ਚੰਡੀਗੜ੍ਹ, 09 ਜੂਨ 2023: ਅਜਿੰਕਿਆ ਰਹਾਣੇ (Ajinkya Rahane) ਨੇ ਪੈਟ ਕਮਿੰਸ ਦੀ ਗੇਂਦ ‘ਤੇ ਛੱਕਾ ਜੜ ਕੇ 92 ਗੇਂਦਾਂ ‘ਚ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਹੈ । ਟੈਸਟ ‘ਚ ਇਹ ਰਹਾਣੇ ਦਾ 26ਵਾਂ ਅਰਧ ਸੈਂਕੜਾ ਹੈ। ਰਹਾਣੇ ਦੀ ਇਸ ਸ਼ਾਨਦਾਰ ਪਾਰੀ ਦੀ ਬਦੌਲਤ ਭਾਰਤੀ ਟੀਮ ਦਾ ਸਕੋਰ ਛੇ ਵਿਕਟਾਂ ਦੇ ਨੁਕਸਾਨ ‘ਤੇ 200 ਦੌੜਾਂ ਨੂੰ ਪਾਰ ਕਰ ਗਿਆ ਹੈ।
ਅਜਿੰਕਿਆ ਰਹਾਣੇ (Ajinkya Rahane) ਅਤੇ ਸ਼ਾਰਦੁਲ ਠਾਕੁਰ ਚੰਗੀ ਰਫ਼ਤਾਰ ਨਾਲ ਦੌੜਾਂ ਬਣਾ ਰਹੇ ਹਨ ਅਤੇ ਭਾਰਤੀ ਟੀਮ ਨੂੰ ਮੁਸ਼ਕਲਾਂ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰ ਰਹੇ ਹਨ। ਦੋਵਾਂ ਵਿਚਾਲੇ ਸੱਤਵੇਂ ਵਿਕਟ ਲਈ ਅਰਧ ਸੈਂਕੜੇ ਦੀ ਸਾਂਝੇਦਾਰੀ ਹੋਈ ਹੈ। ਭਾਰਤ ਦਾ ਸਕੋਰ 50 ਓਵਰਾਂ ਤੋਂ ਬਾਅਦ ਛੇ ਵਿਕਟਾਂ ‘ਤੇ 215 ਦੌੜਾਂ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ 2021-23 ਦਾ ਫਾਈਨਲ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਇੰਗਲੈਂਡ ਦੇ ਓਵਲ ‘ਚ ਖੇਡਿਆ ਜਾ ਰਿਹਾ ਹੈ। ਆਸਟਰੇਲੀਆ ਨੇ ਪਹਿਲੀ ਪਾਰੀ ਵਿੱਚ 469 ਦੌੜਾਂ ਬਣਾਈਆਂ ਸਨ।




