ਚੰਡੀਗੜ੍ਹ, 16 ਜਨਵਰੀ, 2024: ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਅਫਗਾਨਿਸਤਾਨ ਖ਼ਿਲਾਫ਼ ਘਰੇਲੂ ਧਰਤੀ ‘ਤੇ ਖੇਡੀ ਜਾ ਰਹੀ ਟੀ-20 ਸੀਰੀਜ਼ (IND vs AFG) ਦੇ ਦੋ ਮੈਚ ਜਿੱਤ ਕੇ ਸੀਰੀਜ਼ ‘ਤੇ ਕਬਜ਼ਾ ਕਰ ਲਿਆ ਹੈ। ਦੂਜੇ ਟੀ-20 ਮੈਚ ‘ਚ ਭਾਰਤ ਨੇ ਅਫਗਾਨਿਸਤਾਨ ਨੂੰ 6 ਵਿਕਟਾਂ ਨਾਲ ਹਰਾਇਆ ਹੈ। ਦੂਜੇ ਟੀ-20 ਮੈਚ ‘ਚ ਸ਼ਿਵਮ ਦੁਬੇ ਨੇ ਨਾਬਾਦ 63 ਦੌੜਾਂ ਬਣਾਈਆਂ ਅਤੇ ਉਸ ਤੋਂ ਇਲਾਵਾ ਯਸ਼ਸਵੀ ਨੇ ਅਰਧ ਸੈਂਕੜਾ ਲਗਾਇਆ।
ਇਸ ਤੋਂ ਬਾਅਦ ਭਾਰਤ ਦੀ ਨਜ਼ਰ ਹੁਣ ਤੀਜਾ ਟੀ-20 ਮੈਚ ਜਿੱਤ ਕੇ ਸੀਰੀਜ਼ ‘ਚ ਕਲੀਨ ਸਵੀਪ ਕਰਨ ਦੀ ਹੋਵੇਗੀ। ਭਾਰਤ ਅਤੇ ਅਫਗਾਨਿਸਤਾਨ (IND vs AFG) ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਮੈਚ 17 ਜਨਵਰੀ ਨੂੰ ਸ਼ਾਮ 7:00 ਵਜੇ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਇਸ ਮੈਦਾਨ ‘ਤੇ ਬੱਲੇਬਾਜ਼ ਭਾਰੀ ਦੌੜਾਂ ਬਣਾਉਂਦੇ ਨਜ਼ਰ ਆ ਸਕਦੇ ਹਨ । ਅਜਿਹੇ ‘ਚ ਤੀਜੇ ਟੀ-20 ਮੈਚ ‘ਚ ਬੱਲੇਬਾਜ਼ ਬੱਲੇ ਨਾਲ ਰੌਲਾ ਪਾਉਂਦੇ ਨਜ਼ਰ ਆਉਣਗੇ। ਇਸ ਦੇ ਨਾਲ ਹੀ ਇਹ ਪਿੱਚ ਸਪਿਨਰਾਂ ਲਈ ਵੀ ਕਾਫੀ ਮਦਦਗਾਰ ਰਹੀ ਹੈ।