Singga

ਪੰਜਾਬੀ ਗਾਇਕ ਸਿੰਗਾ ਦੀਆਂ ਵਧੀਆਂ ਮੁਸ਼ਕਿਲਾਂ, ਅਜਨਾਲਾ ‘ਚ ਇੱਕ ਹੋਰ ਕੇਸ ਦਰਜ

ਚੰਡੀਗੜ੍ਹ, 14 ਅਗਸਤ 2023: ਪੰਜਾਬੀ ਗਾਇਕ ਸਿੰਗਾ (Singer Singga) ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਹੁਣ ਪੰਜਾਬੀ ਗਾਇਕ ਸਿੰਗਾ ਖ਼ਿਲਾਫ਼ ਅੰਮ੍ਰਿਤਸਰ ਦੇ ਅਜਨਾਲਾ ‘ਚ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਦਾ ਮਾਮਲਾ ਦਰਜ ਕੀਤਾ ਗਿਆ ਹੈ । ਇਸ ਵਿਵਾਦ ਦਾ ਕਾਰਨ ਹਾਲ ਹੀ ‘ਚ ਲਾਂਚ ਹੋਇਆ ਪੰਜਾਬੀ ਗੀਤ ‘ਸਟਿਲ ਅਲਾਈਵ ‘ ਹੈ। ਇਹ ਕਾਰਵਾਈ ਸਮੂਹ ਈਸਾਈ ਭਾਈਚਾਰਾ ਅਜਨਾਲਾ ਦੇ ਮੁਖੀ ਅਵਿਨਾਸ਼ ਦੀ ਸ਼ਿਕਾਇਤ ‘ਤੇ ਕੀਤੀ ਗਈ ਹੈ। ਪੁਲਿਸ ਨੇ ਗਾਇਕ ਸਿੰਗਾ ਖ਼ਿਲਾਫ਼ ਆਈਪੀਸੀ-295-ਏ ਤਹਿਤ ਕੇਸ ਦਰਜ ਕੀਤਾ ਹੈ। ਇਸ ਤੋਂ ਪਹਿਲਾਂ ਪੰਜਾਬ ਦੇ ਕਪੂਰਥਲਾ ‘ਚ ਦੋ ਦਿਨ ਪਹਿਲਾਂ 295ਏ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਸ਼ਿਕਾਇਤਕਰਤਾ ਦੇ ਮੁਤਾਬਕ ਗੀਤ (ਸਟਿਲ ਲਾਈਵ) ਵਿੱਚ ਸਿੰਗਾ (Singer Singga) ਨੇ ਹੱਥ ਵਿੱਚ ਬਾਈਬਲ ਫੜੀ ਹੋਈ ਹੈ ਅਤੇ ਗਲੇ ਵਿੱਚ ਕਰਾਸ ਬੰਨ੍ਹਿਆ ਹੋਇਆ ਹੈ। ਸਾਡੇ ਈਸਾਈ ਧਰਮ ਵਿੱਚ ਭੈਣ ਅਤੇ ਪਿਤਾ ਨੂੰ ਪਵਿੱਤਰ ਦਰਜਾ ਦਿੱਤਾ ਗਿਆ ਹੈ। ਗੀਤ ਵਿੱਚ ਪਿਤਾ ਅਤੇ ਭੈਣ ਦਾ ਵੀ ਅਪਮਾਨ ਕੀਤਾ ਗਿਆ ਹੈ। ਜਿਸ ਕਾਰਨ ਸਮੁੱਚੇ ਈਸਾਈ ਭਾਈਚਾਰੇ ਦੇ ਹਿਰਦਿਆਂ ਨੂੰ ਠੇਸ ਪਹੁੰਚੀ ਹੈ। ਜਿਸ ਕਾਰਨ ਈਸਾਈ ਭਾਈਚਾਰੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।

Scroll to Top