July 2, 2024 2:07 pm
inflation

ਆਲੂ ਅਤੇ ਪਿਆਜ਼ ਦੀਆਂ ਵਧੀਆਂ ਕੀਮਤਾਂ, ਥੋਕ ਮਹਿੰਗਾਈ ਦਰ ‘ਚ 0.5 ਫੀਸਦੀ ਵਾਧਾ

ਚੰਡੀਗੜ੍ਹ, 15 ਅਪ੍ਰੈਲ 2024: ਥੋਕ ਮਹਿੰਗਾਈ (inflation) ਦਰ ਮਾਰਚ ਮਹੀਨੇ ਵਿੱਚ ਮਾਮੂਲੀ 0.5 ਫੀਸਦੀ ਵਾਧਾ ਹੋਇਆ ਹੈ, ਜੋ ਪਿਛਲੇ ਮਹੀਨੇ ਇਹ 0.2 ਫੀਸਦੀ ਸੀ। ਇਸ ਨਾਲ ਜੁੜੇ ਅੰਕੜੇ ਸੋਮਵਾਰ ਨੂੰ ਸਰਕਾਰ ਨੇ ਜਾਰੀ ਕੀਤੇ। ਸੋਮਵਾਰ ਨੂੰ ਜਾਰੀ ਵਣਜ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਥੋਕ ਮੁੱਲ ਸੂਚਕ ਅੰਕ ਆਧਾਰਿਤ ਮਹਿੰਗਾਈ ਮਾਰਚ ‘ਚ ਸਾਲਾਨਾ ਆਧਾਰ ‘ਤੇ ਵਧ ਕੇ 0.53 ਫੀਸਦੀ ਹੋ ਗਈ, ਜੋ ਫਰਵਰੀ ‘ਚ 0.20 ਫੀਸਦੀ ਸੀ।

ਥੋਕ ‘ਚ ਪਿਆਜ਼ ਦੀਆਂ ਕੀਮਤਾਂ ਫਰਵਰੀ ‘ਚ 29.22 ਫੀਸਦੀ ਵਧੀਆਂ ਸਨ, ਜੋ ਮਾਰਚ ‘ਚ 56.99 ਫੀਸਦੀ ਵਧੀਆਂ ਸਨ। ਭਾਰਤ ਨੂੰ ਅਗਲੀ ਸਾਉਣੀ ਦੀ ਫ਼ਸਲ ਦੀ ਵਾਢੀ ਤੱਕ ਪਿਆਜ਼ ਦੀ ਸਪਲਾਈ ਵਿੱਚ ਵੱਡੀ ਘਾਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਦੌਰਾਨ, ਆਲੂ ਦੀ ਥੋਕ ਕੀਮਤ ਸੂਚਕ ਅੰਕ ਫਰਵਰੀ ਵਿਚ 15.34 ਫੀਸਦੀ ਦੇ ਮੁਕਾਬਲੇ ਮਾਰਚ ਵਿਚ 52.96 ਫੀਸਦੀ ਵਧਿਆ। ਅੰਕੜਿਆਂ ਮੁਤਾਬਕ ਇਕ ਸਾਲ ਪਹਿਲਾਂ ਮਾਰਚ ਮਹੀਨੇ ਵਿਚ ਪਿਆਜ਼ ਦੀਆਂ ਥੋਕ ਕੀਮਤਾਂ ਵਿਚ 36.83 ਫੀਸਦੀ ਅਤੇ ਆਲੂ ਦੀਆਂ ਕੀਮਤਾਂ ਵਿਚ 25.59 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ।

ਫਰਵਰੀ, 2024 ਦੇ ਮੁਕਾਬਲੇ ਮਾਰਚ, 2024 ਦੇ ਮਹੀਨੇ ਲਈ WPI ਸੂਚਕਾਂਕ ਵਿੱਚ ਮਹੀਨਾ-ਦਰ-ਮਹੀਨਾ ਬਦਲਾਅ 0.40 ਪ੍ਰਤੀਸ਼ਤ ਰਿਹਾ। ਥੋਕ ਖੁਰਾਕੀ ਮਹਿੰਗਾਈ (inflation) ਦਰ ਫਰਵਰੀ ‘ਚ ਸਾਲ ਦਰ ਸਾਲ 4.1 ਫੀਸਦੀ ਵਧਣ ਤੋਂ ਬਾਅਦ ਮਾਰਚ ‘ਚ ਵਧ ਕੇ 4.7 ਫੀਸਦੀ ‘ਤੇ ਪਹੁੰਚ ਗਈ। ਇਸ ਦੇ ਨਾਲ ਹੀ ਮਹੀਨਾਵਾਰ ਆਧਾਰ ‘ਤੇ ਫਰਵਰੀ ‘ਚ 0.11 ਫੀਸਦੀ ਵਧਣ ਤੋਂ ਬਾਅਦ ਮਾਰਚ ‘ਚ ਖੁਰਾਕੀ ਮਹਿੰਗਾਈ ਦਰ 1.01 ਫੀਸਦੀ ਵਧੀ ਹੈ।