆ। ਇਸ ਤਰ੍ਹਾਂ ਸੀਰੀਜ਼ 1-1 ਨਾਲ ਬਰਾਬਰ ਹੋ ਗਈ ਹੈ।
270 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਦੀ ਬੱਲੇਬਾਜ਼ੀ ਸ਼ੁਰੂ ਹੋ ਗਈ ਹੈ। ਕਪਤਾਨ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਦੀ ਸਲਾਮੀ ਜੋੜੀ ਕਰੀਜ਼ ‘ਤੇ ਹੈ। ਭਾਰਤ ਨੇ ਪਹਿਲੇ ਓਵਰ ਵਿੱਚ ਚਾਰ ਦੌੜਾਂ ਬਣਾਈਆਂ। ਇਸ ਮੈਚ ‘ਚ ਇਹ ਦੋਵੇਂ ਟੀਮ ਇੰਡੀਆ ਨੂੰ ਚੰਗੀ ਸ਼ੁਰੂਆਤ ਦੇਣਾ ਚਾਹੁਣਗੇ। ਇਸ ਸੀਰੀਜ਼ ਦੇ ਦੋਵੇਂ ਮੈਚਾਂ ‘ਚ ਭਾਰਤ ਦੇ ਸਲਾਮੀ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ ਹੈ।