IND ਬਨਾਮ BAN

IND A ਬਨਾਮ BAN A: ਏਸ਼ੀਆ ਕੱਪ ਰਾਈਜ਼ਿੰਗ ਸਟਾਰਸ ਦੇ ਸੈਮੀਫਾਈਨਲ ‘ਚ ਅੱਜ ਭਾਰਤ ਤੇ ਬੰਗਲਾਦੇਸ਼ ਵਿਚਾਲੇ ਮੁਕਾਬਲਾ

ਸਪੋਰਟਸ, 21 ਨਵੰਬਰ 2025: India A ਬਨਾਮ Bangladesh A: ਏਸ਼ੀਆ ਕੱਪ ਰਾਈਜ਼ਿੰਗ ਸਟਾਰਸ 2025 ਦੇ ਸੈਮੀਫਾਈਨਲ ‘ਚ ਭਾਰਤ ਏ ਦਾ ਸਾਹਮਣਾ ਬੰਗਲਾਦੇਸ਼ ਏ ਨਾਲ ਹੋਵੇਗਾ। ਮੈਚ ਸ਼ੁੱਕਰਵਾਰ ਨੂੰ ਭਾਰਤੀ ਸਮੇਂ ਮੁਤਾਬਕ ਦੁਪਹਿਰ 3:00 ਵਜੇ ਸ਼ੁਰੂ ਹੋਵੇਗਾ, ਜਿਸ ‘ਚ ਟਾਸ 2:30 ਵਜੇ ਹੋਵੇਗਾ। ਭਾਰਤ ਏ ਬਨਾਮ ਬੰਗਲਾਦੇਸ਼ ਏ ਸੈਮੀਫਾਈਨਲ ਮੈਚ ਦੋਹਾ ਦੇ ਵੈਸਟ ਐਂਡ ਪਾਰਕ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ।

ਭਾਰਤ ਅਤੇ ਬੰਗਲਾਦੇਸ਼ ਦੀਆਂ ਟੀਮਾਂ ਦੋਹਾ ਦੇ ਵੈਸਟ ਐਂਡ ਪਾਰਕ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ ‘ਚ ਇੱਕ ਦੂਜੇ ਦਾ ਸਾਹਮਣਾ ਕਰਨਗੀਆਂ। ਭਾਰਤ ਅਤੇ ਬੰਗਲਾਦੇਸ਼ ਦੋਵੇਂ ਫਾਈਨਲ ‘ਚ ਜਗ੍ਹਾ ਬਣਾਉਣ ਦਾ ਟੀਚਾ ਰੱਖਣਗੇ। ਭਾਰਤ ਨੇ ਇੱਕ ਵਾਰ ਏਸ਼ੀਆ ਕੱਪ ਰਾਈਜ਼ਿੰਗ ਸਟਾਰਸ ਦਾ ਖਿਤਾਬ ਜਿੱਤਿਆ ਹੈ, ਜਦੋਂ ਕਿ ਬੰਗਲਾਦੇਸ਼ ਨੇ ਕਦੇ ਇੱਕ ਵੀ ਖਿਤਾਬ ਨਹੀਂ ਜਿੱਤਿਆ ਹੈ।

ਜਿਤੇਸ਼ ਸ਼ਰਮਾ ਦੀ ਕਪਤਾਨੀ ‘ਚ ਭਾਰਤ ਨੇ ਟੂਰਨਾਮੈਂਟ ਦੇ ਲੀਗ ਪੜਾਅ ‘ਚ ਤਿੰਨ ‘ਚੋਂ ਦੋ ਮੈਚ ਜਿੱਤੇ ਅਤੇ ਇੱਕ ਮੈਚ ‘ਚ ਹਾਰ ਮਿਲੀ ਹੈ। ਬੰਗਲਾਦੇਸ਼ ਨੇ ਵੀ ਤਿੰਨ ‘ਚੋਂ ਦੋ ਮੈਚ ਜਿੱਤੇ ਅਤੇ ਇੱਕ ਹਾਰਿਆ। ਲੀਗ ਪੜਾਅ ਤੋਂ ਬਾਅਦ, ਭਾਰਤ ਗਰੁੱਪ ਬੀ ‘ਚ ਦੂਜੇ ਸਥਾਨ ‘ਤੇ ਰਿਹਾ, ਜਦੋਂ ਕਿ ਬੰਗਲਾਦੇਸ਼ ਗਰੁੱਪ ਏ ‘ਚ ਪਹਿਲੇ ਸਥਾਨ ‘ਤੇ ਰਿਹਾ। ਏਸ਼ੀਆ ਕੱਪ ਰਾਈਜ਼ਿੰਗ ਸਟਾਰਸ 2025 ਦੇ ਭਾਰਤ ਏ ਬਨਾਮ ਬੰਗਲਾਦੇਸ਼ ਏ ਸੈਮੀਫਾਈਨਲ ਮੈਚ ਦਾ ਸਿੱਧਾ ਪ੍ਰਸਾਰਣ ਸੋਨੀ ਸਪੋਰਟਸ ਨੈੱਟਵਰਕ ‘ਤੇ ਕੀਤਾ ਜਾਵੇਗਾ।

Read More: NZ ਬਨਾਮ WI: ਨਿਊਜ਼ੀਲੈਂਡ ਖ਼ਿਲਾਫ ਦੂਜੇ ਵਨਡੇ ‘ਚ ਵੈਸਟ ਇੰਡੀਜ਼ ਨੇ 248 ਦੌੜਾਂ ਦਾ ਟੀਚਾ ਰੱਖਿਆ

ਵਿਦੇਸ਼

Scroll to Top