July 7, 2024 1:09 pm
IND-IRE

IND-IRE: ਭਾਰਤ ਨੇ ਪਹਿਲੇ ਟੀ-20 ਮੈਚ ‘ਚ ਟਾਸ ਜਿੱਤ ਕੇ ਗੇਂਦਬਾਜ਼ੀ ਚੁਣੀ, ਰਿੰਕੂ ਤੇ ਕ੍ਰਿਸ਼ਨਾ ਦਾ ਡੈਬਿਊ ਮੈਚ

ਚੰਡੀਗੜ੍ਹ, 18 ਅਗਸਤ 2023: (IND-IRE) ਭਾਰਤ-ਆਇਰਲੈਂਡ ਟੀ-20 ਸੀਰੀਜ਼ ਦਾ ਪਹਿਲਾ ਮੈਚ ਅੱਜ ਸ਼ਾਮ 7:30 ਵਜੇ ਤੋਂ ਡਬਲਿਨ ਦੇ ਦਿ ਵਿਲੇਜ ਸਟੇਡੀਅਮ ‘ਚ ਖੇਡਿਆ ਜਾਵੇਗਾ। ਭਾਰਤੀ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਰਿੰਕੂ ਸਿੰਘ ਅਤੇ ਪ੍ਰਸਿੱਧ ਕ੍ਰਿਸ਼ਨਾ ਨੂੰ ਕਪਤਾਨ ਜਸਪ੍ਰੀਤ ਬੁਮਰਾਹ ਨੇ ਆਪਣੀ ਪਹਿਲੀ ਕੈਪਸ ਦਿੱਤੀ ਹੈ ਅਤੇ ਆਪਣਾ ਡੈਬਿਊ ਕਰਨਗੇ । ਇਸ ਮੈਚ ਤੋਂ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅੰਤਰਰਾਸ਼ਟਰੀ ਕ੍ਰਿਕਟ ‘ਚ ਵਾਪਸੀ ਕਰ ਰਹੇ ਹਨ। ਬੁਮਰਾਹ ਨੇ ਕਰੀਬ 11 ਮਹੀਨੇ ਪਹਿਲਾਂ ਆਖਰੀ ਮੈਚ ਖੇਡਿਆ ਸੀ।

Image

ਦੋਵਾਂ ਟੀਮਾਂ ਵਿਚਾਲੇ ਹੁਣ ਤੱਕ ਦੋ ਵਾਰ ਟੀ-20 ਸੀਰੀਜ਼ ਖੇਡੀ ਗਈ ਹੈ ਅਤੇ ਟੀਮ ਇੰਡੀਆ ਨੇ ਦੋਵਾਂ ‘ਚ ਜਿੱਤ ਦਰਜ ਕੀਤੀ ਹੈ।

ਦੋਵਾਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ :

ਭਾਰਤ: ਜਸਪ੍ਰੀਤ ਬੁਮਰਾਹ (ਕਪਤਾਨ), ਰਿਤੂਰਾਜ ਗਾਇਕਵਾੜ (ਉਪ-ਕਪਤਾਨ), ਯਸ਼ਸਵੀ ਜੈਸਵਾਲ, ਸੰਜੂ ਸੈਮਸਨ, ਤਿਲਕ ਵਰਮਾ, ਰਿੰਕੂ ਸਿੰਘ, ਸ਼ਿਵਮ ਦੂਬੇ, ਵਾਸ਼ਿੰਗਟਨ ਸੁੰਦਰ, ਰਵੀ ਬਿਸ਼ਨੋਈ, ਅਰਸ਼ਦੀਪ ਸਿੰਘ ਅਤੇ ਪ੍ਰਸਿੱਧ ਕ੍ਰਿਸ਼ਨਾ।

ਆਇਰਲੈਂਡ: ਪਾਲ ਸਟਰਲਿੰਗ (ਕਪਤਾਨ), ਐਂਡਰਿਊ ਬਲਬੀਰਨੀ, ਮਾਰਕ ਐਡਾਇਰ, ਕਰਟਿਸ ਕੈਂਪਰ, ਗੈਰਾਥ ਡਿਲਾਨੀ, ਜਾਰਜ ਡੌਕਰੇਲ, ਜੋਸ਼ ਲਿਟਲ, ​​ਬੈਰੀ ਮੈਕਕਾਰਥੀ, ਹੈਰੀ ਟੇਕਟਰ, ਲੋਰਕਨ ਟਕਰ, ਕ੍ਰੇਗ ਯੰਗ।