IND vs AFG

IND vs AFG: ਅਫਗਾਨਿਸਤਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਚੁਣੀ, ਭਾਰਤੀ ਟੀਮ ‘ਚ ਇੱਕ ਬਦਲਾਅ

ਚੰਡੀਗੜ੍ਹ, 11 ਅਕਤੂਬਰ, 2023: (IND vs AFG) ਭਾਰਤ ਦਾ ਸਾਹਮਣਾ ਵਨਡੇ ਵਿਸ਼ਵ ਕੱਪ 2023 ਵਿੱਚ ਅਫਗਾਨਿਸਤਾਨ ਨਾਲ ਹੋ ਰਿਹਾ ਹੈ। ਇਹ ਮੈਚ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿੱਚ ਦੁਪਹਿਰ 2 ਵਜੇ ਸ਼ੁਰੂ ਹੋਣਾ ਹੈ ਜਿਸ ਵਿੱਚ ਅਫਗਾਨਿਸਤਾਨ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ । ਅਫਗਾਨਿਸਤਾਨ ਦੀ ਟੀਮ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਭਾਰਤੀ ਟੀਮ ‘ਚ ਇਕ ਬਦਲਾਅ ਹੋਇਆ ਹੈ। ਆਰ ਅਸ਼ਵਿਨ ਦੀ ਜਗ੍ਹਾ ਸ਼ਾਰਦੁਲ ਠਾਕੁਰ ਨੂੰ ਮੌਕਾ ਮਿਲਿਆ ।

ਭਾਰਤ ਨੇ ਆਪਣੇ ਪਹਿਲੇ ਮੈਚ ਵਿੱਚ ਆਸਟਰੇਲੀਆ ਵਰਗੀ ਮਜ਼ਬੂਤ ​​ਟੀਮ ਨੂੰ ਹਰਾਇਆ ਸੀ। ਇਸ ਜਿੱਤ ਨਾਲ ਭਾਰਤ ਦਾ ਮਨੋਬਲ ਉੱਚਾ ਹੋਇਆ ਹੈ।ਇਸ ਦੇ ਨਾਲ ਹੀ ਅਫਗਾਨਿਸਤਾਨ ਲਈ ਟੂਰਨਾਮੈਂਟ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਉਸ ਨੂੰ ਬੰਗਲਾਦੇਸ਼ ਦੇ ਖ਼ਿਲਾਫ਼ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।

ਦੋਵੇਂ ਟੀਮਾਂ ਦੀ ਪਲੇਇੰਗ ਇਲੈਵਨ (IND vs AFG):

ਭਾਰਤ ਦੀ ਟੀਮ: ਈਸ਼ਾਨ ਕਿਸ਼ਨ (ਵਿਕੇਟਕੀਪਰ), ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਹਾਰਦਿਕ ਪੰਡਯਾ, ਸ਼ਾਰਦੁਲ ਠਾਕੁਰ, ਕੁਲਦੀਪ ਯਾਦਵ, ਰਵਿੰਦਰ ਜਡੇਜਾ, ਮੁਹੰਮਦ ਸਿਰਾਜ, ਜਸਪ੍ਰੀਤ ਬੁਮਰਾਹ।

ਅਫਗਾਨਿਸਤਾਨ ਦੀ ਟੀਮ : ਰਹਿਮਾਨਉੱਲ੍ਹਾ ਗੁਰਬਾਜ਼ (ਵਿਕੇਟਕੀਪਰ), ਇਬਰਾਹਿਮ ਜ਼ਾਦਰਾਨ, ਰਹਿਮਤ ਸ਼ਾਹ, ਹਸ਼ਮਤੁੱਲਾ ਸ਼ਾਹਿਦੀ (ਕਪਤਾਨ), ਨਜੀਬੁੱਲਾ ਜ਼ਾਦਰਾਨ, ਮੁਹੰਮਦ ਨਬੀ, ਅਜ਼ਮਤੁੱਲਾ ਉਮਰਜ਼ਈ, ਰਾਸ਼ਿਦ ਖਾਨ, ਮੁਜੀਬ ਉਰ ਰਹਿਮਾਨ, ਨਵੀਨ-ਉਲ-ਹੱਕ, ਫਜ਼ਲਹਕ ਫਾਰੂਕੀ।

 

Scroll to Top