IND ਬਨਾਮ AFG

IND ਬਨਾਮ AFG: ਭਾਰਤ ਤੇ ਅਫਗਾਨਿਸਤਾਨ ਵਿਚਾਲੇ ਅੱਜ ਦੂਜਾ ਵਨਡੇ, ਸ਼੍ਰੇਅਸ ਅਈਅਰ ਕੋਲ 3 ਹਜ਼ਾਰ ਦੌੜਾਂ ਪੂਰੀਆਂ ਕਰਨ ਦਾ ਮੌਕਾ

ਸਪੋਰਟਸ, 17 ਜੂਨ 2026: IND ਬਨਾਮ AFG: ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਅੱਜ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਦਾ ਦੂਜਾ ਮੈਚ ਲਖਨਊ ‘ਚ ਦੁਪਹਿਰ 1:30 ਵਜੇ ਏਕਾਨਾ ਇੰਟਰਨੈਸ਼ਨਲ ਸਟੇਡੀਅਮ ਵਿਖੇ ਖੇਡਿਆ ਜਾਵੇਗਾ। ਭਾਰਤੀ ਟੀਮ ਪਹਿਲਾ ਮੈਚ ਜਿੱਤਣ ਤੋਂ ਬਾਅਦ, ਤਿੰਨ ਮੈਚਾਂ ਦੀ ਸੀਰੀਜ਼ ‘ਚ 1-0 ਨਾਲ ਅੱਗੇ ਹੈ ਅਤੇ ਇਸ ਮੈਚ ਨੂੰ ਜਿੱਤ ਕੇ ਸੀਰੀਜ਼ ਆਪਣੇ ਨਾਮ ਕਰਨ ਦੀ ਕੋਸ਼ਿਸ਼ ਕਰੇਗੀ।

ਦੂਜੇ ਪਾਸੇ ਸ਼੍ਰੇਅਸ ਅਈਅਰ ਇਸ ਮੈਚ ‘ਚ 3,000 ਵਨਡੇ ਦੌੜਾਂ ਪੂਰੀਆਂ ਕਰਨ ਤੋਂ 11 ਦੌੜਾਂ ਦੂਰ ਹੈ। ਰਹਿਮਾਨਉੱਲਾ ਗੁਰਬਾਜ਼ ਨੂੰ 2,000 ਦੌੜਾਂ ਪੂਰੀਆਂ ਕਰਨ ਲਈ 10 ਦੌੜਾਂ ਦੀ ਲੋੜ ਹੈ, ਅਤੇ ਈਸ਼ਾਨ ਕਿਸ਼ਨ ਨੂੰ 1,000 ਵਨਡੇ ਦੌੜਾਂ ਪੂਰੀਆਂ ਕਰਨ ਲਈ 33 ਦੌੜਾਂ ਦੀ ਲੋੜ ਹੈ।

ਭਾਰਤ ਅਤੇ ਅਫਗਾਨਿਸਤਾਨ ਦੇ ਮੈਚ ਰਿਕਾਰਡ

ਭਾਰਤ ਅਤੇ ਅਫਗਾਨਿਸਤਾਨ ਵਿਚਾਲੇ ਹੁਣ ਤੱਕ 5 ਵਨਡੇ ਮੈਚ ਖੇਡੇ ਗਏ ਹਨ। ਭਾਰਤ ਨੇ ਚਾਰ ਮੈਚ ਜਿੱਤੇ ਹਨ, ਜਦੋਂ ਕਿ ਇੱਕ ਮੈਚ ਬੇਨਤੀਜਾ ਰਿਹਾ। ਅਫਗਾਨਿਸਤਾਨ ਨੇ ਅਜੇ ਤੱਕ ਭਾਰਤ ਵਿਰੁੱਧ ਇੱਕ ਵਨਡੇ ‘ਚ ਜਿੱਤ ਦਰਜ ਨਹੀਂ ਕੀਤੀ ਹੈ। ਦੋਵਾਂ ਟੀਮਾਂ ਵਿਚਾਲੇ ਪਹਿਲਾ ਵਨਡੇ ਧਰਮਸ਼ਾਲਾ ‘ਚ ਖੇਡਿਆ ਗਿਆ ਸੀ, ਜਿੱਥੇ ਭਾਰਤ ਨੇ 7 ਵਿਕਟਾਂ ਨਾਲ ਜਿੱਤ ਪ੍ਰਾਪਤ ਕੀਤੀ ਸੀ।

ਜਨਵਰੀ 2025 ਤੋਂ, ਰੋਹਿਤ ਸ਼ਰਮਾ ਬੱਲੇਬਾਜ਼ੀ ‘ਚ ਅਤੇ ਕੁਲਦੀਪ ਯਾਦਵ ਗੇਂਦਬਾਜ਼ੀ ‘ਚ ਭਾਰਤ ਲਈ ਪ੍ਰਭਾਵਸ਼ਾਲੀ ਰਹੇ ਹਨ। ਰੋਹਿਤ ਨੇ 18 ਮੈਚਾਂ ‘ਚ 727 ਦੌੜਾਂ ਬਣਾਈਆਂ ਹਨ, ਜਿਸ ‘ਚ ਦੋ ਸੈਂਕੜੇ ਅਤੇ ਚਾਰ ਅਰਧ ਸੈਂਕੜੇ ਸ਼ਾਮਲ ਹਨ। ਕੁਲਦੀਪ ਨੇ 14 ਮੈਚਾਂ ‘ਚ 22 ਵਿਕਟਾਂ ਲਈਆਂ ਹਨ।

ਗੁਰਨੂਰ ਬਰਾੜ ਅਤੇ ਹਰਸ਼ ਦੂਬੇ ‘ਤੇ ਨਜ਼ਰਾਂ

ਗੁਰਨੂਰ ਬਰਾੜ ਅਤੇ ਹਰਸ਼ ਦੂਬੇ ਨੇ ਭਾਰਤ ਲਈ ਆਪਣੇ ਪਹਿਲੇ ਮੈਚਾਂ ‘ਚ ਪ੍ਰਭਾਵਿਤ ਕੀਤਾ ਅਤੇ ਤਿੰਨ-ਤਿੰਨ ਵਿਕਟਾਂ ਲਈਆਂ। ਕਪਤਾਨ ਸ਼ੁਭਮਨ ਗਿੱਲ (84 ਨਾਬਾਦ) ਅਤੇ ਕੇਐਲ ਰਾਹੁਲ (39 ਨਾਬਾਦ) ਆਪਣੀ ਸ਼ਾਨਦਾਰ ਫਾਰਮ ਜਾਰੀ ਰੱਖਣ ਦੀ ਕੋਸ਼ਿਸ਼ ਕਰਨਗੇ।

ਇਬਰਾਹਿਮ ਜ਼ਦਰਾਨ ਪਿਛਲੇ ਸਾਲ ਜਨਵਰੀ ਤੋਂ ਅਫਗਾਨਿਸਤਾਨ ਲਈ ਸਭ ਤੋਂ ਵੱਧ ਸਕੋਰਰ ਹੈ। ਉਸਨੇ ਸੱਤ ਮੈਚਾਂ ‘ਚ 430 ਦੌੜਾਂ ਬਣਾਈਆਂ ਹਨ, ਜਿਸ ‘ਚ ਇੱਕ ਸੈਂਕੜਾ ਅਤੇ ਦੋ ਅਰਧ ਸੈਂਕੜੇ ਸ਼ਾਮਲ ਹਨ। ਹਾਲਾਂਕਿ, ਜ਼ਦਰਾਨ ਪਹਿਲੇ ਵਨਡੇ ‘ਚ ਸਿਰਫ ਇੱਕ ਦੌੜ ਹੀ ਬਣਾ ਸਕਿਆ। ਅਜ਼ਮਤੁੱਲਾ ਉਮਰਜ਼ਈ ਨੇ ਸੱਤ ਮੈਚਾਂ ‘ਚ 14 ਵਿਕਟਾਂ ਲਈਆਂ ਹਨ। ਉਮਰਜ਼ਈ ਪਹਿਲੇ ਮੈਚ ‘ਚ ਵਿਕਟ ਰਹਿਤ ਰਿਹਾ। ਇਸ ਦੌਰਾਨ, ਟੀਮ ਦੇ ਸਲਾਮੀ ਬੱਲੇਬਾਜ਼ ਰਹਿਮਾਨੁੱਲਾ ਗੁਰਬਾਜ਼ (102) ਨੇ ਸੈਂਕੜਾ ਲਗਾਇਆ।

ਲਖਨਊ ‘ਚ ਮੌਸਮ ਅਤੇ ਪਿੱਚ ਰਿਪੋਰਟ

ਧਰਮਸ਼ਾਲਾ ਵਿੱਚ ਪਹਿਲੇ ਵਨਡੇ ‘ਚ ਮੀਂਹ ਨੇ ਵਿਘਨ ਪਾਇਆ, ਜਿਸ ਕਾਰਨ ਮੈਚ ਨੂੰ 25 ਓਵਰ ਪ੍ਰਤੀ ਸਾਈਡ ਕਰ ਦਿੱਤਾ ਗਿਆ। ਹਾਲਾਂਕਿ, ਬੁੱਧਵਾਰ ਨੂੰ ਲਖਨਊ ‘ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਅੱਜ ਦੁਪਹਿਰ ਤਾਪਮਾਨ ਲਗਭੱਗ 39 ਡਿਗਰੀ ਸੈਲਸੀਅਸ ਰਹਿਣ ਦੀ ਉਮੀਦ ਹੈ, ਜੋ ਰਾਤ ਨੂੰ 33 ਡਿਗਰੀ ਸੈਲਸੀਅਸ ਤੱਕ ਘੱਟ ਜਾਵੇਗਾ। ਏਕਾਨਾ ਸਟੇਡੀਅਮ ਦੀ ਪਿੱਚ ਮਿਸ਼ਰਤ ਮਿੱਟੀ ਵਾਲੀ ਹੋਵੇਗੀ, ਜਿਸ ਕਾਰਨ ਟਾਸ ਬਹੁਤਾ ਫਾਇਦੇਮੰਦ ਹੋਣ ਦੀ ਸੰਭਾਵਨਾ ਨਹੀਂ ਹੈ।

Read More: NZ W ਬਨਾਮ SL W: ਮਹਿਲਾ ਟੀ-20 ਵਿਸ਼ਵ ਕੱਪ ‘ਚ ਅੱਜ ਮੌਜੂਦਾ ਚੈਂਪੀਅਨ ਨਿਊਜ਼ੀਲੈਂਡ ਦਾ ਸ਼੍ਰੀਲੰਕਾ ਨਾਲ ਮੁਕਾਬਲਾ

ਵਿਦੇਸ਼

Scroll to Top